ਹੈੱਡ ਕਾਂਸਟੇਬਲ ਨੂੰ ਉਤਸ਼ਾਹਤ ਕਰਨ ਲਈ ਵੀਰਤਾ ਐਵਾਰਡ ਨਾਲ ਨਿਵਾਜ਼ਿਆ

Wednesday, Oct 10, 2018 - 11:53 AM (IST)

ਲੁਧਿਆਣਾ (ਮਹੇਸ਼) : ਦਯਾਨੰਦ ਹਸਪਤਾਲ ਦੇ ਬਾਹਰ ਆਪਣੀ ਡਿਊਟੀ ਨਿਭਾਉਂਦੇ ਸਮੇਂ ਅਪਰਾਧੀ ਦੀ ਗੋਲੀ ਦਾ ਸ਼ਿਕਾਰ ਹੋਏ ਹੈੱਡ ਕਾਂਸਟਬੇਲ ਦਵਿੰਦਰ ਸਿੰਘ ਨੂੰ ਉਤਸ਼ਾਹਤ ਕਰਨ ਲਈ ਸ਼ਿਵ ਸੈਨਾ ਹਿੰਦੁਸਤਾਨ ਦੇ ਵਪਾਰ ਸੈੱਲ ਨੇ ਵੀਰਤਾ ਐਵਾਰਡ ਨਾਲ ਨਿਵਾਜ਼ਿਆ ਹੈ। ਇਹ ਐਵਾਰਡ ਪ੍ਰਦੇਸ਼ ਸੈੱਲ ਦੇ ਪ੍ਰਮੁੱਖ ਚੰਦਰਕਾਂਤ ਚੱਢਾ, ਪ੍ਰਦੇਸ਼ ਉਪ ਪ੍ਰਧਾਨ ਸੰਜੀਵ ਦੇਮ, ਪ੍ਰਦੇਸ਼ ਸਕੱਤਰ ਅੰਕਿਤ ਬੱਤਰਾ ਆਦਿ ਨੇ ਖੁਦ ਹਸਪਤਾਲ ਵਿਚ ਜਾ ਕੇ ਦਿੱਤਾ, ਜਿਥੇ ਦਵਿੰਦਰ ਦਾ ਇਲਾਜ ਚੱਲ ਰਿਹਾ ਹੈ।

ਚੱਢਾ ਨੇ ਕਿਹਾ ਕਿ ਦਵਿੰਦਰ ਨੇ ਆਪਣੀ ਡਿਊਟੀ ਪ੍ਰਤੀ ਈਮਾਨਦਾਰੀ ਦਿਖਾਉਂਦੇ ਹੋਏ ਬਹਾਦਰੀ ਦਾ ਸਬਕ ਦਿੱਤਾ ਹੈ। ਉਸ ਨੇ ਸਮਾਜ ਵਿਚ ਅਸਲੀ ਹੀਰੋ ਹੋਣ ਦੀ ਭੂਮਿਕਾ ਨਿਭਾਈ ਹੈ। ਲੋਕਾਂ ਨੂੰ ਉਸ ’ਤੇ ਮਾਣ ਹੈ। ਉਨ੍ਹਾਂ ਨੇ ਇਸ ਗੱਲ ’ਤੇ ਵੀ ਅਫਸੋਸ ਜਤਾਇਆ ਕਿ ਦਵਿੰਦਰ ਦਾ ਹਾਲ ਪੁੱਛਣ ਲਈ ਹੁਣ ਤੱਕ ਕਿਸੇ ਵੀ ਰਾਜਨੀਤਕ ਪਾਰਟੀ ਦਾ ਇਕ ਵੀ ਨੇਤਾ ਨਹੀਂ ਆਇਆ ਹੈ। ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਟਰਾਂਸਪੋਰਟ ਸੈੱਲ ਪ੍ਰਮੁੱਖ ਮਨੋਜ ਟਿੰਕੂ, ਯੁਵਾ ਪ੍ਰਦੇਸ਼ ਸਹਿ-ਇੰਚਾਰਜ ਮਨੀ ਸ਼ੇਰਾ, ਜ਼ਿਲਾ ਪ੍ਰਧਾਨ ਬੌਬੀ ਮਿੱਤਲ, ਲੀਗਲ ਸੈਨਾ ਪ੍ਰਧਾਨ ਐਡਵੋਕੇਟ ਨਿਤਿਨ ਘੰਡ, ਵਪਾਰ ਸੈਨਾ ਦੇ ਸ਼ਹਿਰੀ ਦੇ ਪ੍ਰਮੁੱਖ ਗਗਨ ਕੁਮਾਰ ਗੱਗੀ, ਉਪ ਪ੍ਰਧਾਨ ਪਰਮਿੰਦਰ ਸਿੰਘ ਸੀਨੂ, ਮਜ਼ਦੂਰ ਸੈਨਾ ਪ੍ਰਧਾਨ ਨਰਿੰਦਰ ਭਾਰਦਵਾਜ, ਦੀਪਕ ਪਾਸਵਾਨ ਆਦਿ ਮੌਜੂਦ ਸਨ।


Related News