ਪ੍ਰਦੂਸ਼ਣ ਰੋਕਥਾਮ ਬੋਰਡ ਨਾਲ ਹਜ਼ਾਰਡਸ ਵੇਸਟ ਨਾਲ ਸੰਬੰਧਤ ਵਪਾਰੀਆਂ/ਸਨਅਤਕਾਰਾਂ ਦੀ ''ਸਹਿਯੋਗ ਮਿਲਣੀ''

Tuesday, Aug 27, 2024 - 06:26 PM (IST)

ਪ੍ਰਦੂਸ਼ਣ ਰੋਕਥਾਮ ਬੋਰਡ ਨਾਲ ਹਜ਼ਾਰਡਸ ਵੇਸਟ ਨਾਲ ਸੰਬੰਧਤ ਵਪਾਰੀਆਂ/ਸਨਅਤਕਾਰਾਂ ਦੀ ''ਸਹਿਯੋਗ ਮਿਲਣੀ''

ਲੁਧਿਆਣਾ : ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਹਜ਼ਾਰਡਸ ਵੇਸਟ ਦੇ ਜਨਰੇਸ਼ਨ, ਟਰਾਂਸਪੋਰਟੇਸ਼ਨ, ਸਟੋਰੇਜ, ਰੀਸਾਈਕਲਿੰਗ, ਯੂਟੀਲਾਈਜੇਸ਼ਨ ਅਤੇ ਡਿਸਪੋਜ਼ਲ ਦੀ ਨਿਗਰਾਨੀ ਲਈ ਨੈਸ਼ਨਲ ਹਜ਼ਾਰਡਸ ਵੇਸਟ ਟਰੈਕਿੰਗ ਸਿਸਟਮ (NHWTS) ਈ ਪੋਰਟਲ ਬਣਾਇਆ ਗਿਆ ਹੈ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀ ਡਾ. ਦੀਪਤੀ ਨਵਲ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਅੱਜ ਮਿਤੀ 27 ਅਗਸਤ 2024 ਨੂੰ ਲੁਧਿਆਣਾ ਦੇ ਰੈਡੀਸਨ ਬਲੂ ਹੋਟਲ ਵਿਖੇ ਪੰਜਾਬ ਵਿਚ ਹਜ਼ਾਰਡਸ ਵੇਸਟ ਦੀ ਟਰੈਕਿੰਗ ਪ੍ਰਣਾਲੀ (E PORTAL) ਦੇ ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਮੋਡਿਊਲ ਦੀ ਜਾਣਕਾਰੀ ਸਬੰਧੀ "ਸਲਾਹਕਾਰ ਮਿਲਣੀ" ਵਿਚ ਹਜਾਰਡਸ ਵੇਸਟ ਦੇ ਵੱਖ-ਵੱਖ ਕੰਮਾਂ ਨਾਲ ਸੰਬੰਧਤ ਵਪਾਰੀ ਤੇ ਸਅਨਤਕਾਰ ਆਦਿ ਵਲੋਂ ਭਾਗ ਲਿਆ। 

