ਲੁਧਿਆਣਾ ਵਿਖੇ ਦੋ ਗੁੱਟਾਂ ''ਚ ਹੋਈ ਤਕਰਾਰ ਮਗਰੋਂ ਚਲੀਆਂ ਗੋਲੀਆਂ, ਮਾਮਲੇ ਦੀ ਜਾਂਚ ''ਚ ਜੁਟੀ ਪੁਲਸ

Monday, Sep 12, 2022 - 06:50 PM (IST)

ਲੁਧਿਆਣਾ ਵਿਖੇ ਦੋ ਗੁੱਟਾਂ ''ਚ ਹੋਈ ਤਕਰਾਰ ਮਗਰੋਂ ਚਲੀਆਂ ਗੋਲੀਆਂ, ਮਾਮਲੇ ਦੀ ਜਾਂਚ ''ਚ ਜੁਟੀ ਪੁਲਸ

ਲੁਧਿਆਣਾ : ਲੁਧਿਆਣਾ ਦੇ ਸ਼ੌਣੀ ਮੁਹੱਲਾ ਨੇੜੇ ਦਮੋਰੀਆ ਪੁਲ਼ ਵਿਖੇ ਅੱਜ ਸ਼ਾਮ ਨੂੰ ਦੋ ਗੁੱਟਾਂ ਵਿਚਕਾਰ ਝਗੜਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਤੋਂ ਬਾਅਦ ਇਕ ਗਰੁੱਪ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ। ਜਾਣਕਾਰੀ ਮੁਤਾਬਕ ਸ਼ੌਣੀ ਮੁਹੱਲਾ ਵਿਖੇ ਦੋ ਗੁੱਟਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ, ਜਿਸ ਤੋਂ ਬਾਅਦ ਇਕ ਨੌਜਵਾਨ ਨੇ ਆਪਣੇ ਸਾਥੀਆਂ ਨੂੰ ਬੁਲਾ ਲਿਆ। ਮੋਟਰਸਾਈਕਲਾਂ 'ਤੇ ਆਏ ਨੌਜਵਾਨਾਂ ਨੇ ਆਉਂਦੇ ਸਾਰ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : PSPCL 'ਚ ਅਸਿਸਟੈਂਟ ਲਾਈਨਮੈਨਾਂ ਦੀਆਂ 2000 ਅਸਾਮੀਆਂ ਲਈ ਭਰਤੀ ਹੋਵੇਗੀ ਜਲਦ : ਈ.ਟੀ.ਓ.

ਦੱਸਿਆ ਜਾ ਰਿਹਾ ਹੈ ਕਿ ਗੋਲੀਆਂ ਅਮਨ ਢਿੱਡ ਤੇ ਟੱਲੀ ਨੇ ਚਲਾਈਆਂ ਸਨ। ਗੋਲੀਆਂ ਚਲਾਉਣ ਤੋਂ ਬਾਅਦ ਸਾਰੇ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ, ਜਿਸ 'ਚੋਂ ਟੱਲੀ ਨਾਂ ਦਾ ਨੌਜਵਾਨ ਦੂਜੇ ਗੁੱਟ ਨੇ ਕਾਬੂ ਕਰ ਲਿਆ ਤੇ ਉਸ ਦੀ ਕੁੱਟਮਾਰ ਕੀਤੀ। ਪੁਲਸ ਦੇ ਆਉਣ ਤੋਂ ਪਹਿਲਾਂ ਹੀ ਕਾਬੂ ਕੀਤੇ ਨੌਜਵਾਨ ਨੂੰ ਛੱਡ ਦਿੱਤਾ ਗਿਆ। ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਤੇ ਪੁਲਸ ਮੁਲਜ਼ਮਾਂ ਨੇ ਦੱਸਿਆ ਕਿ ਲੜਾਈ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਮਿਲੀ ਹੈ। ਫ਼ਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

Anuradha

Content Editor

Related News