ਮ੍ਰਿਤਕ ਨੂੰ ਜਿਊਂਦਾ ਕਰਨ ਦਾ ਫਾਰਮੂਲਾ ! ਪੁਲਸ ਜਾਂਚ 'ਚ ਸਾਹਮਣੇ ਆਇਆ ਹੈਰਾਨ ਕਰਦਾ ਸੱਚ

07/21/2023 4:47:27 PM

ਫਿਲੌਰ (ਭਾਖੜੀ) : ਲੈਂਡ ਮਾਫੀਆ ਕੋਲ ਇਕ ਅਜਿਹਾ ਫਾਰਮੂਲਾ ਹੈ ਕਿ ਜਿਸ ਨਾਲ ਉਹ ਜਦੋਂ ਚਾਹੁਣ ਮ੍ਰਿਤਕ ਵਿਅਕਤੀ ਨੂੰ ਜਿਊਂਦਾ ਅਤੇ ਜਿਊਂਦੇ ਵਿਅਕਤੀ ਨੂੰ ਮ੍ਰਿਤਕ ਬਣਾ ਕੇ ਉਨ੍ਹਾਂ ਦੇ ਸਰਟੀਫ਼ਿਕੇਟ ਤਿਆਰ ਕਰ ਕੇ ਲੋਕਾਂ ਦੀਆਂ ਕੀਮਤੀ ਜਾਇਦਾਦਾਂ ਹੜੱਪਣ ’ਚ ਲੱਗੇ ਹਨ। ਤਾਜ਼ਾ ਮਾਮਲੇ ’ਚ ਵੀ ਲੈਂਡ ਮਾਫੀਆ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਮ੍ਰਿਤਕ ਔਰਤ ਨੂੰ ਜਿਊਂਦੀ ਕਰ ਉਸ ਦੀ ਨਕਲੀ ਵਸੀਅਤ ਤਿਆਰ ਕਰ ਕੇ ਕਰੋੜਾਂ ਰੁਪਏ ਦੀ ਕੀਮਤੀ ਜਾਇਦਾਦ ਹੜੱਪਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਮ੍ਰਿਤਕਾ ਦੇ ਰਿਸ਼ਤੇਦਾਰ ਦੀ ਸ਼ਿਕਾਇਤ ’ਤੇ ਜਾਂਚ ਤੋਂ ਬਾਅਦ ਹਰਬੰਸ ਸਿੰਘ ਪੁੱਤਰ ਕਰਮ ਸਿੰਘ ਅਤੇ ਚੇਤਨ ਚੌਧਰੀ ਪੁੱਤਰ ਵਿਪਨ ਚੌਧਰੀ ਦੇ ਵਿਰੁੱਧ ਸਾਜ਼ਿਸ਼ ਤਹਿਤ ਧੋਖਾਦੇਹੀ ਕਰਨ ਦਾ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਕੁੜੀ 'ਤੇ ਮਾੜੀ ਨਜ਼ਰ ਰੱਖਣ ਤੋਂ ਰੋਕਿਆ ਤਾਂ ਪਿਓ-ਪੁੱਤ ਨੂੰ ਮਾਰੀਆਂ ਗੋਲ਼ੀਆਂ

ਇਕ ਪੱਤਰਕਾਰ ਸਮਾਗਮ ਕਰ ਕੇ ਸ਼ਿਕਾਇਤਕਰਤਾ ਹਰਨੇਕ ਸਿੰਘ ਨੇ ਦੱਸਿਆ ਕਿ ਫਿਲੌਰ ਸ਼ਹਿਰ ’ਚ ਲੈਂਡ ਮਾਫੀਆ ਦਾ ਇਕ ਵੱਡਾ ਗਿਰੋਹ ਪਿਛਲੇ ਲੰਬੇ ਸਮੇਂ ਤੋਂ ਸਰਗਰਮ ਹੈ, ਜਿਨ੍ਹਾਂ ਨਾਲ ਸਥਾਨਕ ਮਾਲ ਵਿਭਾਗ ਦੇ ਕੁਝ ਅਧਿਕਾਰੀ ਵੀ ਮਿਲੇ ਹੋਏ ਹਨ। ਸ਼ਿਕਾਇਤਕਰਤਾ ਨੇ ਦੱਸਿਆ ਕਿ ਫਿਲੌਰ ਦੇ ਮੁਹੱਲਾ ਚੌਧਰੀਆਂ ਦੀ ਰਹਿਣ ਵਾਲੀ ਉਨ੍ਹਾਂ ਦੀ ਭੂਆ ਗੁਰਮੇਜ ਕੌਰ ਦਾ 29 ਅਕਤੂਬਰ 2014 ਨੂੰ ਦਿਹਾਂਤ ਹੋ ਗਿਆ ਸੀ। ਹਰਬੰਸ ਸਿੰਘ ਅਤੇ ਚੇਤਨ ਚੌਧਰੀ ਨੂੰ ਪਤਾ ਸੀ ਕਿ ਗੁਰਮੇਜ ਦੀ ਕੋਈ ਔਲਾਦ ਨਹੀਂ ਹੈ। ਇਨ੍ਹਾਂ ਦੋਵਾਂ ਨੇ ਉਸ ਦੀ ਪਿੱਛੇ ਪਈ ਕਰੋੜਾਂ ਰੁਪਏ ਦੀ ਕੀਮਤੀ ਜਾਇਦਾਦ ਹੜੱਪਣ ਲਈ ਆਪਣੇ ਸਾਥੀਆਂ ਨਾਲ ਮਿਲ ਕੇ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਮਣੀਪੁਰ ਘਟਨਾ ਦੀ ਪੀੜਤ ਔਰਤ ਨੇ ਬਿਆਨਿਆ ਦਰਦਨਾਕ ਮੰਜ਼ਰ, ਦੱਸੀ ਲੂ ਕੰਡੇ ਖੜੇ ਕਰਨ ਵਾਲੀ ਦਾਸਤਾਨ

