ਪੰਥਕ ਧਿਰਾਂ ਵੱਲੋਂ ਜਥੇਦਾਰ ਕਾਉਂਕੇ ਸਬੰਧੀ 10 ਫਰਵਰੀ ਦੇ ਨੁਮਾਇੰਦਾ-ਇਕੱਠ ਲਈ 11 ਮੈਂਬਰੀ ਕਮੇਟੀ ਦਾ ਐਲਾਨ

Friday, Jan 19, 2024 - 10:54 AM (IST)

ਅੰਮ੍ਰਿਤਸਰ (ਵਾਲੀਆ)- ਪੰਥਕ ਧਿਰਾਂ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਮਰ ਸ਼ਹੀਦ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਸਬੰਧੀ ਇਨਸਾਫ਼ ਲੈਣ ਲਈ ਜਲੰਧਰ ਵਿਖੇ ਬੁਲਾਏ ਗਏ 10 ਫਰਵਰੀ ਦੇ ਨੁਮਾਇੰਦਾ ਇਕੱਠ ਕਰਨ ਲਈ ਸਭ ਧਿਰਾਂ ਨਾਲ ਤਾਲਮੇਲ ਕਾਇਮ ਕਰਨ ਲਈ ਫੈਸਲਾ ਲਿਆ ਗਿਆ ਹੈ। ਜੋ ਫੈਸਲਾ 15 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਈ ਮੀਟਿੰਗ ਵਿਚ ਇਕ ਤਾਲਮੇਲ ਕਮੇਟੀ ਬਣਾਉਣ ਦਾ ਫੈਸਲਾ ਲਿਆ ਗਿਆ ਸੀ ਉਸ ਦਾ ਬਕਾਇਦਾ ਰਸਮੀ ਤੌਰ ’ਤੇ ਐਲਾਨ ਕਰਦਿਆਂ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ, ਭਾਈ ਮੋਹਕਮ ਸਿੰਘ ਅਤੇ ਭਾਈ ਮਨਜੀਤ ਸਿੰਘ ਭੋਮਾ ਨੇ ਦੱਸਿਆ ਕਿ 11 ਮੈਂਬਰੀ ਤਾਲਮੇਲ ਕਮੇਟੀ ਵਿਚ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਭਾਈ ਮੋਹਕਮ ਸਿੰਘ, ਮਨਜੀਤ ਸਿੰਘ ਭੋਮਾ, ਗੁਰਦੀਪ ਸਿੰਘ ਬਠਿੰਡਾ, ਪਾਲ ਸਿੰਘ ਫਰਾਂਸ, ਗੁਰਿੰਦਰ ਸਿੰਘ ਬਾਜਵਾ, ਸਤਨਾਮ ਸਿੰਘ ਮਨਾਵਾਂ, ਜਥੇਦਾਰ ਭਰਪੂਰ ਸਿੰਘ ਧਾਂਦਰਾ, ਬਲਵਿੰਦਰ ਸਿੰਘ ਫਿਰੋਜ਼ਪੁਰ ਤੇ ਜਥੇਦਾਰ ਹਰਬੰਸ ਸਿੰਘ ਮੰਝਪੁਰ ਨੂੰ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ :ਧੁੰਦ ਦੇ ਚੱਲਦਿਆਂ ਵਾਪਰਿਆ ਇਕ ਹੋਰ ਹਾਦਸਾ, ਪੰਜਾਬ ਰੋਡਵੇਜ਼ ਬੱਸ ਨਹਿਰ 'ਚ ਪਲਟੀ (ਵੀਡੀਓ)

