ਅੱਖਾਂ ਦੇ ਮੁਫਤ ਜਾਂਚ ਕੈਂਪ ਦਾ 57 ਮਰੀਜ਼ਾਂ ਨੇ ਲਿਆ ਲਾਭ
Tuesday, Oct 30, 2018 - 12:40 PM (IST)

ਲੁਧਿਆਣਾ(ਕਾਲੀਆ)-ਸੋਹਾਣਾ ਅੱਖਾਂ ਦੇ ਹਸਪਤਾਲ ਬ੍ਰਾਂਚ ਲੁਧਿਆਣਾ ਵਲੋਂ ਗ੍ਰਾਮ ਪੰਚਾਇਤ ਪਿੰਡ ਐਤੀਆਣਾ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਡੇਰਾ ਸਰੂਪ ਦਾਸ ਜੀ ਵਿਖੇ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਲਾਇਆ ਗਿਆ, ਜਿਸ ਵਿਚ ਸੋਹਾਣਾ ਅੱਖਾਂ ਦੇ ਹਸਪਤਾਲ ਦੀ ਟੀਮ ਦੇ ਮੈਂਬਰਾਂ ਡਾ. ਪਰੱਗਿਆ ਸ਼ਰਮਾ, ਨਵਦੀਪ ਕੌਰ, ਜਗਵੀਰ ਸਿੰਘ, ਕੰਚਨ ਅਤੇ ਕਰਨ ਕੁਮਾਰ ਨੇ 157 ਮਰੀਜ਼ਾਂ ਦੀਆ ਅੱਖਾਂ ਦਾ ਮੁਫਤ ਚੈੱਕਅਪ ਕੀਤਾ। ਦਵਾਈਆਂ ਮੁਫਤ ਦਿੱਤੀਆਂ ਗਈਆਂ ਅਤੇ ਚਿੱਟੇ ਮੋਤੀਏ ਵਾਲੇ 18 ਮਰੀਜ਼ਾਂ ਨੂੰ ਅਾਪਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ ਗਈ। ®ਮੀਡੀਆ ਇੰਚਾਰਜ ਜਤਿੰਦਰ ਸਿੰਘ ਪਮਾਲ ਨੇ ਮਰੀਜ਼ਾਂ ਨੂੰ ਅੱਖਾਂ ਦੀਆਂ ਬੀਮਾਰੀਆਂ ਅਤੇ ਉਨ੍ਹਾਂ ਦੇ ਬਚਾਅ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੇ ਸਰਪੰਚ ਗੁਰਮੀਤ ਸਿੰਘ, ਪੰਚ ਸ਼ਿੰਗਾਰਾ ਸਿੰਘ, ਪੰਚ ਲਖਵੀਰ ਸਿੰਘ, ਦਰਸ਼ਨ ਸਿੰਘ, ਰਣਵੀਰ ਸਿੰਘ, ਲਖਵੀਰ ਸਿੰਘ ਦਿਉਲ, ਮਾ. ਮੋਹਨ ਸਿੰਘ ਅਤੇ ਗੁਰਚਰਨ ਸਿੰਘ ਆਦਿ ਹਾਜ਼ਰ ਸਨ।