ਉਸ ਦੀ ਭੂਆ ਦੀ ਮੌਤ ਤੋਂ 27 ਦਿਨ ਬਾਅਦ ਉਸ ਨੂੰ ਮੁੜ ਜਿਊਂਦਾ ਕਰ ਕੇ 26 ਨਵੰਬਰ 2014 ਨੂੰ ਹਰਬੰਸ ਸਿੰਘ ਨੇ ਉਨ੍ਹਾਂ ਦੀ ਭੂਆ ਦੇ ਪਿੰਡ ਸੈਫਾਬਾਦ ’ਚ ਪੈਂਦੇ 8 ਖੇਤ ਅਤੇ ਮੁਹੱਲਾ ਚੌਧਰੀਆਂ ’ਚ ਪੈਂਦੇ ਘਰ ਦੀ ਇਕ ਨਕਲੀ ਵਸੀਅਤ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਆਪਣੇ ਨਾਂ ’ਤੇ ਤਿਆਰ ਕਰ ਲਈ। ਉਸੇ ਤਰ੍ਹਾਂ ਗੁਰਪਾਲ ਸਿੰਘ ਪਾਲਾ, ਜਿਸ ਦੀ ਹੁਣ ਮੌਤ ਹੋ ਚੁੱਕੀ ਹੈ ਅਤੇ ਚੇਤਨ ਚੌਧਰੀ ਨੇ ਮਿਲ ਕੇ 25 ਦਸੰਬਰ 2013 ਦੀ ਇਕ ਹੋਰ ਨਕਲੀ ਵਸੀਅਤ ਆਪਣੇ ਨਾਮ ’ਤੇ ਤਿਆਰ ਕਰ ਲਈ ਅਤੇ ਮ੍ਰਿਤਕ ਗੁਰਮੇਜ ਕੌਰ ਦੀ ਜਾਇਦਾਦ ’ਤੇ ਆਪਣਾ ਹੱਕ ਜਤਾਉਂਦੇ ਹੋਏ ਹਰਬੰਸ ਸਿੰਘ ਦੀ ਵਸੀਅਤ ਨੂੰ ਅਦਾਲਤ ’ਚ ਚੁਣੌਤੀ ਦੇ ਦਿੱਤੀ।

ਇਹ ਵੀ ਪੜ੍ਹੋ : IELTS ਪਾਸ ਕੁੜੀ ਭਾਲ ਰਹੇ ਨੌਜਵਾਨ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਜੱਗੋਂ ਤੇਰ੍ਹਵੀਂ

ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਕਤ ਲੋਕਾਂ ਦੀ ਮਾਲ ਮਹਿਕਮੇ ਨਾਲ ਗੰਢਤੁੱਪ ਹੋਣ ਕਾਰਨ ਉਨ੍ਹਾਂ ਨਕਲੀ ਦਸਤਾਵੇਜ਼ ਤਿਆਰ ਕਰਵਾਉਣ ’ਚ ਹਰ ਤਰ੍ਹਾਂ ਦੀ ਮਦਦ ਕੀਤੀ। ਹਰਨੇਕ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਕਤ ਲੋਕ ਉਸ ਦੀ ਮ੍ਰਿਤਕ ਭੂਆ ਦੀ ਕਰੋੜਾਂ ਰੁਪਏ ਦੀ ਜਾਇਦਾਦ ਹੜੱਪਣ ਵਾਲੇ ਹਨ ਤਾਂ ਉਨ੍ਹਾਂ ਨੇ ਐੱਸ. ਐੱਸ. ਪੀ. ਜਲੰਧਰ ਕੋਲ ਪੇਸ਼ ਹੋ ਕੇ ਇਸ ਦੀ ਸ਼ਿਕਾਇਤ ਕੀਤੀ, ਜਿਨ੍ਹਾਂ ਨੇ ਇਸ ਦੀ ਸ਼ਿਕਾਇਤ ਡੀ. ਐੱਸ. ਪੀ. ਫਿਲੌਰ ਜਗਦੀਸ਼ ਰਾਜ ਨੂੰ ਸੌਂਪੀ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ ਬਣਿਆ ਨਾਜਾਇਜ਼ ਹਥਿਆਰਾਂ ਦੀ ਮੰਡੀ, ਹੋਮ ਡਿਲਿਵਰੀ ਦਾ ਦਾਅਵਾ, 2 ਹਜ਼ਾਰ ਤੋਂ ਸ਼ੁਰੂ

