ਵਾਇਰਲ ਵੀਡੀਓ ਮਾਮਲੇ BJP ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਚੁੱਕੇ ਸਵਾਲ

Thursday, Jun 25, 2026 - 08:30 PM (IST)

ਵਾਇਰਲ ਵੀਡੀਓ ਮਾਮਲੇ BJP ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਚੁੱਕੇ ਸਵਾਲ

ਲੁਧਿਆਣਾ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅੱਜ ਦੀ ਪ੍ਰੈੱਸ ਕਾਨਫਰੰਸ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਉਨ੍ਹਾਂ ਦੇ ਕਿਸੇ ਵੀ ਬਿਆਨ ‘ਤੇ ਰੱਤੀ ਭਰ ਵੀ ਵਿਸ਼ਵਾਸ ਨਹੀਂ ਕਰਦੀ।
ਅਨਿਲ ਸਰੀਨ ਨੇ ਕਿਹਾ ਕਿ ਪੰਜਾਬੀ ਤਾਂ ਦੂਰ, ਕਿਸੇ ਹਿੰਦੁਸਤਾਨੀ ਨੇ ਵੀ ਇਹ ਨਹੀਂ ਸੋਚਿਆ ਹੋਵੇਗਾ ਕਿ ਇੱਕ ਮੁੱਖ ਮੰਤਰੀ ਸੱਚ ਨੂੰ ਲੁਕਾਉਣ ਲਈ ਹਰ ਕੁਝ ਦਿਨਾਂ ਬਾਅਦ ਨਵਾਂ ਝੂਠ ਅਤੇ ਨਵਾਂ ਬਹਾਨਾ ਘੜੇਗਾ। ਪਹਿਲਾਂ ਵੀਡੀਓ ਨੂੰ ਏਆਈ ਜਨਰੇਟਿਡ ਕਿਹਾ ਗਿਆ, ਫਿਰ ਡੀਪਫੇਕ ਦੱਸਿਆ ਗਿਆ ਅਤੇ ਹੁਣ ਅੱਠ ਮਹੀਨੇ ਬਾਅਦ “ਮਾਸਕ ਥਿਊਰੀ” ਲਿਆਂਦੀ ਗਈ। ਜਿਹੜਾ ਮੁੱਖ ਮੰਤਰੀ ਹਰ ਚੌਥੇ ਦਿਨ ਆਪਣਾ ਬਿਆਨ ਬਦਲੇ, ਉਸ ‘ਤੇ ਪੰਜਾਬ ਕਿਵੇਂ ਭਰੋਸਾ ਕਰੇ?

ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਸਵਾਲ ਇਹ ਹੈ ਦੋ ਦਿਨ ਪਹਿਲਾਂ ਜਿਨ੍ਹਾਂ ਫੋਰੈਂਸਿਕ ਰਿਪੋਰਟਾਂ ਦਾ ਹਵਾਲਾ ਦੇ ਕੇ ਮਾਨ ਸਰਕਾਰ ਦੇ ਮੰਤਰੀ ਅਤੇ ਬੁਲਾਰੇ ਵੀਡੀਓ ਨੂੰ ਫੇਕ ਦੱਸ ਰਹੇ ਸਨ, ਉਹ ਸੱਚ ਸੀ ਜਾਂ ਅੱਜ ਦੀ ਮਾਸਕ ਵਾਲੀ ਕਹਾਣੀ? ਸਰੀਨ ਨੇ ਕਿਹਾ ਕਿ ਗੁਰੂਗ੍ਰਾਮ ਤੋਂ ਮੰਗਵਾਈਆਂ ਕਥਿਤ ਫੋਰੈਂਸਿਕ ਰਿਪੋਰਟਾਂ ‘ਤੇ ਪਹਿਲਾਂ ਹੀ ਗੰਭੀਰ ਸਵਾਲ ਖੜ੍ਹੇ ਹੋ ਚੁੱਕੇ ਹਨ। ਦੋਸ਼ ਹਨ ਕਿ ਪੰਜਾਬ ਪੁਲਿਸ ਅਧਿਕਾਰੀਆਂ ਨੇ ਪੈਸੇ ਦੇ ਕੇ ਫਰਜ਼ੀ ਰਿਪੋਰਟਾਂ ਤਿਆਰ ਕਰਵਾਈਆਂ। ਜਿਹੜਾ ਮੁੱਖ ਮੰਤਰੀ ਸੱਤਾ ਦਾ ਦੁਰਪਯੋਗ ਕਰਕੇ ਫਰਜ਼ੀ ਰਿਪੋਰਟਾਂ ਪੇਸ਼ ਕਰ ਸਕਦਾ ਹੈ, ਉਸਦੀ “ਮਾਸਕ ਥਿਊਰੀ” ‘ਤੇ ਕੌਣ ਵਿਸ਼ਵਾਸ ਕਰੇਗਾ।

 


author

Shubam Kumar

Content Editor

Related News