ਮੁਟਿਆਰਾਂ ਨੂੰ ਰਾਇਲ ਲੁਕ ਦੇ ਰਹੇ ਹੈਵੀ ਸੂਟ
Tuesday, Jul 22, 2025 - 10:25 AM (IST)

ਮੁੰਬਈ- ਸੂਟ ਹਮੇਸ਼ਾ ਤੋਂ ਮੁਟਿਆਰਾਂ ਅਤੇ ਔਰਤਾਂ ਦੀ ਪਸੰਦ ਰਹੇ ਹਨ। ਇਹ ਔਰਤਾਂ ਅਤੇ ਮੁਟਿਆਰਾਂ ਨੂੰ ਹੋਰ ਡ੍ਰੈੱਸਾਂ ਦੇ ਮੁਕਾਬਲੇ ਜ਼ਿਆਦਾ ਕੰਫਰਟੇਬਲ ਫੀਲ ਕਰਵਾਉਂਦੇ ਹਨ। ਜਿੱਥੇ ਆਮ ਤੌਰ ’ਤੇ ਔਰਤਾਂ ਅਤੇ ਮੁਟਿਆਰਾਂ ਨੂੰ ਸਿੰਪਲ ਅਤੇ ਹਲਕੇ ਸੂਟ ’ਚ ਵੇਖਿਆ ਜਾ ਸਕਦਾ ਹੈ, ਉੱਥੇ ਹੀ, ਖਾਸ ਮੌਕਿਆਂ ਲਈ ਡਿਜ਼ਾਈਨਰ ਅਤੇ ਹੈਵੀ ਵਰਕ ਵਾਲੇ ਪਾਰਟੀ ਵੀਅਰ ਸੂਟ ਔਰਤਾਂ ਅਤੇ ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ।
ਇਨ੍ਹੀਂ ਦਿਨੀਂ ਮਾਰਕੀਟ ’ਚ ਵੱਖ-ਵੱਖ ਤਰ੍ਹਾਂ ਦੇ ਨਵੇਂ ਡਿਜ਼ਾਈਨਾਂ ਦੇ ਸੂਟ ਉਪਲੱਬਧ ਹਨ। ਹੈਵੀ ਸੂਟਾਂ ’ਚ ਔਰਤਾਂ ਨੂੰ ਸਲਵਾਰ ਸੂਟ ਤੋਂ ਲੈ ਕੇ ਪਲਾਜੋ ਸੂਟ, ਨਾਇਰਾ ਸੂਟ, ਅਨਾਰਕਲੀ ਸੂਟ, ਫਰਾਕ ਸੂਟ, ਸ਼ਰਾਰਾ ਸੂਟ, ਪਲੇਅਰ ਸੂਟ, ਪਟਿਆਲਾ ਸੂਟ ਆਦਿ ’ਚ ਵੇਖਿਆ ਜਾ ਸਕਦਾ ਹੈ। ਹੈਵੀ ਸੂਟਾਂ ’ਚ ਵੱਖ-ਵੱਖ ਤਰ੍ਹਾਂ ਦੇ ਵਰਕ ਕੀਤੇ ਜਾਂਦੇ ਹਨ, ਜੋ ਇਸ ਦੀ ਸੁੰਦਰਤਾ ਅਤੇ ਖਿੱਚ ਨੂੰ ਵਧਾਉਂਦੇ ਹਨ। ਸਟੋਨ ਵਰਕ ’ਚ ਵੱਖ-ਵੱਖ ਤਰ੍ਹਾਂ ਦੇ ਸਟੋਨਜ਼ ਦੀ ਵਰਤੋਂ ਕੀਤੀ ਜਾਂਦੀ ਹੈ। ਜ਼ਰੀ ਵਰਕ ’ਚ ਸੋਨੇ, ਚਾਂਦੀ ਜਾਂ ਹੋਰ ਧਾਤੂ ਦੇ ਧਾਗੇ ਦੀ ਵਰਤੋਂ ਕੀਤੀ ਜਾਂਦੀ ਹੈ। ਲੈਸ ਵਰਕ ’ਚ ਵੱਖ-ਵੱਖ ਤਰ੍ਹਾਂ ਦੀ ਲੈਸ ਦੀ ਵਰਤੋਂ ਕੀਤੀ ਜਾਂਦੀ ਹੈ। ਨੈੱਟ ਵਰਕ ’ਚ ਨੈੱਟ ਫੈਬਰਿਕ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਸੂਟਾਂ ਨੂੰ ਖੂਬਸੂਰਤ ਬਣਾਉਂਦਾ ਹੈ।
