ਡੀ. ਜੀ. ਪੀ. ਸੁਰੇਸ਼ ਅਰੋਡ਼ਾ ਤੇ ਦਿਨਕਰ ਗੁਪਤਾ ਦੀ ਬਦੌਲਤ ਅੱਤਵਾਦੀਆਂ ਤੇ ਗੈਂਗਸਟਰਾਂ ਦੇ ਹੌਸਲੇ ਪਸਤ
Monday, Nov 05, 2018 - 10:40 AM (IST)

ਖੰਨਾ (ਕਮਲ)-ਸ਼ਿਵ ਸੈਨਾ ਹਿੰਦ ਦੀ ਹੋਈ ਇਕ ਵਿਸ਼ੇਸ਼ ਮੀਟਿੰਗ ਵਿਚ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਪੰਜਾਬ ਪੁਲਸ ਨੇ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਅੱਤਵਾਦੀ ਮਡਿਊਲ ਖਾਲਿਸਤਾਨ ਗਦਰ ਫੋਰਸ ਦਾ ਪਰਦਾਫਾਸ਼ ਕਰਦੇ ਹੋਏ ਵੀਰਵਾਰ ਨੂੰ ਪਟਿਆਲਾ ਤੋਂ ਸਮਾਣਾ ਦੇ ਪਿੰਡ ਦਫਤਰੀ ਵਾਲਾ ਬੁਰਾਰ ਦਾ ਰਹਿਣ ਵਾਲਾ ਸ਼ਬਨਮਦੀਪ ਸਿੰਘ ਉਰਫ ਮਨਿੰਦਰ ਲਾਹੌਰੀਆ ਉਰਫ ਸ਼ੇਰੂ ਉਰਫ ਦੀਪ ਨੂੰ ਗ੍ਰਿਫਤਾਰ ਕਰ ਕੇ ਬੇਹੱਦ ਚੰਗਾ ਕਾਰਜ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਡੀ. ਜੀ. ਪੀ. ਸੁਰੇਸ਼ ਅਰੋਡ਼ਾ ਅਤੇ ਦਿਨਕਰ ਗੁਪਤਾ ਜੀ ਦੀ ਬਿਹਤਰ ਕਾਰਜ ਕੁਸ਼ਲਤਾ , ਸਿਆਣਪ ਅਤੇ ਅਥਾਹ ਸਮਰਥਾ ਨਾਲ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵੱਡੀ ਸਫਲਤਾ ਨਾਲ ਪੁਲਸ ਦੇ ਪ੍ਰਤੀ ਪੰਜਾਬ ਦੇ ਲੋਕਾਂ ਵਿਚ ਅਸੀਮ ਵਿਸ਼ਵਾਸ ਹੈ। ਸ਼ਿਵ ਸੈਨਾ ਹਿੰਦ ਛੇਤੀ ਹੀ ਸੁਰੇਸ਼ ਅਰੋਡ਼ਾ ਤੇ ਦਿਨਕਰ ਗੁਪਤਾ ਸਮੇਤ ਹੋਰ ਪੁਲਸ ਅਧਿਕਾਰੀਆਂ ਨੂੰ ਸਨਮਾਨਤ ਕਰੇਗੀ।