ਮੁਟਿਆਰਾਂ ਦੀ ਪਸੰਦ ਬਣੀ ਡਿਜ਼ਾਈਨਰ ਸਕਰਟ

Thursday, Jul 17, 2025 - 12:09 PM (IST)

ਮੁਟਿਆਰਾਂ ਦੀ ਪਸੰਦ ਬਣੀ ਡਿਜ਼ਾਈਨਰ ਸਕਰਟ

ਮੁੰਬਈ- ਪਹਿਰਾਵੇ ਭਾਰਤੀ ਹੋਵੇ ਜਾਂ ਪੱਛਮੀ ਅੱਜਕੱਲ ਡਿਜ਼ਾਈਨਰ ਸਕਰਟ ਕਈ ਮੁਟਿਆਰਾਂ ਦੀ ਪਸੰਦ ਬਣੀ ਹੋਈ ਹੈ। ਜਿਥੇ ਇੰਡੀਅਨ ਲੁਕ ਵਿਚ ਮੁਟਿਆਰਾਂ ਸਕਰਟ ਨੂੰ ਕੁੜਤੀ ਜਾਂ ਸਕਰਟ ਸੂਟ ਆਦਿ ਨਾਲ ਪਹਿਨਣਾ ਪਸੰਦ ਕਰ ਰਹੀਆਂ ਹਨ ਉਥੇ ਵੈਸਟਰਨ ਡ੍ਰੈਸਿਜ਼ ਵਿਚ ਮੁਟਿਆਰਾਂ ਨੂੰ ਸਕਰਟ ਵੱਖ-ਵੱਖ ਸਟਾਈਲ ਵਿਚ ਪਹਿਨੇ ਦੇਖਿਆ ਜਾ ਸਕਦਾ ਹੈ। ਸਰਕਟ ਵੱਖ-ਵੱਖ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਮਿਨੀ ਸਕਰਟ, ਮਿਡੀ ਸਕਰਟ ਅਤੇ ਮੈਕਸੀ ਸਕਰਟ। ਅੱਜਕੱਲ ਮਿਡੀ ਸਕਰਟ ਅਤੇ ਮੈਕਸੀ ਸਕਰਟ ਬਹੁਤ ਟਰੈਂਡ ਵਿਚ ਹਨ।

ਮਾਰਕੀਟ ਵਿਚ ਸਕਰਟ ਵੱਖ-ਵੱਖ ਡਿਜ਼ਾਈਨਾਂ ਵਿਚ ਮੁਹੱਈਆ ਹਨ। ਰਫਲ ਸਕਰਟ ਵਿਚ ਰਫਲਜ਼ ਅਤੇ ਫਰਿਲਜ਼ ਹੁੰਦੇ ਹਨ ਜੋ ਸਕਰਟ ਨੂੰ ਆਕਰਸ਼ਕ ਬਣਾਉਂਦੇ ਹਨ। ਲੇਅਰਡ ਸਕਰਟ ਵਿਚ ਕਈ ਪਰਤਾਂ ਹੁੰਦੀਆਂ ਹਨ ਜੋ ਸਕਰਟ ਨੂੰ ਇਕ ਵਾਯੂਮਿਨਸ ਲੁਕ ਦਿੰਦੀਆਂ ਹਨ। ਪਲੇਟਿਡ ਸਕਰਟ ਵਿਚ ਪਲੇਟਸ ਜਾਂ ਵੱਟ ਹੁੰਦੇ ਹਨ ਜੋ ਸਕਰਟ ਨੂੰ ਇਕ ਕਲਾਸਿਕ ਲੁਕ ਦਿੰਦੇ ਹਨ। ਹਾਈ ਲੋਅ ਸਕਰਟ ਅੱਗੋਂ ਛੋਟੀ ਅਤੇ ਪਿੱਛਿਓਂ ਲੰਬੀ ਹੁੰਦੀ ਹੈ ਜੋ ਮੁਟਿਆਰਾਂ ਨੂੰ ਇਕ ਯੂਨੀਕ ਲੁਕ ਦਿੰਦੀ ਹੈ। ਮਿਡ ਕੱਟ ਸਕਰਟ ਵਿਚ ਇਕ ਦਰਮਿਆਨੀ ਲੰਬਾਈ ਦਾ ਕੱਟ ਹੁੰਦਾ ਹੈ। ਪੈੈਨਸਲ ਸਕਰਟ ਇਕ ਫਿਟ ਅਤੇ ਫਲੇਅਰ ਵਾਲੀ ਸਕਰਟ ਹੁੰਦੀ ਹੈ। ਏ-ਲਾਈਨ ਸਕਰਟ ਇਕ ਫਲੇਅਰ ਵਾਲੀ ਸਕਰਟ ਹੁੰਦੀ ਹੈ ਜੋ ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦਿੰਦੀ ਹੈ। ਇਨ੍ਹਾਂ ਡਿਜ਼ਾਈਨਾਂ ਤੋਂ ਇਲਾਵਾ ਸਕਰਟ ਵੱਖ-ਵੱਖ ਹੋਰ ਡਿਜ਼ਾਈਨਾਂ ਵਿਚ ਵੀ ਆਉਂਦੀ ਹੈ ਜਿਸਨੂੰ ਮੁਟਿਆਰਾਂ ਵੱਖ-ਵੱਖ ਮੌਕਿਆਂ ਅਤੇ ਪਸੰਦ ਮੁਤਾਬਕ ਪਹਿਨਣਾ ਪਸੰਦ ਕਰਦੀਆਂ ਹਨ।

