ਮਾਹਾਵਾਰੀ ਦੇ ਦਿਨਾਂ ''ਚ ਔਰਤਾਂ ਨੂੰ ਇਨ੍ਹਾਂ ਦੇਸ਼ਾਂ ''ਚ ਮਿਲਦੀਆਂ ਹਨ ਛੁੱਟੀਆਂ
Friday, Dec 16, 2016 - 02:09 PM (IST)

ਜਲੰਧਰ- ਮਹਾਵਾਰੀ ਦੇ ਦਿਨ੍ਹਾਂ ''ਚ ਲੜਕੀਆਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਦਿਨਾਂ ''ਚ ਸਫਰ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਲੱਕ ਦਰਦ,ਪਿੱਠ ਦਰਦ ਵਰਗੀਆਂ ਪਰੇਸ਼ਾਨੀਆਂ ਦੇ ਕਾਰਨ ਉਨ੍ਹਾਂ ਨੂੰ ਕੰਮ ਕਰਨ ''ਚ ਬਹੁਤ ਮੁਸ਼ਕਿਲ ਹੁੰਦੀ ਹੈ। ਅਜਿਹਾ ਕਈ ਦੇਸ਼ ਹਨ ਜਿੱਥੇ ਮਹਾਵਾਰੀ ਦੇ ਦਿਨਾਂ ''ਚ ਲੜਕੀਆਂ ਨੂੰ 2ਤੋਂ 3 ਦਿਨਾਂ ਦੀਆਂ ਛੁਟੀਆਂ ਦਿੱਤੀਆਂ ਜਾਂਦੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਦੇਸ਼ਾਂ ਦੇ ਬਾਰੇ
1.ਇੰਡੋਨੇਸ਼ੀਆ
ਇੱਥੇ ਦੇ ਕਾਨੂੰਨ ਦਾ ਮੁਤਾਬਿਕ ਕੰਪਨੀਆਂ ਨੂੰ ਮਹਾਵਾਰੀ ਦੇ ਦਿਨਾਂ ''ਚ ਔਰਤਾਂ ਤੋਂ ਘੱਟ ਕੰਮ ਲੈਣਾ ਪਵੇਗਾ। ਜ਼ਰੂਰਤ ਪੈਣ ''ਤੇ ਉਨ੍ਹਾਂ ਨੂੰ ਛੁੱਟੀ ਵੀ ਦੇਣੀ ਹੋਵੇਗੀ। ਵੈਸੇ ਕੁਝ ਕੰਪਨੀਆਂ ਇਸ ਕਾਨੂੰਨ ਨੂੰ ਨਹੀ ਮੰਨਦੀਆਂ ।
2. ਜਾਪਾਨ
ਜਾਪਾਨ ''ਚ ਕਈ ਸਾਲ ਪਹਿਲਾਂ ਇਸ ਗੱਲ ਨੂੰ ਲੈ ਕੇ ਆਵਾਜ ਉਠਾਈ ਗਈ ਸੀ । ਇੱਥੇ ਸਨ 1947 ਤੋਂ ਹੀ ਲੜਕੀਆਂ ਅਤੇ ਔਰਤਾਂ ਨੂੰ ਮਹਾਵਾਰੀ ਦੇ ਦਿਨਾਂ ''ਚ ਛੁੱਟੀਆਂ ਮਿਲਦੀਆਂ ਹਨ।
3. ਤਾਈਵਾਨ
ਤਾਈਵਾਨ ''ਚ ਲੜਕੀਆਂ ਨੂੰ ਉਨ੍ਹਾਂ ਦਿਨਾਂ ''ਚ ਛੁੱਟੀ ਦੀ ਮਨਜੂਰੀ ਹੈ। ਇਸਦੇ ਇਲਾਵਾ ਇੱਥੇ ਦੀਆਂ ਕੰਪਨੀਆਂ ਨਾ ਇਹ ਵੀ ਨਿਯਮ ਬਣਾਇਆ ਹੈ ਕਿ ਇਨ੍ਹਾਂ ਦਿਨਾਂ ''ਚ ਔਰਤਾਂ ਘਰ ''ਚ ਵੀ ਕੰਮ ਕਰ ਸਕਦੀਆਂ ਹਨ।
4. ਚੀਨ
ਚੀਨ ''ਚ ਔਰਤਾਂ ਨੇ ਇਸ ਕਾਨੂੰਨ ਨੂੰ ਬਣਾਉਂਣ ਦਾ ਲਈ ਵੱਡੇ ਪੱਧਰ ''ਤੇ ਅੰਦੋਲਣ ਕੀਤਾ ਸੀ । ਜਿੱਥੇ ਮਹਾਵਾਰੀ ਦੇ ਦਿਨਾਂ ''ਚ ਛੁੱਟੀ ਦਿੱਤੀ ਜਾਂਦੀ ਹੈ।
5. ਸਾਊਥ ਕੋਰੀਆ
ਇੱਥੇ ਸਾਲ 2001 ''ਚ ਕਾਨੂੰਨ ਬਣਾ ਦਿੱਤਾ ਗਿਆ ਸੀ ਕਿ ਉਨ੍ਹਾਂ ਦਿਨਾਂ ''ਚ ਔਰਤਾਂ ਨੂੰ ਛੁੱਟੀ ਦਿੱਤੀ ਜਾਵੇ। ਇਸ ਕਾਨੂੰਨ ਦੋ ਬਾਅਦ ਇੱਥੇ ਰੋਜ਼ਗਾਰ ਦੇ ਅੰਦਰ ਔਰਤਾਂ ਦੀ ਹਿੱਸਾਦਾਰੀ ਵੱਧ ਦੀ ਜਾ ਰਹੀ ਹੈ।