ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੇ ਟ੍ਰੈਂਡੀ ਟਾਪ

Tuesday, Jul 15, 2025 - 11:21 AM (IST)

ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੇ ਟ੍ਰੈਂਡੀ ਟਾਪ

ਮੁੰਬਈ- ਵੈਸਟਰਨ ਡ੍ਰੈੱਸ ’ਚ ਮੁਟਿਆਰਾਂ ਨੂੰ ਕਈ ਤਰ੍ਹਾਂ ਦੇ ਟਾਪਸ ’ਚ ਵੇਖਿਆ ਜਾ ਸਕਦਾ ਹੈ। ਗਰਮੀਆਂ ਦੇ ਮੌਸਮ ’ਚ ਮੁਟਿਆਰਾਂ ਅਜਿਹੇ ਟਾਪ ਪਹਿਨਣਾ ਪਸੰਦ ਕਰ ਰਹੀਆਂ ਹਨ ਜੋ ਟ੍ਰੈਂਡ ’ਚ ਹੋਣ ਦੇ ਨਾਲ-ਨਾਲ ਉਨ੍ਹਾਂ ਨੂੰ ਸਟਾਈਲਿਸ਼ ਅਤੇ ਅਟਰੈਕਟਿਵ ਵੀ ਵਿਖਾਉਣ। ਇਹੀ ਕਾਰਨ ਹੈ ਕਿ ਮੁਟਿਆਰਾਂ ਇਨ੍ਹੀਂ ਦਿਨੀਂ ਡਿਜ਼ਾਈਨਰ ਟ੍ਰੈਂਡੀ ਟਾਪ ਨੂੰ ਜ਼ਿਆਦਾ ਪਸੰਦ ਕਰ ਰਹੀਆਂ ਹਨ। ਉੱਥੇ ਹੀ, ਮਾਰਕੀਟ ’ਚ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ, ਕੱਟ ਸਲੀਵਜ਼ ਅਤੇ ਨੈੱਕਲਾਈਨ ਆਦਿ ਦੇ ਟਾਪ ਉਪਲੱਬਧ ਹਨ, ਜਿਨ੍ਹਾਂ ਨੂੰ ਮੁਟਿਆਰਾਂ ਅਤੇ ਔਰਤਾਂ ਵੀ ਆਪਣੀ ਪਸੰਦ ਦੇ ਹਿਸਾਬ ਨਾਲ ਖਰੀਦ ਰਹੀਆਂ ਹਨ। ਟ੍ਰੈਂਡੀ ਟਾਪ ’ਚ ਕਈ ਸਟਾਈਲਿਸ਼ ਅਤੇ ਆਕਰਸ਼ਕ ਬਦਲ ਉਪਲੱਬਧ ਹਨ। ਟ੍ਰੈਂਡੀ ਟਾਪ ’ਚ ਪਫ ਸਲੀਵਜ਼ ਅਤੇ ਵੀ-ਨੈੱਕ ਟਾਪ ਮਾਡਰਨ ਲੁਕ ਦੇ ਨਾਲ ਆਉਂਦੇ ਹਨ। ਬੋ ਟਾਪ ਆਰਾਮਦਾਇਕ, ਫਿਟ ਅਤੇ ਸਟਾਈਲਿਸ਼ ਹੁੰਦੇ ਹਨ। ਮੁਟਿਆਰਾਂ ਇਸ ਨੂੰ ਜੀਨਸ ਜਾਂ ਸਕਰਟ ਦੇ ਨਾਲ ਪਹਿਨਦੀਆਂ ਹਨ। ਇਹ ਮੁਟਿਆਰਾਂ ਨੂੰ ਪ੍ਰੋਫੈਸ਼ਨਲ ਲੁਕ ਦਿੰਦੇ ਹਨ।

