ਸਰਦੀਆਂ ''ਚ ਬਿਨਾਂ ਧੁੱਪ ਤੋਂ ਇੰਝ ਸੁਕਾਓ ਗਿੱਲੇ ਕੱਪੜੇ
Monday, Dec 30, 2024 - 03:25 PM (IST)
ਵੈੱਬ ਡੈਸਕ- ਸਰਦੀਆਂ ਦਾ ਮੌਸਮ ਆਪਣੇ ਨਾਲ ਕਈ ਤਰ੍ਹਾਂ ਦੀਆਂ ਚੁਣੌਤੀਆਂ ਵੀ ਲੈ ਕੇ ਆਉਂਦਾ ਹੈ। ਇਸ ਮੌਸਮ 'ਚ ਵਿਅਕਤੀ ਲਈ ਨਹਾਉਣਾ ਅਤੇ ਕੱਪੜੇ ਧੋਣਾ ਤਾਂ ਮੁਸ਼ਕਲ ਹੋ ਹੀ ਜਾਂਦਾ ਹੈ ਪਰ ਉਸ ਤੋਂ ਵੀ ਜ਼ਿਆਦਾ ਮੁਸ਼ਕਲ ਹੁੰਦਾ ਹੈ ਕੱਪੜਿਆਂ ਨੂੰ ਸੁਕਾਉਣਾ। ਸੂਰਜ ਦੀ ਰੌਸ਼ਨੀ ਦੀ ਘਾਟ ਕਾਰਨ ਕੱਪੜੇ ਜਲਦੀ ਸੁੱਕਦੇ ਨਹੀਂ ਹਨ, ਕਿਉਂਕਿ ਸਰਦੀਆਂ 'ਚ ਕਈ-ਕਈ ਦਿਨ ਧੁੱਪ ਨਹੀਂ ਹੁੰਦੀ ਪਰ ਕੁਝ ਅਜਿਹੇ ਤਰੀਕੇ ਹਨ, ਜਿਨ੍ਹਾਂ ਨੂੰ ਅਜਮਾ ਕੇ ਤੁਸੀਂ ਧੁੱਪ ਦੇ ਬਿਨਾਂ ਵੀ ਕੱਪੜਿਆਂ ਨੂੰ ਸੁਕਾ ਸਕਦੇ ਹੋ।
ਬਿਨਾਂ ਧੁੱਪ ਕੱਪੜੇ ਸੁਕਾਉਣ ਦੇ Hacks
ਹੀਟਰ ਆਉਂਦਾ ਹੈ ਕੰਮ
ਸਰਦੀਆਂ 'ਚ ਗਿੱਲੇ ਕੱਪੜੇ ਜਲਦੀ ਸੁੱਕਦੇ ਨਹੀਂ ਹਨ ਅਤੇ ਧੁੱਪ ਵੀ ਹਲਕੀ ਹੁੰਦੀ ਹੈ ਪਰ ਰੂਮ ਹੀਟਰ ਕੱਪੜੇ ਸੁਕਾਉਣ 'ਚ ਬਹੁਤ ਮਦਦ ਕਰਦਾ ਹੈ। ਰੂਮ ਹੀਟਰ ਦੀ ਵਰਤੋਂ ਕਰਕੇ ਕੱਪੜੇ ਸੁਕਾਉਣ ਲਈ, ਪਹਿਲਾਂ ਬੈੱਡ 'ਤੇ ਇਕ ਚਾਦਰ ਵਿਛਾਓ ਅਤੇ ਉਸ 'ਤੇ ਕੱਪੜੇ ਵਿਛਾਓ। ਫਿਰ ਉੱਪਰ ਇਕ ਚਾਦਰ ਪਾਓ ਅਤੇ ਕਮਰੇ ਦਾ ਹੀਟਰ ਚਾਲੂ ਕਰੋ ਅਤੇ ਕਮਰੇ ਨੂੰ ਬੰਦ ਕਰੋ। ਇਸ ਨਾਲ ਤੁਹਾਡੇ ਕੱਪੜੇ ਕੁਝ ਹੀ ਮਿੰਟਾਂ 'ਚ ਸੁੱਕ ਜਾਣਗੇ।
ਹੇਅਰ ਡ੍ਰਾਇਰ ਆਏਗਾ ਕੰਮ
