ਟਰੱਕ ਤੇ ਕਾਰ ਵਿਚਾਲੇ ਭਿਆਨਕ ਟੱਕਰ, ਅੱਧੀ ਦਰਜਨ ਪਰਿਵਾਰ ਦੇ ਮੈਂਬਰ ਜ਼ਖ਼ਮੀ

Tuesday, Jul 01, 2025 - 04:07 PM (IST)

ਟਰੱਕ ਤੇ ਕਾਰ ਵਿਚਾਲੇ ਭਿਆਨਕ ਟੱਕਰ, ਅੱਧੀ ਦਰਜਨ ਪਰਿਵਾਰ ਦੇ ਮੈਂਬਰ ਜ਼ਖ਼ਮੀ

ਬਟਾਲਾ(ਸਾਹਿਲ)- ਅੰਮ੍ਰਿਤਸਰ-ਜੰਮੂ ਨੈਸ਼ਨਲ ਹਾਈਵੇ ’ਤੇ ਇਕ ਕਾਰ ਦੇ ਟਰੱਕ ਵਿਚ ਵੱਜਣ ਨਾਲ ਇਕ ਔਰਤ ਮੌਤ ਹੋਣ ਦੁਖਦਾਈ ਸਮਾਚਾਰ ਮਿਲਿਆ ਹੈ। ਜਦਕਿ ਬਾਕੀ ਅੱਧੀ ਦਰਜਨ ਦੇ ਕਰੀਬ ਮੈਂਬਰਾਨ ਦੇ ਜ਼ਖਮੀ ਹੋ ਗਏ। ਇਸ ਸਬੰਧੀ ਜਾਣਕਾਰੀ ਮੁਤਾਬਕ ਇਕ ਕਾਰ ਨੰ.ਜੇ.ਕੇ.11ਈ.4829, ਜਿਸ ਨੂੰ ਹਰਪ੍ਰੀਤ ਸਿੰਘ ਵਾਸੀ ਰਜੌਰੀ ਜੰਮੂ ਚਲਾ ਰਿਹਾ ਸੀ, ਜੰਮੂ ਨੂੰ ਜਾ ਰਹੀ ਸੀ। ਜਦੋਂ ਜਦੋਂ ਇਹ ਕਾਰ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਸਥਿਤ ਅੱਡਾ ਸ਼ੂਗਰ ਮਿੱਲ ਨੇੜੇ ਪਹੁੰਚੀ ਤਾਂ ਅਚਾਨਕ ਇਨ੍ਹਾਂ ਦੀ ਕਾਰ ਉਥੇ ਟਰੱਕ ਨਾਲ ਜਾ ਟਕਰਾਈ, ਜਿਸ ਦੇ ਸਿੱਟੇ ਵਜੋਂ ਕਾਰ ਵਿਚ ਸਵਾਰ ਇਸਦੀ ਪਤਨੀ ਯਸ਼ਨਵਪ੍ਰੀਤ ਕੌਰ ਦੀ ਮੌਤ ਹੋ ਗਈ। ਜਦਕਿ ਹਰਪ੍ਰੀਤ ਸਿੰਘ, ਬੱਚਾ ਸ਼ਮਸ਼ੇਰਪ੍ਰੀਤ ਸਿੰਘ ਪੁੱਤਰ ਜਗਮੋਹਨ ਸਿੰਘ, ਜਗਮੋਹਨ ਸਿੰਘ ਪੁੱਤਰ ਕੁਲਦੀਪ ਸਿੰਘ ਤੇ ਹੋਰ ਕਾਰ ਸਵਾਰ ਤਿੰਨ ਜਣੇ ਗੰਭੀਰ ਜ਼ਖਮੀ ਹੋ ਗਏ। ਇਸ ਦੌਰਾਨ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਆਪਣੀ ਕਾਰਵਾਈ ਆਰੰਭ ਦਿੱਤੀ ਹੈ। ਇਸ ਹਾਦਸੇ ਵਿਚ ਜ਼ਖਮੀਆਂ ਨੂੰ ਇਕ ਪ੍ਰਾਈਵੇਟ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ-  ਪੰਜਾਬ 'ਚ ਪੈਦਾ ਹੋ ਸਕਦੈ ਗੰਭੀਰ ਸੰਕਟ ! ਇੱਟਾਂ ਵਾਲੇ ਭੱਠਿਆਂ ਦੇ ਰਾਹ ’ਚ ਪ੍ਰੇਸ਼ਾਨੀਆਂ ਦੇ ਰੋੜੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News