ਫਲੋਰਲ ਸੈਲਫ ਡਿਜ਼ਾਈਨ ਲੈਸ ਟਾਪ ਐਲੀਗੈਂਸ ਅਤੇ ਫੇਮਿਨਿਨ ਦਾ ਸਹੀ ਕੰਬੀਨੇਸ਼ਨ ਹੈ, ਜੋ ਲੋਕਾਂ ਦਾ ਧਿਆਨ ਆਕਰਸ਼ਤ ਕਰਦੇ ਹਨ। ਫਲੋਰਲ ਕਢਾਈ ਵਾਲੇ ਟਾਪ ਵਾਇਬ੍ਰੇਂਟ ਰੰਗਾਂ ’ਚ ਆਉਂਦੇ ਹਨ ਅਤੇ ਪੱਫ ਸਲੀਵਜ਼ ਅਤੇ ਰਾਊਂਡ ਨੈੱਕ ਦੇ ਨਾਲ ਆਕਰਸ਼ਕ ਲੱਗਦੇ ਹਨ। ਏ-ਲਾਈਨ ਟਾਪ ਐਲੀਗੈਂਸ ਅਤੇ ਮਾਡਰਨਿਟੀ ਦਾ ਕੰਬੀਨੇਸ਼ਨ ਹੈ, ਜੋ ਸ਼ਾਮ ਦੀ ਸੈਰ ਜਾਂ ਡਿਨਰ ਡੇਟ ਲਈ ਬੈਸਟ ਬਦਲ ਬਣੇ ਹੋਏ ਹਨ। ਫਿਟਿਡ ਟਾਪ ਜੀਨਸ ਦੇ ਨਾਲ ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦਿੰਦੇ ਹਨ। ਓਵਰ ਸਾਈਜ਼ ਟਾਪ ਵੀ ਜ਼ਿਆਦਾਤਰ ਸਕੂਲ ਅਤੇ ਕਾਲਜ ਜਾਣ ਵਾਲੀਆਂ ਮੁਟਿਆਰਾਂ ਦੀ ਪਸੰਦ ਬਣੇ ਹੋਏ ਹਨ। ਮੁਟਿਆਰਾਂ ਨੂੰ ਸ਼ਰੱਗ ਡਿਜ਼ਾਈਨ ਦੇ ਟਾਪ ਵੀ ਕਾਫ਼ੀ ਪਸੰਦ ਆ ਰਹੇ ਹਨ। ਇਹ ਇਕ ਆਕਰਸ਼ਕ ਅਤੇ ਸਟਾਈਲਿਸ਼ ਬਦਲ ਹਨ ਜੋ ਵੱਖ-ਵੱਖ ਮੌਕਿਆਂ ’ਤੇ ਪਹਿਨੇ ਜਾ ਸਕਦੇ ਹਨ। ਫੁੱਲ ਸ਼ਰੱਗ ਟਾਪ ਮੋਢਿਆਂ ਅਤੇ ਬਾਹਾਂ ਨੂੰ ਢੱਕਦੇ ਹਨ, ਜਦੋਂ ਕਿ ਹਾਫ ਸ਼ਰੱਗ ਟਾਪ ਮੋਢੇ ਅਤੇ ਅੱਧੀ ਬਾਂਹ ਨੂੰ ਢੱਕਦੇ ਹਨ। ਨੌਟ ਡਿਜ਼ਾਈਨ ਦੇ ਟਾਪ ਸ਼ਰਟ ਵਰਗੇ ਹੁੰਦੇ ਹਨ ਅਤੇ ਇਨ੍ਹਾਂ ’ਚ ਫਰੰਟ ’ਚ ਨੌਟ ਬੰਨ੍ਹੀ ਜਾਂਦੀ ਹੈ। ਨਾਟ ਡਿਜ਼ਾਈਨ ਇਸ ਟਾਪ ਨੂੰ ਇਕ ਅਨੋਖਾ ਅਤੇ ਫੈਸ਼ਨੇਬਲ ਲੁਕ ਦਿੰਦਾ ਹੈ। ਮੁਟਿਆਰਾਂ ਨੂੰ ਜੀਨਸ ਤੋਂ ਲੈ ਕੇ ਫਾਰਮਲ ਪੈਂਟ, ਸਕਰਟ, ਸ਼ਾਰਟਸ, ਪਲੇਅਰ, ਪਲਾਜੋ ਆਦਿ ਦੇ ਨਾਲ ਵੀ ਇਸ ਟਾਪ ਨੂੰ ਵੀਅਰ ਕੀਤੇ ਵੇਖਿਆ ਜਾ ਸਕਦਾ ਹੈ। ਮੁਟਿਆਰਾਂ ਨੂੰ ਸਭ ਤੋਂ ਜ਼ਿਆਦਾ ਬਲੈਕ, ਵ੍ਹਾਈਟ, ਰੈੱਡ, ਯੈਲੋ ਆਦਿ ਰੰਗਾਂ ਦੇ ਟਾਪ ਜ਼ਿਆਦਾ ਪਸੰਦ ਆ ਰਹੇ ਹਨ। ਇਹ ਮੁਟਿਆਰਾਂ ਨੂੰ ਕਾਫ਼ੀ ਸਟਾਈਲਿਸ਼, ਅਟਰੈਕਟਿਵ, ਫੈਸ਼ਨੇਬਲ ਅਤੇ ਮਾਡਰਨ ਲੁਕ ਦਿੰਦੇ ਹਨ।


author

cherry

Content Editor

Related News