ਉਨ੍ਹਾਂ ਨੇ ਡੀ. ਐੱਸ. ਪੀ. ਦੇ ਕੋਲ ਪੇਸ਼ ਹੋ ਕੇ ਦੱਸਿਆ ਕਿ ਉਕਤ ਲੋਕਾਂ ਨੇ ਉਸ ਦੀ ਮ੍ਰਿਤਕ ਭੂਆ ਦੇ ਨਕਲੀ ਦਸਤਖ਼ਤ ਕਰ ਕੇ ਜਾਅਲੀ ਦਸਤਾਵੇਜ਼ ਤਿਆਰ ਕੀਤੇ ਹੋਏ ਹਨ। ਉਨ੍ਹਾਂ ਦੀ ਭੂਆ ਦਾ ਖਾਤਾ ਪੰਜਾਬ ਨੈਸ਼ਨਲ ਬੈਂਕ ਵਿਚ ਸੀ, ਜਿੱਥੇ ਉਹ ਰੁਪਏ ਕੱਢਵਾਉਣ ਸਮੇਂ ਆਪਣੇ ਦਸਤਖ਼ਤ ਕਰਦੀ ਸੀ, ਉੱਥੇ ਉਨ੍ਹਾਂ ਦੇ ਸਾਰੇ ਦਸਤਾਵੇਜ਼ ਸੁਰੱਖਿਅਤ ਪਏ ਹਨ, ਜਿਸ ’ਤੇ ਡੀ. ਐੱਸ. ਪੀ. ਜਗਦੀਸ਼ ਰਾਜ ਨੇ ਹਰਬੰਸ ਸਿੰਘ ਅਤੇ ਚੇਤਨ ਚੌਧਰੀ ਦੀਆਂ ਵਸੀਅਤਾਂ ਨੂੰ ਮ੍ਰਿਤਕ ਗੁਰਮੇਜ ਕੌਰ ਦੇ ਦਸਤਖ਼ਤਾਂ ਨਾਲ ਮਿਲਾਣ ਕਰਵਾਉਣ ਲਈ ਫੌਰੈਂਸਿਕ ਲੈਬ ’ਚ ਭੇਜੇ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਪਾਇਆ ਗਿਆ ਕਿ ਮ੍ਰਿਤਕ ਦੇ ਜੋ ਦਸਤਖ਼ਤ ਇਨ੍ਹਾਂ ਵਸੀਅਤਾਂ ’ਤੇ ਕੀਤੇ ਹੋਏ ਹਨ, ਉਹ ਪੂਰੀ ਤਰ੍ਹਾਂ ਨਕਲੀ ਹਨ। ਡੀ. ਐੱਸ. ਪੀ. ਨੇ ਜਦੋਂ ਉਨ੍ਹਾਂ ਦੀਆਂ ਅਸਲ ਵਸੀਅਤਾਂ ਮੰਗੀਆਂ ਤਾਂ ਉਹ ਪੇਸ਼ ਨਹੀਂ ਕਰ ਸਕੇ।

ਡੀ. ਐੱਸ. ਪੀ. ਦੇ ਨਿਰਦੇਸ਼ ’ਤੇ ਫਿਲੌਰ ਪੁਲਸ ਨੇ ਹਰਬੰਸ ਸਿੰਘ ਪੁੱਤਰ ਕਰਮ ਸਿੰਘ ਵਾਸੀ ਜਮਸ਼ੇਰ ਥਾਣਾ ਜਲੰਧਰ, ਚੇਤਨ ਚੌਧਰੀ ਪੁੱਤਰ ਵਿਪਨ ਚੌਧਰੀ ਵਾਸੀ ਨਿਊ ਫ੍ਰੈਂਡਸ ਕਾਲੋਨੀ, ਤੇਹਿੰਗ ਰੋਡ ਵਿਰੁੱਧ ਧਾਰਾ 420, 465, 467,468, 471, 120-ਬੀ ਤਹਿਤ ਕੇਸ ਦਰਜ ਕਰ ਦਿੱਤਾ। ਡੀ. ਐੱਸ. ਪੀ. ਨੇ ਕਿਹਾ ਕਿ ਇਸ ’ਚ ਜੇਕਰ ਕਿਸੇ ਮਾਲ ਵਿਭਾਗ ਦੇ ਅਧਿਕਾਰੀ ਜਾਂ ਹੋਰ ਵਿਅਕਤੀ ਦੀ ਭੂਮਿਕਾ ਪਾਈ ਗਈ ਤਾਂ ਉਸ ਨੂੰ ਵੀ ਇਸ ਮੁਕੱਦਮੇ ’ਚ ਸ਼ਾਮਲ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Harnek Seechewal

Content Editor

Related News