ਮੁਟਿਆਰਾਂ ਨੂੰ ਮਾਡਰਨ ਲੁਕ ਦੇ ਰਹੀ ਫੁੱਲ ਸਲੀਵਜ਼ ਬਾਡੀਕਾਨ ਡ੍ਰੈੱਸ
Sunday, Sep 07, 2025 - 10:06 AM (IST)

ਅੱਜਕੱਲ ਫੁੱਲ ਸਲੀਵਜ਼ ਬਾਡੀਕਾਨ ਡ੍ਰੈੱਸ ਮੁਟਿਆਰਾਂ ’ਚ ਫ਼ੈਸ਼ਨ ਦਾ ਨਵਾਂ ਟ੍ਰੈਂਡ ਬਣ ਚੁੱਕੀ ਹੈ। ਇਹ ਡ੍ਰੈੱਸ ਨਾ ਸਿਰਫ ਉਨ੍ਹਾਂ ਨੂੰ ਆਕਰਸ਼ਕ ਅਤੇ ਰਾਇਲ ਲੁਕ ਦਿੰਦੀ ਹੈ, ਸਗੋਂ ਹਰ ਮੌਕੇ ’ਤੇ ਕੰਫਰਟ ਅਤੇ ਕਾਂਫੀਡੈਂਸ ਵੀ ਦਿੰਦੀ ਹੈ। ਬਾਡੀਕਾਨ ਡ੍ਰੈੱਸ ਦੀ ਖਾਸੀਅਤ ਹੈ ਕਿ ਇਹ ਹਰ ਬਾਡੀ ਟਾਈਪ ’ਤੇ ਜੱਚਦੀ ਹੈ। ਇਹ ਡ੍ਰੈੱਸ ਮਾਰਕੀਟ ’ਚ ਲਾਂਗ, ਸ਼ਾਰਟ, ਮਿਡੀ ਅਤੇ ਕੰਟਰਾਸਟ ਡਿਜ਼ਾਈਨਜ਼ ’ਚ ਉਪਲੱਬਧ ਹੈ।
ਮੁਟਿਆਰਾਂ ਨੂੰ ਜ਼ਿਆਦਾਤਰ ਸਕੇਅਰ ਨੈੱਕਲਾਈਨ, ਵੀ-ਨੈੱਕ, ਬੋਟ ਨੈੱਕ, ਹਾਈ ਨੈੱਕ ਵਰਗੀਆਂ ਵੱਖ-ਵੱਖ ਨੈੱਕਲਾਈਨਸ ਵਾਲੀਆਂ ਡ੍ਰੈੱਸਾਂ ਪਸੰਦ ਆ ਰਹੀਆਂ ਹਨ, ਕਿਉਂਕਿ ਇਹ ਉਨ੍ਹਾਂ ਨੂੰ ਹਰ ਮੌਕੇ ’ਤੇ ਖਾਸ ਬਣਾਉਂਦੀਆਂ ਹਨ। ਫੁੱਲ ਸਲੀਵਜ਼ ਨਾਲ ਇਹ ਡ੍ਰੈੱਸਾਂ ਨਾ ਸਿਰਫ ਸਟਾਈਲਿਸ਼ ਸਗੋਂ ਮੌਸਮ ਦੇ ਹਿਸਾਬ ਨਾਲ ਵੀ ਪ੍ਰੈਕਟੀਕਲ ਹਨ, ਜੋ ਠੰਢੀਆਂ ਹਵਾਵਾਂ ’ਚ ਵੀ ਕੰਫਰਟ ਫੀਲ ਦਿੰਦੀਆਂ ਹਨ।
ਫੁੱਲ ਸਲੀਵਜ਼ ਬਾਡੀਕਾਨ ਡ੍ਰੈੱਸ ਦੀ ਖੂਬੀ ਇਹ ਹੈ ਕਿ ਇਹ ਆਪਣੇ ਆਪ ’ਚ ਇੰਨੀ ਆਕਰਸ਼ਕ ਹੁੰਦੀ ਹੈ ਕਿ ਇਸ ਨੂੰ ਘੱਟ ਤੋਂ ਘੱਟ ਜਿਊਲਰੀ ਦੇ ਨਾਲ ਵੀ ਸਟਾਈਲ ਕੀਤਾ ਜਾ ਸਕਦਾ ਹੈ। ਫੁੱਲ ਸਲੀਵਜ਼ ਬਾਡੀਕਾਨ ਡ੍ਰੈੱਸ ਮੁਟਿਆਰਾਂ ਦੇ ਵਾਰਡਰੋਬ ਦਾ ਅਹਿਮ ਹਿੱਸਾ ਬਣ ਚੁੱਕੀ ਹੈ। ਮੁਟਿਆਰਾਂ ਇਸ ਨੂੰ ਨੈਕਲੇਸ, ਸਟੇਟਮੈਂਟ ਈਅਰ ਰਿੰਗਸ ਜਾਂ ਡੈਲੀਕੇਟ ਬ੍ਰੈਸਲੇਟਸ ਨਾਲ ਵੀਅਰ ਕਰਨਾ ਪਸੰਦ ਕਰਦੀਆਂ ਹਨ। ਕੁਝ ਮੁਟਿਆਰਾਂ ਇਸ ਦੇ ਨਾਲ ਬੈਲਟ, ਸਕਾਰਫ ਜਾਂ ਸ਼ਾਲ ਦੀ ਵਰਤੋਂ ਕਰ ਕੇ ਆਪਣੀ ਲੁਕ ਨੂੰ ਹੋਰ ਨਿਖਾਰਦੀਆਂ ਹਨ, ਜੋ ਉਨ੍ਹਾਂ ਨੂੰ ਯੂਨੀਕ ਅਤੇ ਟ੍ਰੈਂਡੀ ਬਣਾਉਂਦਾ ਹੈ।
ਫੁੱਲ ਸਲੀਵਜ਼ ਬਾਡੀਕਾਨ ਡ੍ਰੈੱਸ ਦੇ ਨਾਲ ਫੁੱਟਵੀਅਰ ਦੀ ਚੋਣ ਵੀ ਲੁਕ ਨੂੰ ਕੰਪਲੀਟ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ। ਮੁਟਿਆਰਾਂ ਜ਼ਿਆਦਾਤਰ ਹਾਈ ਹੀਲਜ਼, ਬੂਟਸ ਜਾਂ ਲਾਂਗ ਸ਼ੂਜ਼ ਨੂੰ ਤਰਜੀਹ ਦਿੰਦੀਆਂ ਹਨ, ਜੋ ਉਨ੍ਹਾਂ ਦੀ ਲੁਕ ਨੂੰ ਹੋਰ ਵੀ ਐਲੀਗੈਂਟ ਬਣਾਉਂਦੇ ਹਨ। ਹੇਅਰ ਸਟਾਈਲ ’ਚ ਮੈਸੀ ਬੰਨ, ਓਪਨ ਹੇਅਰ ਜਾਂ ਹਾਈ ਪੋਨੀਟੇਲ ਇਨ੍ਹਾਂ ਡ੍ਰੈੱਸਾਂ ਨਾਲ ਪ੍ਰਫੈਕਟ ਕੰਬੀਨੇਸ਼ਨ ਬਣਾਉਂਦੇ ਹਨ। ਇਹ ਹੇਅਰ ਸਟਾਈਲ ਨਾ ਸਿਰਫ ਸਟਾਈਲਿਸ਼ ਦਿਸਦੇ ਹਨ, ਸਗੋਂ ਡ੍ਰੈੱਸ ਨਾਲ ਮਿਲ ਕੇ ਮੁਟਿਆਰਾਂ ਨੂੰ ਆਤਮਵਿਸ਼ਵਾਸ ਨਾਲ ਭਰੀ ਲੁਕ ਵੀ ਦਿੰਦੇ ਹਨ।
ਕਾਲਜ ਫੰਕਸ਼ਨ, ਆਫਿਸ ਪਾਰਟੀ, ਦੋਸਤਾਂ ਨਾਲ ਆਊਟਿੰਗ ਆਦਿ ’ਚ ਫੁਲ ਸਲੀਵਜ਼ ਬਾਡੀਕਾਨ ਡ੍ਰੈੱਸ ਹਰ ਮੌਕੇ ’ਤੇ ਫਿਟ ਬੈਠਦੀ ਹੈ। ਇਸ ਦਾ ਫਿਟਿਡ ਅਤੇ ਸਟ੍ਰੈਚੇਬਲ ਡਿਜ਼ਾਈਨ ਮੁਟਿਆਰਾਂ ਨੂੰ ਖੂਬਸੂਰਤ ਅਤੇ ਮਾਡਰਨ ਲੁਕ ਦਿੰਦਾ ਹੈ, ਜੋ ਹਰ ਮੁਟਿਆਰ ਨੂੰ ਕਾਂਫੀਡੈਂਟ ਅਤੇ ਗਲੈਮਰਸ ਫੀਲ ਕਰਾਉਂਦਾ ਹੈ।