ਵਿਦੇਸ਼ ਭੇਜਣ ਦੇ ਨਾਂ ’ਤੇ ਮਾਰੀ 1750000 ਦੀ ਠੱਗੀ, 2 ਨਾਮਜ਼ਦ

Sunday, Mar 09, 2025 - 06:37 PM (IST)

ਵਿਦੇਸ਼ ਭੇਜਣ ਦੇ ਨਾਂ ’ਤੇ ਮਾਰੀ 1750000 ਦੀ ਠੱਗੀ, 2 ਨਾਮਜ਼ਦ

ਗੁਰਦਾਸਪੁਰ (ਹਰਮਨ, ਵਿਨੋਦ)-ਥਾਣਾ ਭੈਣੀ ਮੀਆਂ ਖਾ ਦੀ ਪੁਲਸ ਨੇ 17,50,000 ਦੀ ਠੱਗੀ ਮਾਰਨ ਦੇ ਦੋਸ਼ਾਂ ਹੇਠ 2 ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕਿਰਪਾਲ ਸਿੰਘ ਪੁੱਤਰ ਫੁਮਨ ਸਿੰਘ ਵਾਸੀ ਝੰਡਾ ਲੁਬਾਣਾ ਨੇ ਦੱਸਿਆ ਕਿ ਰਣਵੀਰ ਸਿੰਘ ਉਰਫ ਗਿੱਲ ਅਤੇ ਨਰੰਗ ਸਿੰਘ ਨੇ ਉਸ ਦੇ ਲੜਕੇ ਅੰਸ਼ਪ੍ਰੀਤ ਸਿੰਘ ਨੂੰ ਵਿਦੇਸ਼ ਅਮਰੀਕਾ ਭੇਜਣ ਦੇ ਨਾਂ ’ਤੇ 17,50,000 ਦੀ ਠੱਗੀ ਮਾਰੀ ਹੈ। ਇਸ ਸ਼ਿਕਾਇਤ ਦੀ ਜਾਂਚ ਉਪ ਕਪਤਾਨ ਪੁਲਸ ਗੁਰਦਾਸਪੁਰ ਵੱਲੋਂ ਕੀਤੀ ਗਈ, ਜਿਸ ਦੇ ਆਧਾਰ ’ਤੇ ਰਣਵੀਰ ਸਿੰਘ ਅਤੇ ਨਰੰਗ ਸਿੰਘ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਪੁੱਤ ਬਣਾ ਕੇ ਠੱਗੇ ਲੱਖਾਂ ਰੁਪਏ, ਫਿਰ ਪੁੱਤ ਨੇ ਹੀ ਚੁੱਕ ਲਿਆ ਖੌਫ਼ਨਾਕ ਕਦਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News