ਸ਼ਰਾਬ ਪੀਣ ਤੋਂ ਮਨ੍ਹਾ ਕਰਨ ’ਤੇ ਭਰਾ ਨੂੰ ਕੁੱਟਿਆ
Thursday, Dec 27, 2018 - 10:38 AM (IST)
ਖੰਨਾ (ਸੁਨੀਲ)-ਸਥਾਨਕ ਅਮਲੋਹ ਰੋਡ ’ਤੇ ਸਥਿਤ ਗੁਰੂ ਨਾਨਕ ਨਗਰ ’ਚ ਭਰਾ ਨੂੰ ਸ਼ਰਾਬ ਪੀਣ ਤੋਂ ਮਨ੍ਹਾ ਕਰਨਾ ਇਕ ਭਰਾ ਨੂੰ ਭਾਰੀ ਪੈ ਗਿਆ। ਛੋਟਾ ਭਰਾ ਸ਼ਰਾਬ ਪੀਣ ਤੋਂ ਰੋਕਣ ਤੋਂ ਇੰਨਾ ਗੁੱਸੇ ’ਚ ਆਇਆ ਕਿ ਉਸ ਨੇ ਆਪਣੇ ਵੱਡੇ ਭਰਾ ਨੂੰ ਹੀ ਕੁੱਟ ਦਿੱਤਾ। ਜ਼ਖ਼ਮੀ ਜੀਵਨ ਸ਼ਰਮਾ (45) ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਦੇ ਅਨੁਸਾਰ ਜੀਵਨ ਸ਼ਰਮਾ ਪੁੱਤਰ ਦਰਸ਼ਨ ਲਾਲ ਵਾਸੀ ਗੁਰੂ ਨਾਨਕ ਨਗਰ ਅਮਲੋਹ ਰੋਡ ਖੰਨਾ ਅੱਜ ਜਦੋਂ ਆਪਣੇ ਘਰ ’ਚ ਮੌਜੂਦ ਸੀ ਅਤੇ ਆਪਣੇ ਛੋਟੇ ਭਰਾ ਨੂੰ ਸ਼ਰਾਬ ਨਾ ਪੀਣ ਲਈ ਕਹਿ ਰਿਹਾ ਸੀ ਤਾਂ ਇੰਨੇ ’ਚ ਉਸ ਦਾ ਛੋਟਾ ਭਰਾ ਕੁੱਟ-ਮਾਰ ’ਤੇ ਉਤਰ ਆਇਆ। ਕੁੱਟ-ਮਾਰ ਦੌਰਾਨ ਉਸ ਨੇ ਲੱਕਡ਼ੀ ਦੇ ਬਾਲੇ ਨਾਲ ਉਸ ਦੇ ਸਿਰ ’ਤੇ ਵਾਰ ਕਰਦੇ ਹੋਏ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਰੌਲਾ ਸੁਣ ਕੇ ਉਨ੍ਹਾਂ ਦਾ ਗੁਆਂਢੀ ਨੋਨੀ ਉੱਥੇ ਆ ਪਹੁੰਚਿਆ, ਜਿਸ ਨੇ ਦੋਨਾਂ ਨੂੰ ਆ ਕੇ ਛੁਡਵਾਇਆ ਅਤੇ ਜੀਵਨ ਸ਼ਰਮਾ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ। ਉੱਧਰ, ਦੂਜੇ ਪੱਖ ਦੇ ਵਿਅਕਤੀ ਨੇ ਸਾਰੇ ਦੋਸ਼ਾਂ ਨੂੰ ਝੂਠਾ ਅਤੇ ਨਿਰਾਧਾਰ ਦੱਸਦੇ ਹੋਏ ਕਿਹਾ ਕਿ ਉਸ ਦਾ ਭਰਾ ਉਸ ਦੀ ਛਵੀ ਨੂੰ ਖ਼ਰਾਬ ਕਰਨ ਦੇ ਉਦੇਸ਼ ਨਾਲ ਉਸ ਨੂੰ ਬਦਨਾਮ ਕਰ ਰਿਹਾ ਹੈ। ਇਸ ਸਬੰਧੀ ਆਈ. ਓ. ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਪੁਲਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਛੇਤੀ ਹੀ ਦੋਸ਼ੀ ਵਿਅਕਤੀ ਦੇ ਵਿੱਰੁਧ ਕਾਰਵਾਈ ਕੀਤੀ ਜਾਵੇਗੀ। ।