ਉਨ੍ਹਾਂ ਦੱਸਿਆ ਕਿ 10 ਫਰਵਰੀ ਦੇ ਨੁਮਾਇੰਦਾ-ਇਕੱਠ ਵਿਚ ਲੋਕ ਲਹਿਰ ਖੜ੍ਹੀ ਕਰਨ ਲਈ ਤੇ ਜਿਨ੍ਹਾਂ ਜ਼ਿੰਮੇਵਾਰ ਲੋਕਾਂ ਨੇ ਬੀ. ਪੀ. ਤਿਵਾੜੀ ਦੀ ਜਾਂਚ ਰਿਪੋਰਟ ਆਪਣੇ ਗੋਡੇ ਥੱਲੇ ਦਬਾਈ ਰੱਖੀ, ਉਨ੍ਹਾਂ ਨੂੰ ਕਾਨੂੰਨੀ ਤੇ ਧਾਰਮਿਕ ਸਜ਼ਾ ਦਵਾਉਣ ਬਾਰੇ ਸਾਰਿਆਂ ਦੀ ਕੀਮਤੀ ਰਾਏ ਲਈ ਜਾਵੇਗੀ। ਇਸ ਨੁਮਾਇੰਦਾ ਮੀਟਿੰਗ ਵਿਚ ਸਭ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਤੇ ਵੱਖ-ਵੱਖ ਜਥੇਬੰਦੀਆਂ ਨਾਲ ਸੰਪਰਕ ਕਾਇਮ ਕਰਨ ਲਈ ਉਕਤ 11 ਮੈਂਬਰੀ ਤਾਲਮੇਲ ਕਮੇਟੀ ਤਾਲਮੇਲ ਪੈਦਾ ਕਰੇਗੀ, ਜਿਵੇਂ ਵਕੀਲਾਂ, ਡਾਕਟਰਾਂ, ਇੰਜੀਨੀਅਰਾਂ, ਸਾਬਕਾ ਵਾਇਸ ਚਾਂਸਲਰਾਂ, ਸਾਬਕਾ ਆਈ. ਏ. ਐੱਸ., ਮਨੁੱਖੀ ਅਧਿਕਾਰਾਂ ਦੇ ਰਾਖੇ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਦੇ ਪੱਤਰਕਾਰਾਂ, ਆਈ. ਪੀ. ਐੱਸ., ਪੀ. ਪੀ. ਐੱਸ. ਅਫਸਰਾਂ, ਸਾਰੀਆਂ ਪੰਥਕ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਸੰਤਾਂ ਮਹਾਪੁਰਸ਼ਾਂ, ਮਨੁੱਖੀ ਅਧਿਕਾਰ ਸੰਗਠਨਾਂ, ਰਾਗੀਆਂ, ਢਾਡੀਆਂ, ਸਿੱਖ ਪ੍ਰਚਾਰਕਾਂ, ਗ੍ਰੰਥੀ ਸਿੰਘਾਂ, ਢਾਡੀਆਂ, ਕਵੀਸਰਾਂ, ਪੰਥ ‘ਤੇ ਪੰਜਾਬ ਦੇ ਦਰਦੀਆਂ, ਚਿੰਤਕਾਂ, ਬੁੱਧੀਜੀਵੀਆਂ, ਸਤਿਕਾਰ ਕਮੇਟੀਆਂ, ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਹਿੰਦੂ ਤੇ ਮੁਸਲਮਾਨ ਆਗੂਆਂ, ਸਰਕਾਰੀ ਰੁਤਬਿਆਂ ’ਤੇ ਰਹਿੰਦੇ ਸੇਵਾ ਨਿਭਾਉਂਦਿਆਂ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੇ ਸਾਬਕਾ ਅਧਿਕਾਰੀਆਂ ਨਾਲ ਤਾਲਮੇਲ ਕਰਕੇ 10 ਫਰਵਰੀ ਜਲੰਧਰ ਦੇ ਨੁਮਾਇੰਦਾ ਇਕੱਠ ਲਈ ਫੋਨਾਂ ‘ਤੇ ਸੱਦਾ ਪੱਤਰਾਂ ਰਾਹੀਂ ਸੱਦਾ ਦੇਵੇਗੀ।

ਇਹ ਵੀ ਪੜ੍ਹੋ : ਨਸ਼ੇ ਨੇ ਬੁਝਾਇਆ ਘਰ ਦਾ ਚਿਰਾਗ, 20 ਸਾਲਾਂ ਦੇ ਨੌਜਵਾਨ ਦੀ ਮੌਤ

ਇਸ ਨੁਮਾਇੰਦਾ ਇਕੱਠ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਜਥੇਦਾਰ ਕਾਉਂਕੇ ਸੰਬੰਧੀ ਚੇਅਰਮੈਨ ਐਡਵੋਕੇਟ ਛਿੰਦਰਪਾਲ ਸਿੰਘ ਬਰਾੜ ਸਮੇਤ ਪੰਜ ਮੈਂਬਰੀ ਵਕੀਲਾਂ ਦਾ ਪੈਨਲ ਹੁਣ ਤੱਕ ਦੀ ਇਕੱਤਰ ਕੀਤੀ ਆਪਣੀ ਕਾਨੂੰਨੀ ਰਿਪੋਰਟ ਪੇਸ਼ ਕਰੇਗਾ।

ਇਹ ਵੀ ਪੜ੍ਹੋ : ਯੂਰਪ ਦੇ ਵੱਖ-ਵੱਖ ਦੇਸ਼ਾਂ 'ਚ ਹਿੰਦੂ ਸੰਸਥਾਵਾਂ 'ਤੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੂੰ ਮਨਾਉਣ ਲਈ ਬਣ ਰਹੀਆਂ ਯੋਜਨਾਵਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News