ਸੋਲਰ ਪਾਵਰ ਖੇਤਰ ’ਚ ਗਲੋ ਰੇਜ਼ ਸੋਲਰ ਨੇ ਪੂਰੇ ਕੀਤੇ 5 ਸਾਲ
Wednesday, Oct 10, 2018 - 12:00 PM (IST)
![ਸੋਲਰ ਪਾਵਰ ਖੇਤਰ ’ਚ ਗਲੋ ਰੇਜ਼ ਸੋਲਰ ਨੇ ਪੂਰੇ ਕੀਤੇ 5 ਸਾਲ](https://static.jagbani.com/multimedia/2018_10image_11_59_473800000solar.jpg)
ਲੁਧਿਆਣਾ (ਨੀਰਜ, ਬੀ. ਐੱਨ. 244/10) : ਸੋਲਰ ਪਾਵਰ ਪਲਾਂਟ ਦੇ ਖੇਤਰ ਵਿਚ ਪੰਜਾਬ ਦੀ ਮੋਹਰੀ ਸੋਲਰ ਪਾਵਰ ਪਲਾਂਟ ਇੰਸਟਾਲਰ ਕੰਪਨੀ ਗਲੋ ਰੇਜ਼ ਸੋਲਰ ਨੇ ਆਪਣੇ ਪੰਜ ਸਾਲ ਪੂਰੇ ਕੀਤੇ। ਇਸ ਮੌਕੇ ਕੰਪਨੀ ਦੇ ਨਿਰਦੇਸ਼ਕ ਰੁਪੇਸ਼ ਜਿੰਦਲ ਨੇ ਕਿਹਾ ਕਿ ਰੂਫ ਟਾਪ ਸੋਲਰ ਪਾਵਰ ਪਲਾਂਟ ਦੇ ਖੇਤਰ ਵਿਚ ਅਸੀਂ 5 ਸਾਲ ਦਾ ਤਜਰਬਾ ਪ੍ਰਾਪਤ ਕਰ ਚੁੱਕੇ ਹਾਂ। ਅਸੀਂ ਪੰਜਾਬ ਵਿਚ 1 ਮੈਗਾਵਾਟ ਦੇ ਸੋਲਰ ਪਾਵਰ ਪਲਾਂਟ ਸਥਾਪਤ ਕਰ ਚੁੱਕੇ ਹਾਂ ਅਤੇ ਨਾਲ ਹੀ 2 ਮੈਗਾਵਾਟ ਦੇ ਵੀ ਕਈ ਆਰਡਰ ਬੁੱਕ ਹਨ, ਜੋ ਕਿ ਗਲੋ ਰੇਜ਼ ਸੇਲਰ ਵਲੋਂ ਜਲਦ ਹੀ ਸਥਾਪਤ ਕੀਤੇ ਜਾਣਗੇ।
ਅਸੀਂ ਪੇਡਾ ਵਿਚ ਰਜਿਸਟਰਡ ਸਭ ਤੋਂ ਸਫਲ ਈ. ਪੀ. ਸੀ. ਬੋਲੀਦਾਤਾ ਹਾਂ ਅਤੇ ਸਾਡੇ ਸਾਰੇ ਕੰਮ ਪੇਡਾ ਦੇ ਤਹਿਤ ਹੀ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਕੰਪਨੀ ਦਾ ਮਕਸਦ ਬਿਜਲੀ ਬਿੱਲ ਬਚਾਓ ਅਤੇ ਧਰਤੀ ਨੂੰ ਬਚਾਓ ਦੇ ਤਹਿਤ ਲੋਕਾਂ ਦੇ ਲਈ ਯੂਰਪੀ ਮਾਣਕ ਦੇ ਨਾਲ-ਨਾਲ ਘੱਟ ਬਜਟ ਵਿਚ ਗ੍ਰੀਨ ਐਨਰਜੀ ਦੇਣਾ ਹੈ।