ਸਾਨੂੰ ਭਗਵਾਨ ਵਾਲਮੀਕਿ ਵਲੋਂ ਦਰਸਾਏ ਮਾਰਗ ’ਤੇ ਚੱਲਣਾ ਚਾਹੀਦੈ : ਵਿਧਾਇਕ ਲੱਖਾ

Thursday, Oct 25, 2018 - 01:02 PM (IST)

ਸਾਨੂੰ ਭਗਵਾਨ ਵਾਲਮੀਕਿ ਵਲੋਂ ਦਰਸਾਏ ਮਾਰਗ ’ਤੇ ਚੱਲਣਾ ਚਾਹੀਦੈ : ਵਿਧਾਇਕ ਲੱਖਾ

ਈਸਡ਼ੂ (ਬੈਨੀਪਾਲ) : ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦਾ ਪਾਵਨ ਪ੍ਰਗਟ ਦਿਹਾਡ਼ਾ ਮੰਦਰ ਮਾਤਾ ਮਦਾਨਣ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਸਦਕਾ ਵਾਲਮੀਕਿ ਮੰਦਰ ਜਰਗ ਵਿਖੇ ਬਡ਼ੀ ਹੀ ਸ਼ਰਧਾ ਭਾਵਨਾਂ ਨਾਲ ਮਨਾਇਆ ਗਿਆ ।ਸਮਾਗਮ ਦੌਰਾਨ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ ਅਤੇ ਉਨ੍ਹਾਂ ਦੇ ਨਾਲ ਕਾਂਗਰਸ ਕਿਸ਼ਾਨ ਤੇ ਖੇਤ ਮਜ਼ਦੂਰ ਸੈੱਲ ਦੇ ਜ਼ਿਲਾ ਜਨਰਲ ਸਕੱਤਰ ਜਸਪ੍ਰੀਤ ਸਿੰਘ ਸੋਨੀ ਜਰਗ ਵੀ ਉਚੇਚੇ ਤੌਰ ’ਤੇ ਹਾਜ਼ਰ ਸਨ।

ਵਿਧਾਇਕ ਲੱਖਾ ਪਾਇਲ ਤੇ ਸੋਨੀ ਜਰਗ ਨੇ ਸਮੂਹ ਸੰਗਤਾਂ ਨੂੰ ਵਾਲਮੀਕ ਦੇ ਜਨਮ ਦਿਹਾਡ਼ੇ ਦੀ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਸਾਨੂੰ ਭਗਵਾਨ ਵਾਲਮੀਕਿ ਵਲੋਂ ਦਰਸਾਏ ਮਾਰਗ ’ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਪੰਜਾਬ ਦੇ ਮਸ਼ਹੂਰ ਢਾਡੀ ਜੱਥਾ ਭਾਈ ਸਤਨਾਮ ਸਿੰਘ ਸ਼ਾਂਤ, ਭਾਈ ਜਗਜੀਤ ਸਿੰਘ ਲੱਧਡ਼, ਭਾਈ ਦਵਿੰਦਰ ਸਿੰਘ, ਭਾਈ ਬਲਜੀਤ ਸਿੰਘ, ਗਾਇਕ ਅੰਮ੍ਰਿਤਪਾਲ ਜਰਗੀਆ ਅਤੇ ਬਲਵੀਰ ਜਰਗੀਆ ਦੇ ਜੱਥੇ ਨੇ ਭਗਵਾਨ ਵਾਲਮੀਕਿ ਜੀ ਦੇ ਜੀਵਨ ਆਧਾਰਤਿ ਕਵਿਤਾਵਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।

ਇਸ ਸਮੇਂ ਸੀਨੀਅਰ ਕਾਂਗਰਸੀ ਆਗੂ ਜਸਪ੍ਰੀਤ ਸਿੰਘ ਸੋਨੀ ਜਰਗ ਤੋਂ ਇਲਾਵਾ ਮੈਂਬਰ ਬਲਾਕ ਸੰਮਤੀ ਦੇਵ ਸਿੰਘ, ਜਸਵੀਰ ਸਿੰਘ ਕਾਲਾ, ਧਰਮਿੰਦਰ ਸਿੰਘ ਮੰਡੇਰ, ਪਰਮਿੰਦਰ ਸਿੰਘ ਪਰੋਚੇ, ਦੇਵ ਰਾਜ ਧਾਲੀਵਾਲ, ਬੱਬੂ ਧਾਲੀਵਾਲ, ਬਾਬਾ ਜੀਵਨ ਸਿੰਘ ਪਰੋਚੇ, ਬਲਜੀਤ ਸਿੰਘ ਮੰਡੇਰ, ਬਲਵਿੰਦਰ ਸਿੰਘ ਧਾਲੀਵਾਲ, ਹਰਵਿੰਦਰ ਸਿੰਘ ਗੋਰਾ, ਕੁਲਜਿੰਦਰ ਸਿੰਘ ਚੋਪਡ਼ਾ, ਗੁਰਵਿੰਦਰ ਸਿੰਘ, ਅਵਤਾਰ ਸਿੰਘ, ਦਵਿੰਦਰ ਸਿੰਘ ਪਰੋਚੇ, ਹਰਜਿੰਦਰ ਸਿੰਘ ਧਾਲੀਵਾਲ, ਕਰਮ ਚੰਦ, ਪਰਮਿੰਦਰ ਸਿੰਘ ਧਾਲੀਵਾਲ, ਹਰਪਾਲ ਸਿੰਘ ਪਾਲਾ, ਗੁਰਪ੍ਰੀਤ ਸਿੰਘ ਚੋਪਡ਼ਾ ਸਿਰਥਲਾ, ਮੋਹਣ ਸਿੰਘ ਧਾਲੀਵਾਲ, ਭਰਪੂਰ ਸਿੰਘ, ਦਰਸ਼ਨ ਸਿੰਘ ਬਿਜਲੀ ਬੋਰਡ, ਨੌਰੰਗ ਸਿੰਘ, ਚਰਨ ਸਿੰਘ ਚਰਨਾ ਤੇ ਜਗਪਾਲ ਸਿੰਘ ਜਰਗ ਸਮੇਤ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਸੀ।


Related News