ਐਂਬ੍ਰਾਇਡਰੀ ’ਚ ਵੱਖ-ਵੱਖ ਤਰ੍ਹਾਂ ਦੇ ਧਾਗਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਜ਼ਿਆਦਾਤਰ ਮੁਟਿਆਰਾਂ ਨੂੰ ਡਾਰਕ ਕਲਰ ’ਚ ਸਿਲਵਰ ਜਾਂ ਗੋਲਡਨ ਵਰਕ ਵਾਲੇ ਮੈਰੂਨ, ਰੈੱਡ, ਓਰੈਂਜ, ਬਲੈਕ, ਗ੍ਰੀਨ, ਬਲਿਊ ਆਦਿ ਕਲਰਜ਼ ਦੇ ਸੂਟਾਂ ’ਚ ਵੇਖਿਆ ਜਾ ਸਕਦਾ ਹੈ। ਜੋ ਮੁਟਿਆਰਾਂ ਨੂੰ ਹਰ ਮੌਕੇ ’ਤੇ ਕਲਾਸੀ ਅਤੇ ਰਾਇਲ ਲੁਕ ਦਿੰਦੇ ਹਨ।
ਇਨ੍ਹੀਂ ਦਿਨੀਂ ਮਲਟੀਕਲਰ ਡਿਜ਼ਾਈਨ ਦੇ ਹੈਵੀ ਸੂਟ ਵੀ ਕਾਫ਼ੀ ਟ੍ਰੈਂਡ ’ਚ ਹਨ। ਮੁਟਿਆਰਾਂ ਨੂੰ ਅਕਸਰ ਮਲਟੀਕਲਰ ਡਿਜ਼ਾਈਨ ਦੇ ਸ਼ਰਾਰੇ ਅਤੇ ਪਟਿਆਲਾ ਸੂਟ ਕਾਫ਼ੀ ਪਸੰਦ ਆ ਰਹੇ ਹਨ। ਹੈਵੀ ਸੂਟ ਕਈ ਪੈਟਰਨ ’ਚ ਆਉਂਦੇ ਹਨ। ਕੁਝ ਸੂਟਾਂ ਦੀ ਕੁੜਤੀ ਦੀ ਨੈੱਕਲਾਈਨ, ਬਾਰਡਰ ਅਤੇ ਸਲੀਵਜ਼ ’ਤੇ ਹੈਵੀ ਵਰਕ ਕੀਤਾ ਗਿਆ ਹੁੰਦਾ ਹੈ ਤੇ ਕੁਝ ਸੂਟਾਂ ਦੀ ਕੁੜਤੀ ਦੇ ਨਾਲ-ਨਾਲ ਬਾਟਮ ’ਤੇ ਵੀ ਫੁੱਲ ਵਰਕ ਹੁੰਦਾ ਹੈ। ਅਜਿਹੇ ਸੂਟਾਂ ਦੇ ਨਾਲ ਜ਼ਿਆਦਾਤਰ ਸਿੰਪਲ ਦੁਪੱਟੇ ਉਪਲੱਬਧ ਹੁੰਦੇ ਹਨ। ਕੁਝ ਸੂਟ ਇਸ ਤਰ੍ਹਾਂ ਦੇ ਪੈਟਰਨ ’ਚ ਆਉਂਦੇ ਹਨ, ਜੋ ਸਿੰਪਲ ਅਤੇ ਪਲੇਨ ਡਿਜ਼ਾਈਨ ’ਚ ਹੁੰਦੇ ਹਨ ਪਰ ਇਨ੍ਹਾਂ ਦੇ ਦੁਪੱਟੇ ਕਾਫ਼ੀ ਹੈਵੀ ਹੁੰਦੇ ਹਨ। ਇਨ੍ਹਾਂ ਦੇ ਨਾਲ ਹੇਅਰ ਸਟਾਈਲ ’ਚ ਮੁਟਿਆਰਾਂ ਨੂੰ ਵੱਖ-ਵੱਖ ਤਰ੍ਹਾਂ ਦੀ ਗੁੱਤ, ਜੂੜਾ ਬੰਨ, ਓਪਨ ਹੇਅਰ ਅਤੇ ਹੇਅਰ ਡੂ ਕੀਤੇ ਵੇਖਿਆ ਜਾ ਸਕਦਾ ਹੈ। ਫੁੱਟਵੀਅਰ ’ਚ ਮੁਟਿਆਰਾਂ ਇਨ੍ਹਾਂ ਦੇ ਨਾਲ ਜ਼ਿਆਦਾਤਰ ਹਾਈ ਹੀਲਜ਼ ਜਾਂ ਹਾਈ ਬੈਲੀ ਪਹਿਨਣਾ ਪਸੰਦ ਕਰਦੀਆਂ ਹਨ।