ਮੁਟਿਆਰਾਂ ਨੂੰ ਸੂਟ ਦੇ ਨਾਲ ਜੱਚ ਰਹੀ ਮੈਚਿੰਗ ਅਸੈਸਰੀਜ਼

Monday, Oct 13, 2025 - 10:06 AM (IST)

ਮੁਟਿਆਰਾਂ ਨੂੰ ਸੂਟ ਦੇ ਨਾਲ ਜੱਚ ਰਹੀ ਮੈਚਿੰਗ ਅਸੈਸਰੀਜ਼

ਵੈੱਬ ਡੈਸਕ- ਇੰਡੀਅਨ ਡਰੈੱਸਾਂ ’ਚ ਸੂਟ ਹਮੇਸ਼ਾ ਤੋਂ ਔਰਤਾਂ ਅਤੇ ਮੁਟਿਆਰਾਂ ਦੀ ਪਹਿਲੀ ਪਸੰਦ ਰਹੇ ਹਨ। ਮੁਟਿਆਰਾਂ ਨੂੰ ਸੂਟ ਨਾ ਸਿਰਫ ਇਕ ਸਿੰਪਲ ਲੁਕ ਦਿੰਦੇ ਹਨ, ਸਗੋਂ ਇਹ ਬੇਹੱਦ ਆਰਾਮਦਾਇਕ ਵੀ ਹੁੰਦੇ ਹਨ। ਇਹੀ ਕਾਰਨ ਹੈ ਕਿ ਮੁਟਿਆਰਾਂ ਵੱਖ-ਵੱਖ ਤਰ੍ਹਾਂ ਦੇ ਸੂਟਾਂ ਜਿਵੇਂ ਪਲਾਜ਼ੋ ਸੂਟ, ਅਨਾਰਕਲੀ ਸੂਟ, ਫਲੇਅਰ ਸੂਟ, ਨਾਇਰਾ ਸੂਟ, ਪਟਿਆਲਾ ਸੂਟ, ਸ਼ਰਾਰਾ ਸੂਟ ਅਤੇ ਫਰਾਕ ਸੂਟ ਆਦਿ ’ਚ ਨਜ਼ਰ ਆਉਂਦੀਆਂ ਹਨ। ਇਹ ਸੂਟ ਨਾ ਸਿਰਫ ਮੁਟਿਆਰਾਂ ਨੂੰ ਖੂਬਸੂਰਤ ਬਣਾਉਂਦੇ ਹਨ ਸਗੋਂ ਉਨ੍ਹਾਂ ਦੇ ਸ਼ਖਸੀਅਤ ਨੂੰ ਵੀ ਉਭਾਰਦੇ ਹਨ।

ਅੱਜਕੱਲ ਮੁਟਿਆਰਾਂ ਨਵੇਂ ਡਿਜ਼ਾਈਨ, ਕੱਟ ਅਤੇ ਵਰਕ ਵਾਲੇ ਸੂਟਾਂ ਨੂੰ ਤਰਜੀਹ ਦੇ ਰਹੀਆਂ ਹਨ ਤਾਂ ਜੋ ਉਨ੍ਹਾਂ ਦੀ ਲੁਕ ਹੋਰ ਜ਼ਿਆਦਾ ਆਕਰਸ਼ਕ ਲੱਗੇ। ਸੂਟ ਦੇ ਨਾਲ-ਨਾਲ ਮੈਚਿੰਗ ਅਸੈਸਰੀਜ਼ ਦਾ ਰੁਝਾਨ ਵੀ ਤੇਜ਼ੀ ਨਾਲ ਵਧ ਰਿਹਾ ਹੈ। ਇਹ ਅਸੈਸਰੀਜ਼ ਮੁਟਿਆਰਾਂ ਦੀ ਲੁਕ ਨੂੰ ਨਿਖਾਰਨ ’ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਕੁਝ ਮੁਟਿਆਰਾਂ ਗੋਲਡਨ, ਸਿਲਵਰ ਜਾਂ ਡਾਇਮੰਡ ਜਿਊਲਰੀ ਨੂੰ ਪਸੰਦ ਕਰਦੀਆਂ ਹਨ, ਜਦੋਂ ਕਿ ਜ਼ਿਆਦਾਤਰ ਮੁਟਿਆਰਾਂ ਆਪਣੇ ਸੂਟ ਦੇ ਨਾਲ ਰੰਗ-ਬਿਰੰਗੀ ਮੈਚਿੰਗ ਅਸੈਸਰੀਜ਼ ਨੂੰ ਚੁਣਦੀਆਂ ਹਨ।

