ਸਾਹਿਬਜ਼ਾਦਿਆਂ ਦੀ ਯਾਦ ’ਚ ਬਾਲ ਦਿਵਸ ਮਨਾਇਆ

Thursday, Dec 27, 2018 - 10:43 AM (IST)

ਸਾਹਿਬਜ਼ਾਦਿਆਂ ਦੀ ਯਾਦ ’ਚ ਬਾਲ ਦਿਵਸ ਮਨਾਇਆ

ਖੰਨਾ (ਸੁਖਵਿੰਦਰ ਕੌਰ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡੀ. ਐੱਮ. ਐੱਸ. ਸੀਨੀਅਰ ਸੈਕੰਡਰੀ ਸਕੂਲ ਪਿੰਡ, ਕਾਨਪੁਰ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਬਾਲ ਦਿਵਸ ਮਨਾਇਆ ਗਿਆ। ਇਸ ਮੌਕੇ ਬੱਚਿਆਂ ਵਲੋਂ ਸ਼ਬਦ ਗਾਇਨ ਕੀਤਾ ਗਿਆ ਤੇ ਬੱਚਿਆਂ ਵਲੋਂ ਕਈ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਮੌਕੇ ਪ੍ਰਤੀਯੋਗਤਾ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ। ਇਸ ਦੌਰਾਨ ਪ੍ਰਿੰਸੀਪਲ ਕੰਵਲਜੀਤ ਸਿੰਘ, ਗੁਰਸ਼ਨ ਕੌਰ, ਦਰਸ਼ਨ ਸਿੰਘ, ਕਮਲਜੀਤ ਕੌਰ, ਰਮਨਜੀਤ ਕੌਰ, ਮਨਜੀਤ ਕੌਰ, ਪ੍ਰਭਜੋਤ ਕੌਰ, ਰਵਿੰੰਦਰ ਕੌਰ, ਗੁਰਮੀਤ ਕੌਰ ਆਦਿ ਮੌਜੂਦ ਸਨ।


Related News