ਸਕਰਟ ਦੀ ਖਾਸੀਅਤ ਇਹ ਹੈ ਕਿ ਇਸਨੂੰ ਮੁਟਿਆਰਾਂ ਕਈ ਤਰ੍ਹਾਂ ਦੇ ਟਾਪ ਵਰਗੇ ਸ਼ਰਟ, ਕੁੜਤੀ, ਟਾਪ, ਕ੍ਰਾਪ ਟਾਪ, ਟੀ-ਸ਼ਰਟ, ਟੈਂਕ ਟਾਪ ਆਦਿ ਨਾਲ ਵੀਅਰ ਕਰ ਸਕਦੀਆਂ ਹਨ। ਮੁਟਿਆਰਾਂ ਆਫਿਸ ਲੁਕ ਲਈ ਪਲੇਨ ਸਕਰਟ ਨੂੰ ਸ਼ਰਟ ਟਾਪ ਜਾਂ ਟਾਪ ਵਿਦ ਬਲੇਜਰ ਨਾਲ ਜ਼ਿਆਦਾ ਪਸੰਦ ਕਰਦੀਆਂ ਹਨ। ਕੈਜੂਅਲ ਲੁਕ ਵਿਚ ਮੁਟਿਆਰਾਂ ਕਾਟਨ ਪ੍ਰਿੰਟਿਡ ਜਾਂ ਡੇਨਿਮ ਸਕਰਟ ਨੂੰ ਟੀ-ਸ਼ਰਟ, ਟਾਪ ਅਤੇ ਕ੍ਰਾਪ ਟਾਪ ਨਾਲ ਪਹਿਣਦੀਆਂ ਹਨ। ਪਾਰਟੀ ਵਿਚ ਮੁਟਿਆਰਾਂ ਸਕਰਟ ਨੂੰ ਬਾਡੀਕਾਨ ਟਾਪ ਜਾਂ ਆਫ ਸ਼ੋਲਡਰ ਟਾਪ ਨਾਲ ਸਟਾਈਲ ਕਰਨਾ ਜ਼ਿਆਦਾ ਪਸੰਦ ਕਰਦੀਆਂ ਹਨ।

ਜ਼ਿਆਦਾਤਰ ਮੁਟਿਆਰਾਂ ਪਲੇਨ ਸਕਰਟ ਨਾਲ ਪ੍ਰਿੰਟਿਡ ਟਾਪ ਜਿਵੇਂ ਫਲੋਰਲ, ਸਟ੍ਰਾਈਪ ਜਾਂ ਜੀਓਮੈਟ੍ਰਿਕ ਪ੍ਰਿੰਟਿਡ ਟਾਪ ਦੀ ਚੋਣ ਕਰਦੀਆਂ ਹਨ ਅਤੇ ਪ੍ਰਿੰਟਿਡ ਸਕਰਟ ਨਾਲ ਪਲੇਨ ਟਾਪ ਨੂੰ ਪਹਿਨਣਾ ਪਸੰਦ ਕਰਦੀਆਂ ਹਨ। ਸਕਰਟ ਨਾਲ ਮੁਟਿਆਰਾਂ ਆਪਣੀ ਲੁਕ ਨੂੰ ਹੋਰ ਜ਼ਿਆਦਾ ਸਟਾਈਲਿਸ਼ ਬਣਾਉਣ ਵਿਚ ਤਰ੍ਹਾਂ-ਤਰ੍ਹਾਂ ਦੀ ਅਸੈਸਰੀਜ਼ ਅਤੇ ਜਿਊਲਰੀ ਨੂੰ ਸਟਾਈਲ ਕਰਨਾ ਪਸੰਦ ਕਰ ਰਹੀਆਂ ਹਨ। ਅਸੈਸਰੀਜ਼ ਵਿਚ ਮੁਟਿਆਰਾਂ ਨੂੰ ਬੈਲਟ, ਸਕਾਰਫ, ਹੈਟ, ਵਾਚ, ਬੈਗ ਆਦਿ ਨੂੰ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ।

ਜਿਊਲਰੀ ਵਿਚ ਮੁਟਿਆਰਾਂ ਨੈੱਕਲੈੱਸ, ਚੇਨ, ਬ੍ਰੇਸਲੇਟ, ਈਅਰਰਿੰਗਸ, ਡ੍ਰਾਪ ਈਅਰਰਿੰਗਸ ਆਦਿ ਨੂੰ ਸਟਾਈਲ ਕਰ ਰਹੀਆਂ ਹਨ ਜੋ ਉਨ੍ਹਾਂ ਦੀ ਲੁਕ ਨੂੰ ਹੋਰ ਵੀ ਸੁੁੰਦਰ ਬਣਾਉਂਦੀਆਂ ਹਨ। ਫੁੱਟਵੀਅਰ ਵਿਚ ਮੁਟਿਆਰਾਂ ਇਸਦੇ ਨਾਲ ਹਾਈ ਹੀਲਸ, ਸ਼ੂਜ, ਲਾਂਗ ਸ਼ੂਜ, ਸੈਂਡਰ ਆਦਿ ਨੂੰ ਪਹਿਨਣਾ ਪਸੰਦ ਕਰਦੀਆਂ ਹਨ।


author

cherry

Content Editor

Related News