ਪੁਰਾਣਾ ਸ਼ਾਲਾ ਨਾਕੇ ਦੌਰਾਨ ਟਰੱਕ ਚਾਲਕ ਕੋਲੋਂ 02 ਕਿੱਲੋ ਤੋਂ ਵੱਧ ਡੋਡੇ ਪੋਸਤ ਬਰਾਮਦ

Sunday, Oct 13, 2024 - 05:15 PM (IST)

ਪੁਰਾਣਾ ਸ਼ਾਲਾ ਨਾਕੇ ਦੌਰਾਨ ਟਰੱਕ ਚਾਲਕ ਕੋਲੋਂ 02 ਕਿੱਲੋ ਤੋਂ ਵੱਧ ਡੋਡੇ ਪੋਸਤ ਬਰਾਮਦ

ਪੁਰਾਣਾ ਸ਼ਾਲਾ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)-ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਵੱਲੋਂ ਗੁਪਤ ਸੂਚਨਾ ਆਧਾਰ ਤੇ ਨਾਕਾ ਦਾਊਵਾਲ ਤੋਂ ਇੱਕ ਟਰੱਕ ਚਾਲਕ ਕੋਲੋਂ 2 ਕਿੱਲੋ 755 ਗ੍ਰਾਮ ਡੋਡੇ ਪੋਸਤ ਬਰਾਮਦ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਕ੍ਰਿਸ਼ਮਾ ਦੇਵੀ ਨੇ ਦੱਸਿਆ ਕਿ ਐੱਸ. ਆਈ. ਜਗਦੀਸ਼ ਰਾਜ ਵੱਲੋਂ ਦਾਊਵਾਲ ਨਾਕੇ ਤੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ, ਜਦ ਗੁਰਦਾਸਪੁਰ ਸਾਈਡ ਤੋਂ ਆ ਰਹੇ ਇੱਕ ਟਰੱਕ ਨੂੰ ਰੋਕਿਆ ਤਾਂ ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲੈਣ 'ਤੇ  ਟਰੱਕ ਦੇ ਕੈਬਨ 'ਚੋਂ ਇੱਕ ਪੀਲੇ ਰੰਗ ਦੀ ਬੋਰੀ ਵਿੱਚ ਪਾਈ ਹੋਈ 02 ਕਿਲੋ 755 ਗ੍ਰਾਮ ਡੋਡੇ ਪੋਸਤ ਬਰਾਮਦ ਹੋਈ ਹੈ। 

 ਇਹ ਵੀ ਪੜ੍ਹੋ- ਕਿਸਾਨਾਂ ਦਾ ਧਰਨਾ ਖ਼ਤਮ, ਸੰਯੁਕਤ ਕਿਸਾਨ ਮੋਰਚਾ ਕੱਲ੍ਹ ਨੂੰ ਲਵੇਗਾ ਵੱਡਾ ਫੈਸਲਾ

ਪੁਲਸ ਵੱਲੋਂ ਜਾਂਚ ਪੜਤਾਲ ਕਰਨ ਉਪਰੰਤ  ਬਲਦੇਵ ਸਿੰਘ ਪੁੱਤਰ ਮੋਹਨ ਸਿੰਘ ,ਜੋਗਰਾਜ ਸਿੰਘ ਪੁੱਤਰ ਬਲਦੇਵ ਸਿੰਘ ਵਾਸੀਆਂਨ ਝੱਲ ਠੀਕਰੀਵਾਲ ਜ਼ਿਲ੍ਹਾ ਕਪੂਰਥਲਾ ਵਿਰੁੱਧ ਵੱਖ-ਵੱਖ ਧਾਰਾ ਤਹਿਤ ਮਾਮਲਾ ਦਰਜ ਕਰਕੇ ਦੋਵਾਂ ਮੁਲਜ਼ਮਾਂ ਮੌਕੇ 'ਤੇ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।  

 ਇਹ ਵੀ ਪੜ੍ਹੋ-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਤਲਬ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News