ਮੁਟਿਆਰਾਂ ਨੂੰ ਪਸੰਦ ਆ ਰਹੀ ਹੈ ਸ਼ਾਰਟ ਫਰਾਕ
Sunday, Mar 09, 2025 - 10:45 AM (IST)

ਮੁੰਬਈ- ਮੁਟਿਆਰਾਂ ਨੂੰ ਭਾਰਤੀ ਤੇ ਪੱਛਮੀ ਦੋਵੇਂ ਤਰ੍ਹਾਂ ਦੇ ਪਹਿਰਾਵੇ ਪਸੰਦ ਹੁੰਦੇ ਹਨ। ਜਿਥੇ ਭਾਰਤੀ ਪਹਿਰਾਵੇ ਵਿਚ ਮੁਟਿਆਰਾਂ ਨੂੰ ਸੂਟ, ਸਾੜ੍ਹੀ, ਲਹਿੰਗਾ-ਚੋਲੀ ਆਦਿ ਪਹਿਨਣਾ ਪਸੰਦ ਹੁੰਦਾ ਹੈ ਉਥੇ ਪੱਛਮੀ ਪਹਿਰਾਵੇ ਵਿਚ ਮੁਟਿਆਰਾਂ ਨੂੰ ਜੀਨਸ ਟਾਪ, ਟਾਪ ਸਕਰਟ, ਜੰਪਸੂਟ, ਫਰਾਕ, ਮਿਡੀ ਅਤੇ ਹੋਰ ਕਈ ਤਰ੍ਹਾਂ ਦੀਆਂ ਡਰੈੱਸਾਂ ਪਹਿਨੇ ਦੇਖਿਆ ਜਾ ਸਕਦਾ ਹੈ। ਫਰਾਕ ਵਿਚ ਮੁਟਿਆਰਾਂ ਨੂੰ ਸ਼ਾਰਟ ਅਤੇ ਲਾਂਗ ਦੋਵੇਂ ਤਰ੍ਹਾਂ ਦੀ ਫਰਾਕ ਪਹਿਨੇ ਦੇਖਿਆ ਜਾ ਸਕਦਾ ਹੈ।
ਜ਼ਿਆਦਾਤਰ ਮੁਟਿਆਰਾਂ ਸ਼ਾਰਟ ਫਰਾਕ ਨੂੰ ਪਹਿਨਣਾ ਪਸੰਦ ਕਰਦੀਆਂ ਹਨ। ਉਥੇ ਕਈ ਸਾਲਾਂ ਤੋਂ ਸ਼ਾਰਟ ਫਰਾਕ ਬਹੁਤ ਟਰੈਂਡ ਵਿਚ ਹੈ। ਹੁਣ ਮੌਸਮ ਵਿਚ ਬਦਲਾਅ ਹੋਣ ਨਾਲ ਮੁਟਿਆਰਾਂ ਨੂੰ ਇਕ ਵਾਰ ਫਿਰ ਇਸ ਨੂੰ ਪਹਿਨੇ ਦੇਖਿਆ ਜਾ ਸਕਦਾ ਹੈ। ਸ਼ਰਾਟ ਫਰਾਕ ਮੁਟਿਆਰਾਂ ਨੂੰ ਬਹੁਤ ਸਟਾਈਲਿਸ਼ ਅਤੇ ਕੂਲ ਲੁਕ ਦਿੰਦੀ ਹੈ। ਜ਼ਿਆਦਾਤਰ ਮੁਟਿਆਰਾਂ ਇਨ੍ਹਾਂ ਨੂੰ ਪਾਰਟੀ, ਸ਼ਾਪਿੰਗ, ਪਿਕਨਿਕ, ਆਊਟਿੰਗ ਤੋਂ ਲੈ ਕੇ ਆਪਣੇ ਜਨਮਦਿਨ ਜਾਂ ਹੋਰ ਕਿਸੇ ਖਾਸ ਦਿਨ ’ਤੇ ਵੀ ਪਹਿਨਣਾ ਪਸੰਦ ਕਰਦੀਆਂ ਹਨ। ਮਾਰਕੀਟ ਵਿਚ ਸ਼ਾਰਟ ਫਰਾਕ ਕਈ ਡਿਜ਼ਾਈਨਾਂ, ਰੰਗਾਂ ਅਤੇ ਪੈਟਰਨ ਵਿਚ ਮੁਹੱਈਆ ਹਨ। ਪਾਰਟੀ ਵੀਅਰ ਦੇ ਤੌਰ ’ਤੇ ਸ਼ਾਰਟ ਫਰਾਕ ਕਈ ਮੁਟਿਆਰਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਕੁਝ ਫਰਾਕਾਂ ਵਿਦ ਸਲੀਵ ਹਨ ਤਾਂ ਕੁਝ ਵਿਦਾਊਟ ਸਲੀਵ ਦੇ ਆਉਂਦੀਆਂ ਹਨ। ਸ਼ਾਰਟ ਫਰਾਕ ਨੂੰ ਮੁਟਿਆਰਾਂ ਕਿਸੇ ਵੀ ਕੈਜੁਅਲ ਜਾਂ ਪਾਰਟੀ ਫੰਕਸ਼ਨ ਵਿਚ ਪਹਿਨਕੇ ਜਾ ਸਕਦੀਆਂ ਹਨ। ਇਹ ਨੀ ਲੈਂਥ ਤੱਕ ਹੁੰਦੀਆਂ ਹਨ। ਜਿਥੇ ਆਊਟਿੰਗ ਦੌਰਾਨ ਮੁਟਿਆਰਾਂ ਨੂੰ ਫਲਾਵਰ ਪ੍ਰਿੰਟਿਡ ਵਿਚ ਹਾਫ ਸ਼ੋਲਡਰ, ਸਲੀਵਸ ਲੈੱਸ ਅਤੇ ਸਟ੍ਰਿਪ ਦੇ ਡਿਜ਼ਾਈਨ ਵਾਲੀ ਸ਼ਾਰਟ ਫਰਾਕ ਪਹਿਨੇ ਦੇਖਿਆ ਜਾ ਸਕਦਾ ਹੈ।