ਗਿੱਲੇ ਕੱਪੜਿਆਂ ਨੂੰ ਜਲਦੀ ਸੁਕਾਉਣ ਲਈ ਹੇਅਰ ਡ੍ਰਾਇਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਹੇਅਰ ਡ੍ਰਾਇਰ ਨੂੰ ਹੀਟ ਮੋਡ 'ਤੇ ਰੱਖੋ ਅਤੇ ਫਿਰ ਕੱਪੜੇ ਸੁਕਾਓ। ਹੇਅਰ ਡ੍ਰਾਇਰ 'ਚੋਂ ਨਿਕਲਣ ਵਾਲੀ ਗਰਮ ਹਵਾ ਗਿੱਲੇ ਕੱਪੜਿਆਂ ਨੂੰ ਸੁਕਾਉਣ ਵਿੱਚ ਕਾਰਗਰ ਸਾਬਤ ਹੋ ਸਕਦੀ ਹੈ। ਇਸ ਨਾਲ ਕੱਪੜਿਆਂ ਦੀ ਬਦਬੂ ਦੂਰ ਹੋ ਜਾਵੇਗੀ।
ਪ੍ਰੈੱਸ ਦੀ ਕਰ ਸਕਦੇ ਹੋ ਵਰਤੋਂ
ਗਰਮ ਪ੍ਰੈੱਸ ਨੂੰ ਸਿੱਧੇ ਗਿੱਲੇ ਕੱਪੜਿਆਂ 'ਤੇ ਨਹੀਂ ਚਲਾਇਆ ਜਾ ਸਕਦਾ ਅਤੇ ਜੇਕਰ ਰਾਤ ਨੂੰ ਕੱਪੜੇ ਸੁਕਾਉਣੇ ਹੋਣ ਤਾਂ ਗਿੱਲੇ ਕੱਪੜਿਆਂ 'ਤੇ ਤੌਲੀਆ ਰੱਖ ਕੇ ਉਸ 'ਤੇ ਪ੍ਰੈੱਸ ਚਲਾਓ। ਇਸ ਨਾਲ ਕੱਪੜੇ ਜਲਦੀ ਸੁੱਕ ਜਾਂਦੇ ਹਨ
ਕੱਪੜੇ ਧੋਣ ਦੇ ਤੁਰੰਤ ਬਾਅਦ ਸੁੱਕਣੇ ਪਾਓ
ਕੱਪੜਿਆਂ ਨੂੰ ਮਸ਼ੀਨ 'ਚ ਧੋਇਆ ਜਾ ਰਿਹਾ ਹੈ ਤਾਂ ਉਨ੍ਹਾਂ ਨੂੰ ਕੁਝ ਦੇਰ ਸਪਿਨ ਜ਼ਰੂਰ ਕਰੋ, ਜਿਸ ਨਾਲ ਕੱਪੜਿਆਂ ਦਾ ਵਾਧੂ ਪਾਣੀ ਨਿਕਲ ਜਾਵੇ। ਇਸ ਤੋਂ ਬਾਅਦ ਕੱਪੜਿਆਂ ਨੂੰ ਝਟਕੇ ਨਾਲ ਝਾੜੋ ਅਤੇ ਫਿਰ ਸੁੱਕਾਉਣ ਲਈ ਪਾਓ। ਇਸ ਗੱਲ ਦਾ ਧਿਆਨ ਰੱਖੋ ਕਿ ਕੱਪੜਿਆਂ ਨੂੰ ਧੋਣ ਤੋਂ ਬਾਅਦ ਮਸ਼ੀਨ ਜਾਂ ਬਾਲਟੀ 'ਚ ਹੀ ਛੱਡ ਦਿੱਤਾ ਜਾਵੇ ਤਾਂ ਇਸ ਨਾਲ ਕੱਪੜਿਆਂ 'ਚੋਂ ਬੱਦਬੂ ਆਉਣ ਲੱਗਦੀ ਹੈ। ਘਰ ਦੇ ਅੰਦਰ ਹੀ ਕੱਪੜਿਆਂ ਨੂੰ ਰੱਸੀ 'ਤੇ ਟੰਗਿਆ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8