ਇਸ ਟਰੈਕਿੰਗ ਸਿਸਟਮ ਸਬੰਧੀ ਸਲਾਹਕਾਰ ਮਿਲਣੀ ਪ੍ਰੋਗਰਾਮ ਦੇ ਮੁੱਖ ਮਹਿਮਾਨ ਵਜੋਂ ਪੀਪੀਸੀਬੀ ਮੁੱਖ ਵਾਤਾਵਰਣ ਇੰਜੀਨੀਅਰ, ਇੰਜੀ. (ਡਾ) ਕਰੂਨੇਸ਼ ਗਰਗ ਨੇ ਆਪਣੇ ਸੰਬੋਧਨ ਵਿਚ ਹਜ਼ਾਰਸ ਵੇਸਟ ਦੇ ਖਤਰਨਾਕ ਪ੍ਰਭਾਵ ਇਸ ਸਬੰਧੀ ਰੂਲ/ਨਿਯਮਾਂ, ਟਰੈਕਿੰਗ ਸਿਸਟਮ ਦੀ ਅਜੌਕੇ ਸਮੇਂ ਵਿੱਚ ਉਪਯੋਗਤਾ ਅਤੇ ਸਾਰਿਆਂ ਤੋਂ ਸਹਿਯੋਗ ਸਬੰਧੀ ਉਮੀਦ ਰੱਖਦਿਆਂ ਉਨ੍ਹਾਂ ਦਾ ਇਸ ਵਿਚ ਭਾਗ ਲੈਣ ਲਈ ਧੰਨਵਾਦ ਕੀਤਾ। ਮੁੱਖ ਵਾਤਾਵਰਣ ਇੰਜੀਨੀਅਰ ਰਾਜੀਵ ਗੋਇਲ ਨੇ ਵੀ ਇਸ ਟਰੈਕਿੰਗ ਸਿਸਟਮ ਸਬੰਧੀ ਆਪਣੇ ਵਿਚਾਰ ਰੱਖੇ। ਇਸ ਮੌਕੇ ਡਾਕਟਰ ਦੀਪਤੀ ਕਪਿਲ, ਸਾਹਿਕ ਡਾਇਰੈਕਟਰ, ਸੀਪੀਸੀਬੀ ਨੇ ਇਸ ਮੋਡਿਊਲ ਦਾ ਲਾਈਵ ਉਪਯੋਗ ਕਰਕੇ ਇਸ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਹਜ਼ਾਰਡਸ ਵੇਸਟ ਦੀ ਜਨਰੇਸ਼ਨ (ਕਿਸਮ ਅਤੇ ਮਾਤਰਾ) ਤੋਂ ਲੈ ਕੇ ਇਸਦੀ ਡਿਸਪੋਜ਼ਲ ਤੱਕ ਦੇ ਵੱਖ-ਵੱਖ ਪੜਾਵਾਂ ਦੇ ਪੂਰੇ ਰਿਕਾਰਡ ਦੀ ਜਾਣਕਾਰੀ ਰਹੇਗੀ।

ਪ੍ਰਸ਼ਨ/ਉੱਤਰ ਮੌਕੇ ਹਜ਼ਾਰਡਸ ਵੇਸਟ ਦੇ ਕੰਮ ਨਾਲ ਸੰਬੰਧਿਤ ਵਪਾਰੀ/ਸਨਤਕਾਰਾਂ ਨੇ ਇਸ ਮੋਡਿਊਲ ਦੇ ਉਪਯੋਗ ਸਬੰਧੀ ਆਪਣੀ ਜ਼ਰੂਰਤਾਂ ਮੁਤਾਬਿਕ ਬਹੁਤ ਸਾਰੇ ਪ੍ਰਸ਼ਨ/ਸ਼ੰਕੇ ਜ਼ਾਹਰ ਕੀਤੇ। ਜਿਨ੍ਹਾਂ ਦਾ ਕੇਂਦਰੀ ਟੀਮ ਵੱਲੋਂ ਸਵਾਗਤ ਕਰਦਿਆਂ ਸੰਤੋਸ਼ ਜਨਕ ਜਵਾਬ ਦਿੱਤਾ ਅਤੇ ਕਿਹਾ ਕਿ ਇਹ ਮੋਡਿਊਲ ਹਾਲੇ ਡਿਵੈਲਪਿੰਗ ਸਟੇਜ ਵਿਚ ਹੈ, ਜਿਸ ਤਰ੍ਹਾਂ ਵਿਅਕਤੀਗਤ ਤੌਰ 'ਤੇ ਹਜ਼ਾਰਸ ਵੇਸਟ ਦੇ ਵਪਾਰੀਕਰਨ ਡਾਟੇ ਦਾ ਹਿਸਾਬ ਰੱਖਿਆ ਜਾਂਦਾ ਹੈ, ਉਸ ਤਰ੍ਹਾਂ ਇਸ ਮੋਡਿਊਲ ਦਾ ਉਪਯੋਗ ਵੀ ਕੀਤਾ ਜਾਵੇ ਅਤੇ ਇਹ ਜਲਦੀ ਹੀ ਪੂਰਨ ਤੌਰ 'ਤੇ ਜ਼ਰੂਰਤਾਂ ਅਤੇ ਪਾਰਦਰਸ਼ੀ ਤਰੀਕੇ ਨਾਲ ਕੰਮ ਕਰਨ ਲੱਗ ਜਾਵੇਗਾ। ਉਨ੍ਹਾਂ ਕਿਹਾ ਕਿ ਕਾਨੂੰਨੀ ਤੌਰ 'ਤੇ ਹਜ਼ਾਰਡਸ ਵੇਸਟ ਨਾਲ ਸੰਬੰਧਤ ਵਪਾਰੀ/ਸਅਨਤਕਾਰ ਨੂੰ ਇਸ ਪੋਰਟਲ ਤੇ ਰਜਿਸਟਰੇਸ਼ਨ ਕਰਨੀ ਜ਼ਰੂਰੀ ਹੈ।

