ਮੁਟਿਆਰਾਂ ਨੂੰ ‘ਲੇਡੀ ਬਾਸ’ ਲੁਕ ਦੇ ਰਹੇ ਫੁਲ ਬਲੈਕ ਆਊਟਫਿਟ

Thursday, Jul 24, 2025 - 09:57 AM (IST)

ਮੁਟਿਆਰਾਂ ਨੂੰ ‘ਲੇਡੀ ਬਾਸ’ ਲੁਕ ਦੇ ਰਹੇ ਫੁਲ ਬਲੈਕ ਆਊਟਫਿਟ

ਵੈੱਬ ਡੈਸਕ- ਇੰਡੀਅਨ ਹੋਣ ਜਾਂ ਵੈਸਟਰਨ, ਮੁਟਿਆਰਾਂ ਡ੍ਰੈੱਸਾਂ ਨੂੰ ਜ਼ਿਆਦਾਤਰ ਰੰਗ ਅਤੇ ਡਿਜ਼ਾਈਨ ਵੇਖ ਕੇ ਹੀ ਖਰੀਦਣਾ ਪਸੰਦ ਕਰਦੀਆਂ ਹਨ। ਡ੍ਰੈੱਸਾਂ ਮੁਟਿਆਰਾਂ ਨੂੰ ਹਲਕੇ ਅਤੇ ਗੂੜ੍ਹੇ ਦੋਵਾਂ ਤਰ੍ਹਾਂ ਦੇ ਰੰਗਾਂ ਦੀਆਂ ਡ੍ਰੈੱਸਾਂ ’ਚ ਵੇਖਿਆ ਜਾ ਸਕਦਾ ਹੈ। ਗੂੜ੍ਹੇ ਰੰਗਾਂ ’ਚ ਜ਼ਿਆਦਾਤਰ ਮੁਟਿਆਰਾਂ ਨੂੰ ਬਲੈਕ ਕਲਰ ਪਸੰਦ ਹੁੰਦਾ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਕੋਲ ਡ੍ਰੈੱਸਾਂ ’ਚ ਇਕ, ਦੋ ਜਾਂ ਇਸ ਤੋਂ ਜ਼ਿਆਦਾ ਬਲੈਕ ਡ੍ਰੈੱਸਾਂ ਜ਼ਰੂਰ ਹੁੰਦੀਆਂ ਹਨ।
ਜਿੱਥੇ ਇੰਡੀਅਨ ਡ੍ਰੈੱਸਾਂ ’ਚ ਮੁਟਿਆਰਾਂ ਨੂੰ ਬਲੈਕ ਲਹਿੰਗਾ ਚੋਲੀ, ਸਾੜ੍ਹੀ, ਸੂਟ ਆਦਿ ’ਚ ਵੇਖਿਆ ਜਾ ਸਕਦਾ ਹੈ, ਉਥੇ ਹੀ ਵੈਸਟਰਨ ’ਚ ਉਨ੍ਹਾਂ ਨੂੰ ਬਲੈਕ ਪਾਰਟੀ ਵੀਅਰ ਡ੍ਰੈੱਸ, ਬਲੈਕ ਸ਼ਾਰਟ ਡ੍ਰੈੱਸ, ਬਲੈਕ ਬਾਡੀਕਾਨ, ਬਲੈਕ ਟਾਪ, ਫਰਾਕ ਆਦਿ ’ਚ ਵੇਖਿਆ ਜਾ ਸਕਦਾ ਹੈ।
ਮੁਟਿਆਰਾਂ ਨੂੰ ਬਲੈਕ ਟਾਪ ’ਚ ਟ੍ਰੈਂਡੀ ਅਤੇ ਡਿਜ਼ਾਈਨਰ ਟਾਪ ਕਾਫ਼ੀ ਪਸੰਦ ਆ ਰਹੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੇ ਬਾਟਮ ਦੇ ਨਾਲ ਬਲੈਕ ਟਾਪ ਵੀਅਰ ਕੀਤੇ ਵੇਖਿਆ ਜਾ ਸਕਦਾ ਹੈ।
