ਅਧਿਆਪਕਾ ਦਾ 2 ਮੋਟਰਸਾਈਕਲ ਸਵਾਰ ਲੁਟੇਰੇ ਪਰਸ ਖੋਹ ਕੇ ਹੋਏ ਫਰਾਰ
Friday, Jul 04, 2025 - 08:42 PM (IST)

ਬਹਿਰਾਮਪੁਰ (ਗੋਰਾਇਆ)-ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਮੰਜ ਦੇ ਰਜਵਾਹੇ ਨੇੜੇ ਰੋਡ ਇਕ ਅਧਿਆਪਕ ਸਕੂਲ ਤੋਂ ਵਾਪਸ ਜਾ ਰਹੀ ਦਾ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਪਰਸ ਖੋਹਣ ਦੀ ਖਬਰ ਪ੍ਰਾਪਤ ਹੋਈ ਹੈ ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਸੁਮਨ ਬਾਲਾ ਜੌ ਕਿ ਪਿੰਡ ਭਰਥ ਦੇ ਸਰਕਾਰੀ ਸਕੂਲ ਵਿੱਚ ਅਧਿਆਪਕਾ ਲੱਗੀ ਹੋਈ ਹੈ ਜਦ ਅੱਜ ਦੁਪਹਿਰ ਸਕੂਲ ਛੁੱਟੀ ਹੋਣ ਤੋਂ ਬਾਅਦ ਉਹ ਆਪਣੇ ਘਰ ਸਕੂਟੀ ਤੇ ਸਵਾਰ ਹੋ ਕਿ ਦੀਨਾਨਗਰ ਵੱਲ ਆਪਣੇ ਘਰ ਜਾ ਰਹੇ ਸਨ। ਜਦੋਂ ਉਹ ਪਿੰਡ ਮੰਜ ਦੇ ਰਜਵਾਹੇ ਦੇ ਨਾਲ ਵਾਲੀ ਸੜਕ ਤੋਂ ਕੁਝ ਕੀ ਦੂਰੀ ਤੇ ਪਹੁੰਚੇ ਤਾਂ ਦੂਜੇ ਪਾਸਿਓਂ 2 ਮੋਟਰਸਾਈਕਲ ਤੇ ਸਵਾਰ ਲੁਟੇਰਿਆਂ ਨੇ ਉਹਨਾ ਦਾ ਚੱਲਦੀ ਸਕੂਟੀ ਤੋਂ ਹੀ ਪਰਸ ਖੋਹ ਲਿਆ ਅਤੇ ਲੁਟੇਰੇ ਪਿੰਡ ਮੰਜ ਵੱਲ ਫਰਾਰ ਹੋ ਗਏ। ਲੁਟੇਰਿਆਂ ਵਲੋਂ ਜਦੋਂ ਪਰਸ ਖੋਹਿਆ ਗਿਆ ਤਾਂ ਉਹਨਾਂ ਦੀ ਸਕੂਟੀ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸੜਕ ਤੇ ਡਿੱਗ ਗਏ। ਜਿਸ ਕਾਰਨ ਅਧਿਆਪਕਾ ਸੁਮਨ ਬਾਲਾ ਦੇ ਕੁਝ ਮਾਮੂਲੀ ਸੱਟਾਂ ਵੀ ਲੱਗੀਆਂ ਹਨ। ਅਧਿਆਪਕਾ ਸੁਮਨ ਬਾਲਾ ਨੇ ਦੱਸਿਆ ਕਿ ਉਹਨਾਂ ਦੇ ਪਰਸ ਵਿਚ ਇੱਕ ਆਈਫੋਨ, 4 ਹਜਾਰ ਦੇ ਕਰੀਬ ਰੁਪਏ ਨਕਦੀ ਅਤੇ ਕੁਝ ਉਨ੍ਹਾਂ ਦੇ ਜਰੂਰੀ ਕਾਰਡ ਵਗੈਰਾ ਸਨ। ਇਸ ਲੁੱਟ ਖੋਹ ਦੀ ਘਟਨਾ ਸਬੰਧੀ ਉਹਨਾ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ ਅਤੇ ਸੂਚਨਾ ਮਿਲਣ ਤੇ ਪੁਲਸ ਉਨ੍ਹਾਂ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।