ਬੋਰਡ ਦੇ ਚੇਅਰਮੈਨ ਪ੍ਰੋਫੈਸਰ (ਡਾ.) ਆਦਰਸ਼ ਪਾਲ ਵਿਗ ਜੋ ਆਪਣੇ ਦਫਤਰੀ ਰੁਝੇਵਿਆਂ ਕਾਰਨ ਇਸ ਪ੍ਰੋਗਰਾਮ ਵਿਚ ਨਹੀਂ ਪਹੁੰਚ ਸਕੇ ਅਤੇ ਲਗਾਤਾਰ ਇਸ ਪ੍ਰੋਗਰਾਮ ਨੂੰ ਵੈਬੈਕਸ ਰਾਹੀਂ ਦੇਖ ਰਹੇ ਸਨ ਨੇ ਆਨਲਾਈਨ ਆਪਣੇ ਸੰਬੋਧਨ ਵਿਚ ਸਾਰਿਆਂ ਦਾ ਸਵਾਗਤ ਤੇ ਧੰਨਵਾਦ ਕਰਦਿਆਂ ਕਿਹਾ ਕਿ ਹਵਾ ਤੇ ਪਾਣੀ ਦੇ ਪ੍ਰਦੂਸ਼ਣ ਤੋਂ ਕਾਫੀ ਅੱਗੇ ਲੰਘ ਕੇ ਹੋਰ ਬਹੁਤ ਸਾਰੇ ਪ੍ਰਦੂਸ਼ਣਾਂ ਵਿਚ ਹਜ਼ਾਰਸ ਵੇਸਟ ਨੂੰ ਅਜੋਕੇ ਸਮੇਂ ਵਿਗਿਆਨਕ ਤੇ ਸੁਚੱਜੇ ਢੰਗ ਨਾਲ ਸਾਂਭਣਾ/ਰੀਸਾਈਕਲ/ਰੀਪ੍ਰੋਸੈਸ ਅਤੇ ਵਿਗਿਆਨਕ ਤਰੀਕੇ ਨਾਲ ਇਸਦਾ ਪ੍ਰਬੰਧਨ ਵੀ ਕੁਦਰਤ ਦੀ ਵੱਡੀ ਸੇਵਾ ਹੈ। ਇਸ ਮਿਲਣੀ ਵਿਚ ਬੋਰਡ ਵੱਲੋਂ ਉਚੇਚੇ ਤੌਰ 'ਤੇ ਸੀਨੀਅਰ ਵਾਤਾਵਰਣ ਇੰਜੀਨੀਅਰ ਲਵਨੀਤ ਦੂਬੇ, ਇੰਜੀਨੀਅਰ (ਡਾ) ਰਜੀਵ ਗੁਪਤਾ, ਇੰਜੀਨੀਅਰ ਸਮਿਤਾ, ਇੰਜੀਨੀਅਰ  ਕੁਲਦੀਪ ਸਿੰਘ, ਇੰਜੀਨੀਅਰ ਰਵਿੰਦਰ ਭੱਟੀ, ਇੰਜੀਨੀਅਰ ਵਿਜੇ ਕੁਮਾਰ, ਇੰਜੀਨੀਅਰ ਗੁਰਸ਼ਰਨ ਦਾਸ ਅਤੇ ਬੋਰਡ ਦੇ ਹੋਰ ਬਹੁਤ ਸਾਰੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਪੀਪੀਸੀਬੀ ਹਜ਼ਾਰਡਸ ਸ਼ਾਖਾ ਦੇ ਸੀਨੀਅਰ ਵਾਤਾਵਰਨ ਇੰਜੀਨੀਅਰ, ਇੰਜੀ. ਪਰਵੀਨ ਸਲੂਜਾ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਭੂਮਿਕਾ ਨਿਭਾਉਣ ਅਤੇ ਆਏ ਸਾਰੇ ਮਹਿਮਾਨਾਂ, ਬੋਰਡ ਆਫਿਸਰਾਂ, ਵਪਾਰੀ, ਸਨਤਕਾਰਾਂ ਅਤੇ ਇਸ ਪ੍ਰੋਗਰਾਮ ਦੀ ਕਵਰੇਜ ਕਰ ਰਹੇ ਪ੍ਰੈਸ ਵਾਲਿਆਂ ਦਾ ਵੀ ਧੰਨਵਾਦ ਕੀਤਾ।


author

Gurminder Singh

Content Editor

Related News