ਸਾਂਝੀ ਰੇਡ ਦੌਰਾਨ ਫ਼ਤਹਿਗੜ੍ਹ ਚੂੜੀਆਂ ਦੇ ਪਿੰਡਾਂ ਤੋਂ 100 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਬਰਾਮਦ

Monday, Sep 16, 2024 - 12:09 PM (IST)

ਸਾਂਝੀ ਰੇਡ ਦੌਰਾਨ ਫ਼ਤਹਿਗੜ੍ਹ ਚੂੜੀਆਂ ਦੇ ਪਿੰਡਾਂ ਤੋਂ 100 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਬਰਾਮਦ

ਬਟਾਲਾ/ਨੌਸ਼ਹਿਰਾ ਮੱਝਾ ਸਿੰਘ (ਗੋਰਾਇਆ): ਐਕਸਾਈਜ਼ ਵਿਭਾਗ ਤੇ ਆਰਕੇ ਇੰਟਰਪ੍ਰਾਈਜ਼ਜ਼ ਵੱਲੋਂ ਸਾਂਝੀ ਰੇਡ ਦੌਰਾਨ ਸਰਕਲ ਫ਼ਤਹਿਗੜ੍ਹ ਚੂੜੀਆਂ ਦੇ ਪਿੰਡਾਂ ’ਚੋਂ ਛਾਪੇਮਾਰੀ ਦੌਰਾਨ 100 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਮਿਲੀਆਂ ਹਦਾਇਤਾਂ ਦੇ ਮੱਦੇਨਜ਼ਰ ਰੇਡ ਪਾਰਟੀ ਟੀਮ ਵਲੋਂ ਸਰਕਲ ਦੇ ਪਿੰਡਾਂ ਸੁਨਈਆ, ਮੂਲਿਆਂਵਾਲ, ਹਸਨਪੁਰ, ਸ਼ੱਕਰੀ, ਮਰੜ, ਸਰਵਾਲੀ, ਰਾਜੂਵਾਲ, ਵੜੈਚ ’ਚ ਸਰਚ ਅਭਿਆਨ ਤੇਜ਼ ਕੀਤਾ ਹੋਇਆ ਸੀ।

ਇਹ ਵੀ ਪੜ੍ਹੋ-  NOC ਦਾ ਨੋਟੀਫਿਕੇਸ਼ਨ ਜਾਰੀ ਨਹੀਂ, ਕੁਲੈਕਟਰ ਰੇਟ ’ਚ ਕਰ 'ਤਾ 25 ਫੀਸਦੀ ਵਾਧਾ, ਅੱਜ ਤੋਂ ਹੋਇਆ ਲਾਗੂ

ਇਸੇ ਦੌਰਾਨ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਪਿੰਡ ਸ਼ੱਕਰੀ ਦੀ ਡਰੇਨ ਕੰਡੇ ਝਾੜੀਆਂ ’ਚ ਕਿਸੇ ਵਲੋਂ ਸ਼ਰਾਬ ਲੁਕਾ ਕੇ ਰੱਖੀ ਹੋਈ ਹੈ। ਰੇਡ ਪਾਰਟੀ ਟੀਮ ਨੇ ਮੌਕੇ ’ਤੇ ਜਾ ਕੇ 2 ਕੇਨੀਆਂ, 1 ਸਿਲਵਰ ਬਾਲਟਾ, 1 ਸਿਲਵਰ ਕੰਟੇਨਰ, 1 ਪਲਾਸਟਿਕ ਦੀ ਕੇਨੀ ਤੇ 1 ਪਲਾਸਟਿਕ ਬਾਲਟੀ ’ਚ 100 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ । ਨਾਜਾਇਜ਼ ਸ਼ਰਾਬ ਨੂੰ ਬਾਅਦ ’ਚ ਐਕਸਾਈਜ਼ ਵਿਭਾਗ ਵੱਲੋਂ ਨਸ਼ਟ ਕੀਤਾ ਗਿਆ। ਇਸ ਮੌਕੇ ਕਾਲਾ, ਕਾਕਾ, ਰਾਜਬੀਰ, ਹੈਪੀ, ਮੰਗਾ, ਪੱਪੂ, ਅਮਰਜੀਤ ਖੰਡੋ, ਸੱਤਾ, ਭੋਲਾ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ- ਸ੍ਰੀ ਹੇਮਕੁੰਟ ਸਾਹਿਬ ਜਾਂਦੇ ਦੋ ਨੌਜਵਾਨਾਂ ਦੀ ਮੌਤ, ਪਿੱਛੋਂ ਆਈ ਤੇਜ਼ ਰਫ਼ਤਾਰ ਕਾਰ ਨੇ ਮਾਰ 'ਤੇ ਸਰਦਾਰ ਮੁੰਡੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News