ਦੂਜੇ ਪਾਸੇ ਆਫੀਸ਼ੀਅਲ ਮੌਕਿਆਂ ’ਤੇ ਮੁਟਿਆਰਾਂ ਨੂੰ ਕਾਲਰ ਡਿਜ਼ਾਈਨ ਵਿਚ ਫੁੱਲ ਸਲੀਵਸ, ਬੈਲੂਨ ਸਲੀਵਸ ਅਤੇ ਕਪ ਸਲੀਵਸ ਦੇ ਡਿਜ਼ਾਈਨ ਵਾਲੀ ਸਿੰਪਲ ਡਾਟ ਪ੍ਰਿੰਟਿਡ ਜਾਂ ਲਾਈਨ ਪ੍ਰਿੰਟਿਡ ਸ਼ਾਰਟ ਫਰਾਕ ਪਸੰਦ ਆ ਰਹੀ ਹੈ। ਇਸ ਤਰ੍ਹਾਂ ਦੀ ਸ਼ਾਰਟ ਫਰਾਕ ਮੁਟਿਆਰਾਂ ਨੂੰ ਪ੍ਰੋਫੈਸ਼ਨਲ ਲੁਕ ਦਿੰਦੀ ਹੈ। ਇਨ੍ਹਾਂ ਨੂੰ ਮੁਟਿਆਰਾਂ ਦਫਤਰ, ਮੀਟਿੰਗ ਅਤੇ ਇੰਟਰਵਿਊ ਦੌਰਾਨ ਵੀ ਪਹਿਨ ਰਹੀਆਂ ਹਨ। ਸ਼ਾਰਟ ਫਰਾਕ ਨਾਲ ਮੁਟਿਆਰਾਂ ਨੂੰ ਜੁੱਤੀਆਂ ਵਿਚ ਹਰ ਤਰ੍ਹਾਂ ਦੇ ਫੁੱਟਵੀਅਰ ਜਿਵੇਂ ਲਾਂਗ ਸ਼ੂਜ ਤੋਂ ਲੈ ਕੇ ਸਪੋਰਟਸ ਸ਼ੂਜ, ਬੈਲੀ, ਸੈਂਡਲ, ਹਾਈ ਹੀਲਸ, ਲੇਸ ਅਪ ਹੀਲਸ, ਫਲੈਟ, ਪਲੇਟਫਾਰਮ ਹੀਲਸ ਆਦਿ ਪਹਿਨੇ ਦੇਖਿਆ ਜਾ ਸਕਦਾ ਹੈ। ਕੁਝ ਮੁਟਿਆਰਾਂ ਸ਼ਾਰਟ ਫਰਾਕ ਨਾਲ ਬੈਲਟ ਨੂੰ ਵੀ ਕੈਰੀ ਕਰਦੀਆਂ ਹਨ ਜੋ ਉਨ੍ਹਾਂ ਦੀ ਲੁਕ ਨੂੰ ਹੋਰ ਵੀ ਸੁੰਦਰ ਬਣਾਉਂਦੀ ਹੈ। ਸਰਦੀਆਂ ਦੇ ਮੌਸਮ ਵਿਚ ਸ਼ਾਰਟ ਫਰਾਕ ਨਾਲ ਮੁਟਿਆਰਾਂ ਲਾਂਗ ਸ਼ੂਜ ਜ਼ਿਆਦਾ ਪਹਿਨਣਾ ਪਸੰਦ ਕਰਦੀਆਂ ਹਨ। ਦੂਜੇ ਪਾਸੇ ਗਰਮੀਆਂ ਵਿਚ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਫੁੱਟਵੀਅਰ ਪਹਿਨੇ ਦੇਖਿਆ ਜਾ ਸਕਦਾ ਹੈ। ਹੇਅਰ ਸਟਾਈਲ ਵਿਚ ਮੁਟਿਆਰਾਂ ਸ਼ਾਰਟ ਫਰਾਕ ਨਾਲ ਜ਼ਿਆਦਾਤਰ ਓਪਨ ਹੇਅਰ ਅਤੇ ਪੌਨੀ ਕਰਨਾ ਪਸੰਦ ਕਰਦੀਆਂ ਹਨ। ਕੁਝ ਮੁਟਿਆਰਾਂ ਫਰਾਕ ਨਾਲ ਲਾਈਟ ਜਿਊਲਰੀ ਪਹਿਨਦੀਆਂ ਹਨ ਜੋ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਹੋਰ ਵੀ ਖੂਬਸੂਰਤ ਬਣਾਉਂਦੀ ਹੈ।