ਠੰਡ ’ਚ ਬੇਸਹਾਰਿਆਂ ਦੇ ਸੌਣ ਲਈ ਨਗਰ ਕੌਂਸਲ ਨੇ ਆਰਜ਼ੀ ਨਾਈਟ ਸ਼ੈਲਟਰ ਬਣਾਏ
Thursday, Dec 27, 2018 - 10:40 AM (IST)
ਖੰਨਾ (ਮਾਲਵਾ)-ਨਗਰ ਕੌਂਸਲ ਜਗਰਾਓਂ ਵਲੋਂ ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਤੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਠੰਡ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਸ਼ਹਿਰ ਅੰਦਰ ਵੱਖ-ਵੱਖ ਥਾਵਾਂ ਚੁੰਗੀ ਨਾਕਾ ਅਗਵਾਡ਼ ਲੋਪੋਂ, ਚੁੰਗੀ ਨਾਕਾ ਅਗਵਾਡ਼ ਡਾਲਾ, ਕਮਿਊਨਿਟੀ ਹਾਲ ਰਾਏਕੋਟ ਰੋਡ, ਚੁੰਗੀ ਨਾਕਾ ਨੇਡ਼ੇ ਰੇਲਵੇ ਸਟੇਸ਼ਨ, ਚੁੰਗੀ ਨਾਕਾ ਅੱਡਾ ਰਾਏਕੋਟ ਅਤੇ ਡਿਸਪੋਜ਼ਲ ਸਾਈਟ ਨੇਡ਼ੇ ਬਾਜਵਾ ਕਾਲੋਨੀ ਵਿਖੇ ਆਰਜ਼ੀ ਨਾਈਟ ਸ਼ੈਲਟਰ ਬਣਾਏ ਗਏ ਹਨ। ਇਸ ਮੌਕੇ ਕਾਰਜ ਸਾਧਕ ਅਫ਼ਸਰ ਅਮਰਿੰਦਰ ਸਿੰਘ ਅਤੇ ਪ੍ਰਧਾਨ ਚਰਨਜੀਤ ਕੌਰ ਕਲਿਆਣ ਨੇ ਕਿਹਾ ਕਿ ਇਨ੍ਹਾਂ ਨਾਈਟ ਸ਼ੈਲਟਰਾਂ ਵਿਖੇ ਕੋਈ ਵੀ ਵਿਅਕਤੀ ਜੋ ਠੰਡ ਦੇ ਮੌਸਮ ’ਚ ਸਡ਼ਕਾਂ/ਫੁੱਟਪਾਥਾਂ ’ਤੇ ਖੁੱਲ੍ਹ ਆਸਮਾਨ ਥੱਲੇ ਸੌਂਦਾ ਹੈ, ਆਰਜ਼ੀ ਤੌਰ ’ਤੇ ਸ਼ਾਮ 6 ਤੋਂ ਸਵੇਰੇ 8 ਵਜੇ ਤੱਕ ਸੌਂ ਸਕਦਾ ਹੈ। ਇਨ੍ਹਾਂ ਆਰਜ਼ੀ ਤੌਰ ’ਤੇ ਤਿਆਰ ਕੀਤੇ ਗਏ ਨਾਈਟ ਸ਼ੈਲਟਰਾਂ ’ਚ ਪੱਕੇ ਤੌਰ ’ਤੇ ਰਹਿਣ ਦੀ ਆਗਿਆ ਨਹੀਂ ਹੋਵੇਗੀ। ਇਨ੍ਹਾਂ ਨਾਈਟ ਸ਼ੈਲਟਰਾਂ ’ਚ ਰਾਤ ਗੁਜ਼ਾਰਨ ਲਈ ਜੂਨੀਅਰ ਸਹਾਇਕ ਜਤਿੰਦਰਪਾਲ ਅਤੇ ਹੈਲਪਰ ਦਵਿੰਦਰ ਸਿੰਘ ਗਰਚਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਸੁਪਰਡੈਂਟ ਮਨੋਹਰ ਸਿੰਘ, ਸਾਬਕਾ ਕੌਂਸਲਰ ਅਮਰਨਾਥ ਕਲਿਆਣ, ਗੁਰਮੇਲ ਸਿੰਘ ਕੈਲੇ, ਹਰੀਸ਼ ਕੁਮਾਰ, ਵਿਨੈ ਕੁਮਾਰ, ਕੁਲਦੀਪ ਸਿੰਘ, ਅਮਰਜੀਤ ਸਿੰਘ, ਹਰਦੀਪ ਢੋਲਣ, ਜਗਮੋਹਨ ਸਿੰਘ ਕੋਹਲੀ, ਪੰਡਿਤ ਅਮਰਜੀਤ ਆਦਿ ਹਾਜ਼ਰ ਸਨ।
