ਮੁਟਿਆਰਾਂ ਨੂੰ ਪਸੰਦ ਆ ਰਹੀ ਹੈ ਬਾਡੀਕਾਨ ਡਰੈੱਸ
Thursday, May 08, 2025 - 01:38 PM (IST)

ਮੁੰਬਈ- ਪੱਛਮੀ ਪਹਿਰਾਵੇ ਵਿਚ ਜੀਨਸ ਟਾਪ ਤੋਂ ਬਾਅਦ ਬਾਡੀਕਾਨ ਡਰੈੱਸ ਮੁਟਿਆਰਾਂ ਨੂੰ ਬਹੁਤ ਪਸੰਦ ਰਹੀ ਹੈ। ਇਹ ਡਰੈੱਸ ਮੁਟਿਆਰਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਮੁਟਿਆਰਾਂ ਨੂੰ ਪਾਰਟੀ ਤੇ ਹੋਰ ਈਵਨਿੰਗ ਅਤੇ ਨਾਈਟ ਫੰਕਸ਼ਨਾਂ ਵਿਚ ਬਾਡੀਕਾਨ ਡਰੈੱਸ ਵਿਚ ਦੇਖਿਆ ਜਾ ਸਕਦਾ ਹੈ। ਬਾਡੀਕਾਨ ਡਰੈੱਸ ਇਕ ਆਕਰਸ਼ਕ ਅਤੇ ਸਟਾਈਲਿਸ਼ ਡਰੈੱਸ ਹੁੰਦੀ ਹੈ। ਇਹ ਵੱਖ-ਵੱਖ ਰੰਗਾਂ ਅਤੇ ਡਿਜ਼ਾਈਨਾਂ ਜਿਵੇਂ ਪਲੇਨ, ਪ੍ਰਿੰਟਿਡ ਅਤੇ ਸੀਕੁਵੈਂਸ ਵਰਕ ਿਵਚ ਵੀ ਆਉਂਦੀਆਂ ਹਨ। ਬਾਡੀਕਾਨ ਡਰੈੱਸਾਂ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ। ਮੈਕਸੀ ਬਾਡੀਕਾਨ ਡਰੈੱਸ ਲੰਬੀ ਅਤੇ ਆਕਰਸ਼ਕ ਹੁੰਦੀ ਹੈ।
ਬਾਡੀਕਾਨ ਡਰੈੱਸ ਪਾਰਟੀ ਅਤੇ ਸੈਲੀਬ੍ਰੇਸ਼ਨ ਲਈ ਉਪਯੁਕਤ ਹੁੰਦੀ ਹੈ। ਮੁਟਿਆਰਾਂ ਇਸਨੂੰ ਕੈਜੂਅਲ ਆਊਟਿੰਗ ਜਿਵੇਂ ਕਿ ਪਿਕਨਿਕ, ਦਫਤਰ, ਸ਼ਾਪਿੰਗ ਵਿਚ ਵੀ ਪਹਿਨ ਰਹੀਆਂ ਹਨ। ਬਾਡੀਕਾਨ ਡਰੈੱਸ ਤਰ੍ਹਾਂ-ਤਰ੍ਹਾਂ ਦੀ ਸਲੀਵਸ ਡਿਜ਼ਾਈਨ ਨਾਲ ਆਉਂਦੀ ਹੈ। ਕੁਝ ਮੁਟਿਆਰਾਂ ਨੂੰ ਫੁੱਲ ਸਲੀਵਸ, ਕੁਝ ਨੂੰ ਹਾਫ ਸਲੀਵਸ ਅਤੇ ਕੁਝ ਨੂੰ ਵਿਦਾਊਟ ਸਲੀਵਸ ਜਾਂ ਸਟ੍ਰੈਪ ਡਿਜ਼ਾਈਨ ਦੀਆਂ ਡਰੈੱਸਾਂ ਵਿਚ ਦੇਖਿਆ ਜਾ ਸਕਦਾ ਹੈ।
