ਪਲਾਟ ਵਿਚ ਪਈਆਂ 55 ਬੋਰੀਆਂ ਸੀਮੰਟ ਤੇ 5 ਹਜ਼ਾਰ ਇੱਟਾਂ ਚੋਰੀ
Monday, Jul 14, 2025 - 03:33 PM (IST)

ਲੁਧਿਆਣਾ (ਅਨਿਲ): ਥਾਣਾ ਪੀ.ਏ.ਯੂ. ਦੀ ਪੁਲਸ ਨੇ ਅਣਪਛਾਤੇ ਮੁਲਜ਼ਮ ਦੇ ਖ਼ਿਲਾਫ਼ 55 ਬੋਰੀਆਂ ਸੀਮੰਟ ਤੇ 5 ਹਜ਼ਾਰ ਇੱਟਾਂ ਚੋਰੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸ਼ਿਕਾਇਤਕਰਤਾ ਗੁਰਮੁਖ ਸਿੰਘ ਵਾਸੀ ਹਕੀਕਤ ਨਗਰ ਵਿਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਇਕ ਪਲਾਟ ਪ੍ਰਤਾਪ ਸਿੰਘ ਵਾਲਾ ਨੇੜੇ ਹੈ, ਜਿੱਥੇ ਉਸ ਨੇ ਪਲਾਟ ਦੀ ਚਾਰਦਿਵਾਰੀ ਕਰਨ ਲਈ ਇੱਟਾਂ ਤੇ ਸੀਮੰਟ ਰੱਖਿਆ ਹੋਇਆ ਸੀ, ਜਿਸ ਨੂੰ ਕੋਈ ਅਣਪਛਾਤਾ ਵਿਅਕਤੀ 13 ਜੁਲਾਈ ਨੂੰ ਚੋਰੀ ਕਰਕੇ ਲੈ ਗਿਆ, ਫ਼ਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8