ਜੀ. ਐੱਚ. ਜੀ. ਕਾਲਜ ’ਚ 7 ਰੋਜ਼ਾ ਐੱਨ. ਐੱਸ. ਐੱਸ. ਕੈਂਪ ਸ਼ੁਰੂ
Saturday, Jan 12, 2019 - 12:13 PM (IST)

ਖੰਨਾ (ਮਾਲਵਾ)-ਜੀ. ਐੱਚ. ਜੀ. ਹਰਪ੍ਰਿਕਾਸ਼ ਕਾਲਜ ਆਫ ਐਜ਼ੂਕੇਸ਼ਨ ਫਾਰ ਵੂਮੈਨ ਸਿੱਧਵਾਂ ਖੁਰਦ ਵਿਖੇ 7 ਰੋਜ਼ਾ ਐੱਨ. ਐੱਸ. ਐੱਸ. ਕੈਂਪ ਲਾਇਆ ਜਾ ਰਿਹਾ ਹੈ। ਕੈਂਪ ਦੇ ਉਦਘਾਟਨੀ ਸਮਾਰੋਹ ’ਚ ਗੁਰੂ ਹਰਗੋਬਿੰਦ ਉਜਾਗਰ ਹਰੀ ਟਰੱਸਟ ਦੇ ਮੈਨੇਜਰ ਡਾ. ਹਰਮੇਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵਾਲੰਟੀਅਰਜ਼ ਨੇ ਕਿਹਾ ਕਿ ਕੈਂਪ ਦੌਰਾਨ ਵੱਖ-ਵੱਖ ਗਤੀਵਿਧੀਆਂ ਰਾਹੀਂ ਪ੍ਰਾਪਤ ਕੀਤੇ ਗਿਆਨ ਨੂੰ ਤੁਸੀਂ ਅਮਲੀ ਰੂਪ ’ਚ ਆਪਣੇ ਜੀਵਨ ਵਿਚ ਅਪਣਾਉਣ ਦੀ ਕੋਸ਼ਿਸ਼ ਕਰਨੀ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਅਮਨਦੀਪ ਕੌਰ ਵਲੋਂ ਮੁੱਖ ਮਹਿਮਾਨ ਦਾ ਐੱਨ. ਐੱਸ. ਐੱਸ. ਕੈਂਪ ’ਚ ਆਉਣ ਲਈ ਰਸਮੀਂ ਸਵਾਗਤ ਕੀਤਾ ਗਿਆ। ਵਾਲੰਟੀਅਰ ਅਮਨਪ੍ਰੀਤ ਕੌਰ ਨੇ ਐੱਨ. ਐੱਸ. ਐੱਸ. ਦੇ ਇਤਿਹਾਸ ’ਤੇ ਰੌਸ਼ਨੀ ਪਾਈ। ਐੱਨ. ਐੱਸ. ਐੱਸ. ਦੇ ਪ੍ਰੋਗਰਾਮ ਅਫਸਰ ਡਾ. ਗੁਰਵਿੰਦਰ ਸਿੰਘ ਨੇ ਮੁੱਖ ਮਹਿਮਾਨ, ਕਾਲਜ ਸਟਾਫ ਅਤੇ ਵਾਲੰਟੀਅਰਜ਼ ਨੂੰ ਐੱਨ. ਐੱਸ. ਐੱਸ. ਦੇ ਉਦੇਸ਼ ਅਤੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ 7 ਰੋਜ਼ਾ ਕੈਂਪ ਦੌਰਾਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਵਿਸਥਾਰ ਪੂਰਵਕ ਦੱਸਿਆ। ਸ਼ਾਮ ਦੇ ਸੈਸ਼ਨ ’ਚ ਕੈਂਪ ਨੂੰ ਸਫਲ ਬਣਾਉਣ ਲਈ ਅਤੇ ਸੁਚਾਰੂ ਢੰਗ ਨਾਲ ਬਣਾਉਣ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ। ਐੱਨ.ਐੱਸ.ਐੱਸ. ਪ੍ਰੋਗਰਾਮ ਅਫਸਰ ਮਨਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਬਲੌਗ ਕਿਵੇਂ ਬਣਾਏ ਜਾਣ ਅਤੇ ਇਨ੍ਹਾਂ ਉਪਰ ਜਾਣਕਾਰੀ ਸਾਂਝੀ ਕਰਨ ਦੇ ਢੰਗ ਵਿਸ਼ੇ ’ਤੇ ਜਾਣਕਾਰੀ ਦਿੱਤੀ ਅਤੇ ਵਾਲੰਟੀਅਰਜ਼ ਤੋਂ ਬਲੌਗ ਬਣਵਾਏ।