ਜ਼ਿਆਦਾਤਰ ਮੁਟਿਆਰਾਂ ਫੁੱਲ ਸਲੀਵਸ ਵਾਲੀ ਬਾਡੀਕਾਨ ਡਰੈੱਸ ਪਹਿਨਣਾ ਪਸੰਦ ਕਰ ਰਹੀਆਂ ਹਨ ਕਿਉਂਕਿ ਇਹ ਉਨ੍ਹਾਂ ਨੂੰ ਸਟਾਈਲਿਸ ਲੁਰ ਦਿੰਦੀ ਹੈ। ਇਹ ਡਰੈੱਸ ਕਈ ਤਰ੍ਹਾਂ ਦੀ ਨੈੱਕ ਡਿਜ਼ਾਈਨ ਵਿਚ ਆਉਂਦੀ ਹੈ ਜਿਸ ਵਿਚ ਮੁਟਿਆਰਾਂ ਨੂੰ ਜ਼ਿਆਦਾਤਰ ਰਾਊਂਡ ਨੈੱਕ, ਹਾਈ ਨੈੱਕ, ਵੀ-ਨੈੱਕ ਅਤੇ ਸਵੀਟਹਾਰਟ ਨੈੱਕ ਡਿਜ਼ਾਈਨ ਦੀ ਬਾਡੀਕਾਨ ਡਰੈੱਸ ਵਿਚ ਦੇਖਿਆ ਜਾ ਸਕਦਾ ਹੈ।
ਕਈ ਮੁਟਿਆਰਾਂ ਨੂੰ ਹਾਫ ਸ਼ੋਲਡਰ ਜਾਂ ਵਨ ਸ਼ੋਲਡਰ ਡਿਜ਼ਾਈਨ ਦੀ ਬਾਡੀਕਾਨ ਡਰੈੱਸਾਂ ਵੀ ਪਸੰਦ ਆ ਰਹੀਆਂ ਹਨ।
ਜਿਥੇ ਪਲੇਨ ਡਿਜ਼ਾਈਨ ਦੀ ਬਾਡੀਕਾਨ ਡਰੈੱਸਾਂ ਮੁਟਿਆਰਾਂ ਨੂੰ ਪ੍ਰੋਫੈਸ਼ਨਲ ਲੁਕ ਦਿੰਦੀਆਂ ਹਨ ਉਥੇ ਫਲਾਵਰ ਪ੍ਰਿੰਟਿਡ ਬਾਡੀਕਾਨ ਡਰੈੱਸਾਂ ਮੁਟਿਆਰਾਂ ਨੂੰ ਕੂਲ ਦਿਖਾਉਂਦੀਆਂ ਹਨ। ਜ਼ਿਆਦਾਤਰ ਮੁਟਿਆਰਾਂ ਨੂੰ ਪਾਰਟੀ ਅਤੇ ਨਾਈਟ ਫੰਕਸ਼ਨਾਂ ਦੌਰਾਨ ਸੀਕੁਵੈਂਸ ਵਰਕ ਵਾਲੀ ਬਾਡੀਕਾਨ ਡਰੈੱਸ ਵਿਚ ਦੇਖਿਆ ਜਾ ਸਕਦਾ ਹੈ। ਇਹ ਬਹੁਤ ਗਿਲਟਰੀ ਅਤੇ ਚਮਕੀਲੀ ਹੁੰਦੀ ਹੈ। ਨਵੀਆਂ ਵਿਆਹੀਆਂ ਨੂੰ ਵੀ ਬਾਡੀਕਾਨ ਡਰੈੱਸ ਵਿਚ ਦੇਖਿਆ ਜਾ ਸਕਦਾ ਹੈ।
ਇਸ ਦੇ ਨਾਲ ਹੀ ਜੁੱਤੀ ਵਿਚ ਮੁਟਿਆਰਾਂ ਨੂੰ ਜ਼ਿਆਦਾਤਰ ਹਾਈ ਹੀਲਸ ਜਾਂ ਹਾਈ ਵੈਲੀ ਪਹਿਨੇ ਦੇਖਿਆ ਜਾ ਸਕਦਾ ਹੈ। ਇਨ੍ਹਾਂ ਨਾਲ ਮੁਟਿਆਰਾਂ ਤਰ੍ਹਾਂ-ਤਰ੍ਹਾਂ ਦੀ ਅਸੈਸਰੀਜ਼ ਅਤੇ ਲਾਈਨ ਜਿਊਲਰੀ ਨੂੰ ਕੈਰੀ ਕਰਨਾ ਪਸੰਦ ਕਰ ਰਹੀਆਂ ਹਨ ਜੋ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਕਰਨ ਦੇ ਨਾਲ ਉਨ੍ਹਾਂ ਨੂੰ ਹੋਰ ਵੀ ਖੂਬਸੂਰਤ ਦਿਖਾਉਂਦੀਆਂ ਹਨ।