ਬਲੈਕ ਟਾਪ ’ਚ ਮੁਟਿਆਰਾਂ ਨੂੰ ਪ੍ਰਿੰਟਿਡ, ਐਂਬ੍ਰਾਇਡਰੀ ਤੋਂ ਲੈ ਕੇ ਪਲੇਨ ਸਿੰਪਲ ਡਿਜ਼ਾਈਨ ਦੇ ਟਾਪ ਵੀ ਕਾਫ਼ੀ ਪਸੰਦ ਆ ਰਹੇ ਹਨ। ਇਨ੍ਹਾਂ ’ਚ ਮੁਟਿਆਰਾਂ ਨੂੰ ਕ੍ਰਾਪ ਟਾਪ, ਹਾਈ ਨੈੱਕ ਟਾਪ, ਸਟ੍ਰੈਪਲੈੱਸ ਟਾਪ, ਸਲੀਵਲੈੱਸ ਟਾਪ, ਹਾਫ ਸ਼ੋਲਡਰ ਟਾਪ, ਹਾਲਟਰ ਨੈੱਕ ਟਾਪ, ਬੈਲੂਨ ਸ਼ੇਪ ਟਾਪ, ਟੈਂਕ ਟਾਪ, ਸ਼ਰਟ ਟਾਪ ਆਦਿ ਪਸੰਦ ਆ ਰਹੇ ਹਨ। ਇਨ੍ਹਾਂ ਟਾਪਸ ਨੂੰ ਮੁਟਿਆਰਾਂ ਵੱਖ-ਵੱਖ ਤਰ੍ਹਾਂ ਦੇ ਬਲੈਕ ਬਾਟਮ ਵਰਗੇ ਜੀਨਸ, ਫਾਰਮਲ ਪੈਂਟ, ਟਰਾਊਜ਼ਰ, ਪਲਾਜੋ, ਪੇਂਟ ਪਲਾਜੋ ਅਤੇ ਸਕਰਟ ਦੇ ਨਾਲ ਪਹਿਨ ਰਹੀਆਂ ਹਨ। ਇਹ ਮੁਟਿਆਰਾਂ ਨੂੰ ਇਕ ਸਟਾਈਲਿਸ਼ ਲੁਕ ਦਿੰਦੇ ਹਨ। ਮੁਟਿਆਰਾਂ ਬਲੈਕ ਆਊਟਫਿਟ ਨੂੰ ਹਰ ਮੌਕੇ ’ਤੇ ਪਹਿਨ ਸਕਦੀਆਂ ਹਨ। ਬਲੈਕ ਡ੍ਰੈੱਸ ਇਕ ਟਾਈਮਲੈੱਸ ਬਦਲ ਹੈ, ਜਿਸ ਨੂੰ ਆਫਿਸ, ਮੀਟਿੰਗ, ਪਾਰਟੀ, ਵੈਡਿੰਗ ਆਦਿ ’ਚ ਆਸਾਨੀ ਨਾਲ ਪਹਿਨਿਆ ਜਾ ਸਕਦਾ ਹੈ। ਬਲੈਕ ਟਾਪ ਕਈ ਫੈਬਰਿਕ ’ਚ ਆਉਂਦੇ ਹਨ, ਜਿਨ੍ਹਾਂ ’ਚ ਇਨ੍ਹੀਂ ਦਿਨੀਂ ਮੁਟਿਆਰਾਂ ਨੂੰ ਸਭ ਤੋਂ ਜ਼ਿਆਦਾ ਕਾਟਨ, ਰਿਆਨ, ਨੈੱਟ, ਲੈਨਿਨ, ਪਾਲਿਸਟਰ ਆਦਿ ਨਾਲ ਬਣੇ ਟਾਪ ਪਸੰਦ ਆ ਰਹੇ ਹਨ।
ਕੁਝ ਮੁਟਿਆਰਾਂ ਨੂੰ ਪ੍ਰਿੰਟਿਡ ਬਲੈਕ ਟਾਪ ਦੇ ਨਾਲ ਪਲੇਨ ਡਿਜ਼ਾਈਨ ਬਾਟਮ ਸਟਾਈਲ ਕੀਤੇ ਵੇਖਿਆ ਜਾ ਸਕਦਾ ਹੈ ਤਾਂ ਜ਼ਿਆਦਾਤਰ ਮੁਟਿਆਰਾਂ ਪਲੇਨ ਬਲੈਕ ਟਾਪ ਦੇ ਨਾਲ ਪਲੇਨ ਬਾਟਮ ਜਿਵੇਂ ਪੈਂਟ, ਜੀਨਸ ਜਾਂ ਸਕਰਟ ਨੂੰ ਵੀਅਰ ਕਰਨਾ ਪਸੰਦ ਕਰ ਰਹੀਆਂ ਹਨ।
