ਪੈਟ੍ਰੋਲੀਅਮ ਪਦਾਰਥਾਂ ਦੀਆਂ ਕੀਮਤਾਂ ’ਚ ਵਾਧੇ ਪ੍ਰਤੀ ਪੰਜਾਬ ਵਾਸੀਆਂ ’ਚ ਛਾਈ ਨਾ-ਉਮੀਦੀ

10/17/2018 6:29:20 PM

ਖੰਨਾ (ਖੁਰਾਣਾ)-ਰਾਜ ਵਿਚ ਪੈਟ੍ਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਕਟੌਤੀ ਕਰਨ ਦੇ ਕੇਸ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਵੱਡੀਆਂ ਆਸਾਂ ਲਾਈ ਬੈਠੇ ਪੰਜਾਬ ਵਾਸੀਆਂ ਵਿਚ ਇਕ ਵਾਰ ਫਿਰ ਨਾ-ਉਮੀਦੀ ਛਾ ਗਈ ਹੈ। ਜਦੋਂਕਿ ਇਸ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਬੀਤੇ 4,8,9 ਅਕਤੂਬਰ ਨੂੰ ਹੋਈ ਇਕ ਵਿਸ਼ੇਸ਼ ਬੈਠਕ ਦੌਰਾਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਆਪਣੇ ਹਿੱਸੇ ਦੇ ਵੈਟ ਵਿਚ ਕਟੌਤੀ ਕਰਨ ਦੇ ਸੰਕੇਤ ਜ਼ਰੂਰ ਦਿੱਤੇ ਸਨ ਪਰ ਬਾਵਜੂਦ ਇਸ ਦੇ ਲੋਕਾਂ ਨੂੰ ਤੇਲ ਦੀਆਂ ਅੱਗ ਉਗਲਦੀਆਂ ਕੀਮਤਾਂ ਨੂੰ ਲੈ ਕੇ ਕੋਈ ਰਾਹਤ ਨਸੀਬ ਨਹੀਂ ਹੋਈ। ਜਿਸ ਨੂੰ ਲੈ ਕੇ ਟ੍ਰੇਡ ਨਾਲ ਜੁੜੇ ਮਾਹਰਾਂ ਦਾ ਮੰਨਣਾ ਹੈ ਕਿ ਕੈਪਟਨ ਸਰਕਾਰ ਨੇ 175 ਕਰੋੜ ਦੇ ਵੱਡੇ ਕਰ ਦਾ ਵੱਡਾ ਨੁਕਸਾਨ ਝੱਲਣ ਤੋਂ ਬਾਅਦ ਵੀ ਕੋਈ ਸਬਕ ਨਹੀਂ ਲਿਆ ਹੈ।ਕਾਰੋਬਾਰੀਆਂ ਦੀ ਮੰਨੀਏ ਤਾਂ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਹੀ ਸਾਲ 2017-18 ਦੇ ਮੁਕਾਬਲੇ ਵਿੱਤੀ ਸਾਲ ਵਿਚ 175 ਕਰੋੜ ਦਾ ਕਰ ਗੁਆਉਣਾ ਪਿਆ ਹੈ ਜਿਸ ਦਾ ਮੁੱਖ ਕਾਰਨ ਪੰਜਾਬ ਨਾਲ ਲਗਦੇ ਰਾਜਾਂ ਵਿਚ ਪੈਟਰੋਲ ਪਦਾਰਥਾਂ ਦੀਆਂ ਕੀਮਤਾਂ ਦਾ ਗ੍ਰਾਫ ਘੱਟ ਹੋਣਾ ਦੱਸਿਆ ਜਾ ਰਿਹਾ ਹੈ। ਜਦੋਂਕਿ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਹਾਲ ਹੀ ਵਿਚ ਗੁਆਂਢੀ ਰਾਜਾਂ ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਦਿੱਲੀ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਰਾਜਾਂ ਦੀ ਸਰਕਾਰ ਨੇ ਕੇਂਦਰ ਸਰਕਾਰ ਦੀ ਤਾਲ ਵਿਚ ਤਾਲ ਠੋਕਦੇ ਹੋਏ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 4 ਤੋਂ 5 ਰੁ. ਪ੍ਰਤੀ ਲੀਟਰ ਦੀ ਭਾਰੀ ਕਟੌਤੀ ਕੀਤੀ ਹੈ ਜਿਸ ਵਿਚ ਉਕਤ ਸਾਰੇ ਰਾਜਾਂ ਨੇ ਆਪਣੇ ਹਿੱਸੇ ਦੇ ਵੈਟ ਤੋਂ ਢਾਈ ਰੁਪਏ ਪ੍ਰਤੀ ਲੀਟਰ ਦੀ ਰਾਹਤ ਲੋਕਾਂ ਨੂੰ ਦਿੱਤੀ ਹੈ। ਜਦੋਂ ਕਿ ਪੰਜਾਬ ਨੇ ਆਪਣੇ ਹਿੱਸੇ ਦੇ ਵੈਟ ਵਿਚ ਕਟੌਤੀ ਤੋਂ ਇਹ ਤਰਕ ਦਿੰਦੇ ਹੋਏ ਇਨਕਾਰ ਕੀਤਾ ਹੈ ਕਿ ਰਾਜ ਦੀ ਆਰਥਿਕ ਸਿਹਤ ਠੀਕ ਨਾ ਹੋਣ ਕਾਰਨ ਉਹ ਤੇਲ ਦੀਆਂ ਕੀਮਤਾਂ ਵਿਚ ਹਾਲ ਦੀ ਘੜੀ ਕੋਈ ਰਾਹਤ ਨਹੀਂ ਦੇ ਸਕਦੀ ਹੈ।ਦੂਜੇ ਪਾਸੇ ਗੱਲ ਕੀਤੀ ਜਾਵੇ ਕੇਂਦਰ ਸਰਕਾਰ ਅਤੇ ਤੇਲ ਕੰਪਨੀਆਂ ਵੱਲੋਂ ਵੀ ਤੇਲ ਦੀਆਂ ਕੀਮਤਾਂ ਵਿਚ ਜੋ ਢਾਈ ਰੁਪਏ ਪ੍ਰਤੀ ਲੀਟਰ ਦੀ ਰਾਹਤ ਦਿੱਤੀ ਗਈ ਸੀ, ਉਹ ਵੀ ਕੁਝ ਦਿਨਾਂ ਦੇ ਫਾਸਲੇ ਦੌਰਾਨ ਕੀਮਤਾਂ ਵਧਣ ਦੇ ਨਾਲ ਹੀ ਫਿਰ ਉੱਥੇ ਆ ਖੜ੍ਹੀ ਹੋਈ ਹੈ। ਹੁਣ ਅਜਿਹੇ ਵਿਚ ਵੱਡਾ ਸਵਾਲ ਇਹ ਹੈ ਕਿ ਆਖਿਰ ਤੇਲ ਦੀਆਂ ਕੀਮਤਾਂ ਵਿਚ ਲੱਗੀ ਅੱਗ ’ਤੇ ਕਾਬੂ ਕੌਣ ਪਾਵੇਗਾ ਕਿਉਂਕਿ ਪਿਛਲੇ ਕਰੀਬ 1 ਸਾਲ ਵਿਚ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 17-18 ਰੁਪਏ ਪਟਰ ਦਾ ਵਾਧਾ ਹੋ ਚੁੱਕਾ ਹੈ ਅਤੇ ਭਵਿੱਖ ਦੇ ਦਿਨਾਂ ਵਿਚ ਵੀ ਕੀਮਤਾਂ ਵਿਚ ਕੋਈ ਰਾਹਤ ਮਿਲਣ ਦੀ ਸੰਭਾਵਨਾ ਦਿਖਾਈ ਨਹੀਂ ਕੇ ਰਹੀ।

