ਮਤਰੇਈ ਭੈਣ ਨੂੰ ਬਦਨਾਮ ਕਰਨ ਲਈ ਕੀਤੇ ਅਸ਼ਲੀਲ ਇਸ਼ਾਰੇ!
Tuesday, Jun 02, 2026 - 06:35 PM (IST)
ਲੁਧਿਆਣਾ (ਗੌਤਮ)- ਇਕ ਨੌਜਵਾਨ ਨੇ ਆਪਣੀ ਮਤਰੇਈ ਭੈਣ ਨੂੰ ਸਮਾਜਿਕ ਤੌਰ ’ਤੇ ਬਦਨਾਮ ਕਰਨ ਦੀ ਨਿਯਤ ਨਾਲ ਉਸ ਦੇ ਨਾਲ ਕਥਿਤ ਤੌਰ ‘ਤੇ ਛੇੜਛਾੜ, ਅਸ਼ਲੀਲ ਇਸ਼ਾਰੇ ਕਰਨ ਦੇ ਨਾਲ ਨਾਲ ਗਾਲੀ ਗਲੋਚ ਕੀਤਾ। ਵਿਰੋਧ ਕਰਨ ’ਤੇ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਲੜਕੀ ਨੇ ਥਾਣਾ ਡਵੀਜ਼ਨ ਨੰ.5 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਨੇ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਸਰੂਪ ਨਗਰ ਦੇ ਰਹਿਣ ਵਾਲੇ ਰਾਹੁਲ ਟੱਕਰ ਉਰਫ ਰਾਹੁਲ ਕੁਮਾਰ ਅਤੇ ਉਸ ਦੇ ਸਾਥੀਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਲੜਕੀ ਨੇ ਦੋਸ਼ ਲਾਇਆ ਕਿ ਉਕਤ ਮੁਲਜ਼ਮ ਰਾਹੁਲ ਟੱਕਰ ਉਸ ਦਾ ਮਤਰੇਆ ਭਰਾ ਹੈ। 9 ਫਰਵਰੀ 2026 ਨੂੰ ਉਹ ਕਿਸੇ ਕੰਮ ਦੇ ਸਿਲਸਿਲੇ ਵਿਚ ਕਿਪਸ ਮਾਰਕੀਟ ਗਈ ਸੀ। ਉਥੇ ਉਕਤ ਮੁਲਜ਼ਮ ਵੀ ਆਪਣੇ 3-4 ਅਣਪਛਾਤੇ ਸਾਥੀਆਂ ਦੇ ਨਾਲ ਕਿਪਸ ਮਾਰਕੀਟ ਪੁੱਜਾ ਹੋਇਆ ਸੀ। ਦੋਸ਼ ਹੈ ਕਿ ਮੁਲਜ਼ਮ ਨੇ ਲੜਕੀ ਨੂੰ ਸਮਾਜਿਕ ਤੌਰ ’ਤੇ ਬਦਨਾਮ ਕਰਨ ਦੀ ਨਿਯਤ ਨਾਲ ਜਨਤਕ ਸਥਾਨ ’ਤੇ ਉਸ ਦੇ ਨਾਲ ਗਲਤ ਵਿਵਹਾਰ ਕੀਤਾ।
ਸ਼ਿਕਾਇਤ ਦੇ ਮੁਤਾਬਕ ਮੁਲਜ਼ਮਾਂ ਨੇ ਬਜ਼ਾਰ ਵਿਚ ਲੜਕੀ ਦੇ ਪ੍ਰਤੀ ਅਸ਼ਲੀਲ ਇਸ਼ਾਰੇ ਕੀਤੇ, ਉਸ ਦੇ ਨਾਲ ਛੇੜਛਾੜ ਕੀਤੀ, ਗੰਦੀਆਂ ਗਾਲਾਂ ਕੱਢੀਆਂ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਘਟਨਾ ਦੇ ਸਮੇਂ ਬਜ਼ਾਰ ਵਿਚ ਲੋਕਾਂ ਦੀ ਆਵਾਜਾਈ ਵੀ ਸੀ। ਸਬ-ਇੰਸਪੈਕਟਰ ਸੁਖਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਵਿਚ ਉਪਲਬਧ ਸਬੂਤਾਂ ਦੇ ਆਧਾਰ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