ਇਹ ਮੁਟਿਆਰਾਂ ਨੂੰ ਹਰ ਮੌਕੇ ’ਤੇ ਡਿਫਰੈਂਟ, ਸਟਾਈਲਿਸ਼, ਅਟਰੈਕਟਿਵ ਅਤੇ ਰਾਇਲ ਲੁਕ ਦਿੰਦੀਆਂ ਹਨ। ਇਨ੍ਹੀਂ ਦਿਨੀਂ ਗਰਮੀਆਂ ’ਚ ਮੁਟਿਆਰਾਂ ਨੂੰ ਜ਼ਿਆਦਾਤਰ ਸਲੀਵਲੈੱਸ ਅਤੇ ਸਟ੍ਰੈਪਲੈੱਸ ਡਿਜ਼ਾਈਨ ਦੇ ਬਲੈਕ ਟਾਪ ਜਾਂ ਕ੍ਰਾਪ ਟਾਪ ਜ਼ਿਆਦਾ ਪਸੰਦ ਆ ਰਹੇ ਹਨ। ਇਹ ਮੁਟਿਆਰਾਂ ਨੂੰ ਮਾਡਰਨ ਅਤੇ ਫੈਸ਼ਨੇਬਲ ਲੁਕ ਦਿੰਦੇ ਹਨ।
ਇਨ੍ਹਾਂ ਦੇ ਨਾਲ ਮੁਟਿਆਰਾਂ ਆਪਣੀ ਲੁਕ ਨੂੰ ਹੋਰ ਜ਼ਿਆਦਾ ਸਟਾਈਲਿਸ਼ ਬਣਾਉਣ ਲਈ ਬਲੈਕ ਅਸੈੱਸਰੀਜ਼ ਜਿਵੇਂ ਬਲੈਕ ਬੈਗ, ਬਲੈਕ ਕੈਪ, ਬਲੈਕ ਬੈਲਟ, ਸਕਾਰਫ, ਵਾਚ ਆਦਿ ਨੂੰ ਕੈਰੀ ਕਰਦੀਆਂ ਹਨ।
ਜਿਊਲਰੀ ’ਚ ਮੁਟਿਆਰਾਂ ਇਨ੍ਹਾਂ ਦੇ ਨਾਲ ਬਲੈਕ ਈਅਰਰਿੰਗ, ਬ੍ਰੈਸਲੇਟ, ਰਿੰਗ ਆਦਿ ਨੂੰ ਪਹਿਨਣਾ ਪਸੰਦ ਕਰ ਰਹੀਆਂ ਹਨ। ਫੁੱਟਵੀਅਰ ’ਚ ਮੁਟਿਆਰਾਂ ਨੂੰ ਜ਼ਿਆਦਾਤਰ ਬਲੈਕ ਬੈਲੀ, ਬਲੈਕ ਹਾਈ ਹੀਲਜ਼, ਬਲੈਕ ਲਾਂਗ ਸ਼ੂਜ ਜਾਂ ਬਲੈਕ ਬੂਟ ਨੂੰ ਸਟਾਈਲ ਕੀਤੇ ਵੇਖਿਆ ਜਾ ਸਕਦਾ ਹੈ। ਫੁੱਲ ਬਲੈਕ ਆਊਟਫਿਟ ਮੁਟਿਆਰਾਂ ਨੂੰ ਹਰ ਮੌਕੇ ’ਤੇ ‘ਬਾਸ ਲੇਡੀ’ ਲੁਕ ਦਿੰਦੇ ਹਨ। ਇਹੀ ਕਾਰਨ ਹੈ ਕਿ ਮੁਟਿਆਰਾਂ ਖਾਸ ਮੌਕਿਆਂ ’ਤੇ ਇਸ ਤਰ੍ਹਾਂ ਦੇ ਆਊਟਫਿਟਸ ਨੂੰ ਜ਼ਿਆਦਾ ਮਹੱਤਵ ਦਿੰਦੀਆਂ ਹਨ। ਮੇਕਅਪ ’ਚ ਮੁਟਿਆਰਾਂ ਇਨ੍ਹਾਂ ਦੇ ਨਾਲ ਡਾਰਕ ਰੈੱਡ ਲਿਪਸਟਿਕ ਅਤੇ ਐੱਚ. ਡੀ. ਮੇਕਅਪ ਕਰਨਾ ਜ਼ਿਆਦਾ ਪਸੰਦ ਕਰਦੀਆਂ ਹਨ, ਜੋ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਲੁਕ ਨੂੰ ਨਿਖਾਰਦਾ ਹੈ। ਹੇਅਰ ਸਟਾਈਲ ’ਚ ਮੁਟਿਆਰਾਂ ਨੂੰ ਹਾਈ ਪੋਨੀ ਤੋਂ ਲੈ ਕੇ ਓਪਨ ਹੇਅਰ, ਮੈੱਸੀ ਬੰਨ, ਹੇਅਰ ਡੂ ਅਤੇ ਹਾਫ ਪੋਨੀ ਕੀਤੇ ਵੇਖਿਆ ਜਾ ਸਕਦਾ ਹੈ।


author

Aarti dhillon

Content Editor

Related News