ਮੌਜੂਦਾ ਵਿੱਤੀ ਸਾਲ ’ਚ 250 ਕਰੋੜ ਤੱਕ ਹੋ ਸਕਦੈ ਟੈਕਸ ’ਚ ਘਾਟਾਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ ਦੇ ਅਹੁਦੇਕਾਰਾਂ ਦਾ ਮੰਨਣਾ ਹੈ ਕਿ ਪੰਜਾਬ ਨੂੰ ਮੌਜੂਦਾ ਵਿੱਤੀ ਸਾਲ ਵਿਚ 250 ਕਰੋੜ ਤੋਂ ਜ਼ਿਆਦਾ ਦੇ ਟੈਕਸ ਦਾ ਘਾਟਾ ਸਹਿਣ ਕਰਨਾ ਪੈ ਸਕਦਾ ਹੈ ਜਿਸ ਦਾ ਮੁੱਖ ਕਾਰਨ ਪੰਜਾਬ ਵਿਚ ਚੰਡੀਗੜ੍ਹ ਦੇ ਮੁਕਾਬਲੇ ਪੈਟਰੋਲ ਸਾਢੇ 10 ਰੁਪਏ ਅਤੇ ਡੀਜ਼ਲ 21 ਰੁਪਏ ਪ੍ਰਤੀ ਲੀਟਰ ਦੇ ਕਰੀਬ ਮਹਿੰਗਾ ਹੋਣਾ ਹੈ ਕਿਉਂਕਿ ਅਜਿਹੇ ਵਿਚ ਪੰਜਾਬ ਦੀ ਵੱਡੀ ਇੰਡਸਟਰੀ ਅਤੇ ਟ੍ਰਾਂਸਪੋਰਟਰ ਚੰਡੀਗੜ੍ਹ ਤੋਂ ਹੀ ਤੇਲ ਦੀ ਖਰੀਦਕਾਰੀ ਕਰ ਰਹੇ ਹਨ ਜਿਸ ਕਾਰਨ ਪੰਜਾਬ ਵਿਚ ਪੈਟਰੋਲੀਅਮ ਪਦਾਰਥਾਂ ਦੀ ਵਿੱਕਰੀ ਵੱਡੇ ਪੱਧਰ ’ਤੇ ਪ੍ਰਭਾਵਿਤ ਹੋ ਰਹੀ ਹੈ।ਸਰਕਾਰ ਦੇ ਕਾਬੂ ਤੋਂ ਬਾਹਰ ਹੁੰਦੇ ਹੀ ਡੀਜ਼ਲ ਦੀਆਂ ਕੀਮਤਾਂ ਲੱਗੀਆਂ ਅਾਸਮਾਨ ਛੂਹਣਇੱਥੇ ਦੱਸਣਾ ਜ਼ਰੂਰੀ ਰਹੇਗਾ ਕਿ ਕਰੀਬ 3 ਸਾਲ ਪਹਿਨਾਂ ਡੀਜ਼ਲ ਦੀਆਂ ਕੀਮਤਾਂ ਕੰਟਰੋਲ ਪਾਲਿਸੀ ਦੇ ਤਹਿਤ ਕੇਂਦਰ ਸਰਕਾਰ ਦੇ ਕੰਟਰੋਲ ਵਿਚ ਸਨ ਅਤੇ ਉਸ ਸਮੇਂ ਡੀਜ਼ਲ ਦੀ ਕੀਮਤ ਦੇਸ਼ ਭਰ ਵਿਚ 47 ਰੁਪਏ ਪ੍ਰਤੀ ਲੀਟਰ ਦੇ ਕਰੀਬ ਸੀ ਮਤਲਬ ਖੇਤੀਬਾੜੀ ਦੇਸ਼ ਹੋਣ ਕਾਰਨ ਸਰਕਾਰ ਡੀਜ਼ਲ ’ਤੇ ਲੋਕਾਂ ਨੂੰ ਸਬਸਿਡੀ ਦਿੰਦੀ ਰਹੀ ਹੈ ਪਰ ਫਿਰ ਅਚਾਨਕ ਸਰਕਾਰ ਨੇ ਡੀਜ਼ਲ ਦੀਆਂ ਕੀਮਤਾਂ ਨੂੰ ਕੰਟਰੋਲ ਮੁਕਤ ਕਰ ਦਿੱਤਾ। ਅਜਿਹੇ ਵਿਚ ਕੀਮਤਾਂ ਸਰਕਾਰ ਦੇ ਲਗਾਤਾਰ ਕੰਟਰੋਲ ਤੋਂ ਬਾਹਰ ਹੁੰਦੇ ਹੀ ਬੇਲਗਾਮ ਹੋ ਕੇ ਅਸਮਾਨ ਛੂਹਣ ਲੱਗੀਆਂ ਜੋ ਫਿਰ ਮੁੜ ਕੇ ਕਦੇ ਥੱਲੇ ਨਹੀਂ ਆਈਆਂ।


Related News