ਡਾਈਨਿੰਗ ਮੈਨਰਸ ਵੀ ਜ਼ਰੂਰੀ

08/25/2016 12:30:44 PM

ਜਲੰਧਰ — ਭੋਜਨ ਕਰਨਾ ਵੀ ਇਕ ਕਲਾ ਹੈ। ਘਰ ''ਚ ਤਾਂ ਅਸੀਂ ਬਿਲਕੁਲ ਦੇਸੀ ਅੰਦਾਜ਼ ''ਚ ਖਾਣਾ ਖਾ ਲੈਂਦੇ ਹਾਂ ਪਰ ਜੇਕਰ ਤੁਸੀਂ ਬਿਜ਼ਨੈੱਸ ਮਾਟਿੰਗ ਜਾਂ ਕਿਸੇ ਹੋਰ ਵੱਲੋਂ ਅਯੋਜਿਤ ਪਾਰਟੀ ''ਤ ਜਾ ਰਹੇ ਹੋ ਤਾਂ ਹਮੇਸ਼ਾ ਟੇਬਲ ਜਾਂ ਡਾਈਨਿੰਗ ਮੈਨਰਸ ਦਾ ਧਿਆਨ ਰੱਖੋ। ਇਸ ਨਾਲ ਨਾ ਸਿਰਫ ਤੁਹਾਡੀ ਇਮੇਜ ਚੰਗੀ ਬਣੀ ਰਹੇਗੀ, ਸਗੋਂ ਤੁਹਾਨੂੰ ਦੇਖ ਕੇ ਹੋਰ ਲੋਕ ਵੀ ਉਨ੍ਹਾਂ ਐਟੀਕੇਟਸ ਨੂੰ ਅਪਣਾ ਸਕਣਗੇ।
1. ਟੇਬਲ ''ਤੇ ਰੱਖੇ ਨੈਪਕਿਨ ਨੂੰ ਸਭ ਤੋਂ ਪਹਿਲਾਂ ਆਪਣੀ ਗੋਦ ''ਚ ਵਿਛਾ ਲਓ। ਜੇਕਰ ਟੇਬਲ ਤੋਂ ਕੁਝ ਸਮੇਂ ਲਈ ਉਠ ਕੇ ਜਾਓ ਤਾਂ ਉਸ ਨੂੰ ਉਥੇ ਛੱਡ ਦਿਓ।
2. ਟੇਬਲ ਤੋਂ ਇਕ ਨਿਸ਼ਚਿਤ ਦੂਰੀ ''ਤੇ ਬੈਠੋ ਤਾਂਕਿ ਤੁਹਾਨੂੰ ਖਾਣਾ ਖਾਣ ''ਚ ਸੌਖ ਹੋਵੇ।
3. ਹਮੇਸ਼ਾ ਕੁਰਸੀਆਂ ''ਤੇ ਸਿੱਧੇ ਬੈਠੋ, ਪੈਰ ਲੰਬੇ ਕਰਕੇ ਜਾਂ ਉਪਰ ਕਰਕੇ ਨਾ ਬੈਠੋ ਅਤੇ ਨਾ ਕੂਹਣੀਆਂ ਟੇਬਲ ''ਤੇ ਟਿਕਾਓ।
4. ਥਾਲੀ ''ਚ ਪਰੋਸਿਆ ਭੋਜਨ ਉਦੋਂ ਕਰਨਾ ਸ਼ੁਰੂ ਕਰੋ ਜਦੋਂ ਹੋਰ ਲੋਕਾਂ ਦੀਆਂ ਪਲੇਟਾਂ ''ਚ ਵੀ ਭੋਜਨ ਪਰੋਸਿਆ ਜਾ ਚੁੱਕਿਆ ਹੋਵੇ।


Related News