ਇਹ ਮੈਚਿੰਗ ਅਸੈਸਰੀਜ਼ ਮੁਟਿਆਰਾਂ ਨੂੰ ਹਰ ਮੌਕੇ ’ਤੇ ਇਕ ਪ੍ਰਫੈਕਟ, ਰਾਇਲ ਅਤੇ ਟ੍ਰੈਡੀਸ਼ਨਲ ਲੁਕ ਦਿੰਦੀਆਂ ਹਨ। ਮੁਟਿਆਰਾਂ ਨੂੰ ਸੂਟ ਦੇ ਨਾਲ ਮੈਚਿੰਗ ਚੂੜੀਆਂ, ਝੁਮਕੇ, ਬ੍ਰੈਸਲੇਟ, ਬੈਗ ਅਤੇ ਕਲੱਚ ਵਰਗੀਆਂ ਅਸੈਸਰੀਜ਼ ਕੈਰੀ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਇਹ ਅਸੈਸਰੀਜ਼ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਕਰਨ ਦੇ ਨਾਲ-ਨਾਲ ਹੋਰ ਵੀ ਆਕਰਸ਼ਕ ਬਣਾਉਂਦੀਆਂ ਹਨ। ਖਾਸ ਮੌਕਿਆਂ ਲਈ ਕੁਝ ਮੁਟਿਆਰਾਂ ਸਿਲਵਰ ਅਤੇ ਗੋਲਡਨ ਵਰਕ ਵਾਲੇ ਸੂਟ ਪਸੰਦ ਕਰਦੀਆਂ ਹਨ ਅਤੇ ਉਨ੍ਹਾਂ ਦੇ ਨਾਲ ਗੋਲਡਨ ਜਾਂ ਸਿਲਵਰ ਜਿਊਲਰੀ ਨੂੰ ਜੋੜ ਕੇ ਆਪਣੀ ਲੁਕ ਨੂੰ ਹੋਰ ਨਿਖਾਰਦੀਆਂ ਹਨ।

ਉੱਥੇ ਹੀ, ਮਲਟੀਕਲਰ ਸੂਟ ਦੇ ਨਾਲ ਮੁਟਿਆਰਾਂ ਮਲਟੀਕਲਰ ਜਿਊਲਰੀ ਨੂੰ ਚੁਣਦੀਆਂ ਹਨ, ਜੋ ਉਨ੍ਹਾਂ ਦੀ ਲੁਕ ਨੂੰ ਟ੍ਰੈਡੀਸ਼ਨਲ ਅਤੇ ਸਟਾਈਲਿਸ਼ ਬਣਾਉਂਦੀ ਹੈ। ਤਿਉਹਾਰਾਂ ਅਤੇ ਵਿਆਹਾਂ ਦਾ ਮੌਸਮ ਚੱਲ ਰਿਹਾ ਹੈ ਅਤੇ ਇਸ ਦੌਰਾਨ ਮੁਟਿਆਰਾਂ ਰੈੱਡ, ਪਰਪਲ, ਬਲਿਊ, ਬਲੈਕ, ਗ੍ਰੀਨ, ਪਿੰਕ, ਲੈਵੇਂਡਰ ਅਤੇ ਵਾਈਨ ਵਰਗੇ ਰੰਗਾਂ ਦੇ ਸੂਟ ਦੇ ਨਾਲ ਮੈਚਿੰਗ ਅਸੈਸਰੀਜ਼ ਨੂੰ ਪਸੰਦ ਕਰ ਰਹੀਆਂ ਹਨ। ਚੂੜੀਆਂ, ਕਲਰਫੁੱਲ ਕਲਿੱਪਸ, ਝੁਮਕੇ ਅਤੇ ਹੋਰ ਅਸੈਸਰੀਜ਼ ਉਨ੍ਹਾਂ ਦੀ ਲੁਕ ਨੂੰ ਹੋਰ ਵੀ ਖਾਸ ਬਣਾਉਂਦੀਆਂ ਹਨ। ਇਸ ਤੋਂ ਇਲਾਵਾ, ਮੁਟਿਆਰਾਂ ਸੂਟ ਦੇ ਨਾਲ ਮੈਚਿੰਗ ਫੁੱਟਵੀਅਰ ਜਿਵੇਂ ਹਾਈ ਹੀਲਜ਼, ਬੈਲੀ ਜਾਂ ਜੁੱਤੀਆਂ ਵੀ ਪਹਿਨ ਰਹੀਆਂ ਹਨ, ਜੋ ਉਨ੍ਹਾਂ ਦੀ ਲੁਕ ਨੂੰ ਹੋਰ ਜ਼ਿਆਦਾ ਅਟਰੈਕਟਿਵ ਬਣਾਉਂਦਾ ਹੈ। ਔਰਤਾਂ ਅਤੇ ਮੁਟਿਆਰਾਂ ਦੀ ਪਸੰਦ ਨੂੰ ਧਿਆਨ ’ਚ ਰੱਖਦੇ ਹੋਏ ਬਾਜ਼ਾਰ ’ਚ ਵੱਖ-ਵੱਖ ਤਰ੍ਹਾਂ ਦੀ ਜਿਊਲਰੀ, ਅਸੈਸਰੀਜ਼ ਅਤੇ ਫੁੱਟਵੀਅਰ ਉਪਲੱਬਧ ਹਨ। ਇਹ ਅਸੈਸਰੀਜ਼ ਅਤੇ ਜਿਊਲਰੀ ਨਾ ਸਿਰਫ ਸੂਟ ਦੇ ਨਾਲ-ਨਾਲ ਹੋਰ ਡਰੈੱਸਾਂ ਦੇ ਨਾਲ ਵੀ ਸਮੇਂ-ਸਮੇਂ ’ਤੇ ਆਸਾਨੀ ਨਾਲ ਕੈਰੀ ਕੀਤੀਆਂ ਜਾ ਸਕਦੀਆਂ ਹਨ। ਇਹ ਅਸੈਸਰੀਜ਼ ਮੁਟਿਆਰਾਂ ਨੂੰ ਹਰ ਵਾਰ ਆਪਣੀ ਲੁਕ ਨੂੰ ਦੂਸਰਿਆਂ ਤੋਂ ਵੱਖ ਅਤੇ ਖੂਬਸੂਰਤ ਬਣਾਉਣ ’ਚ ਮਦਦ ਕਰ ਰਹੀਆਂ ਹਨ।


author

DIsha

Content Editor

Related News