ਮੁਟਿਆਰਾਂ ਨੂੰ ਮਾਡਰਨ ਲੁਕ ਦੇ ਰਹੇ ਹਾਫ ਸ਼ੋਲਡਰ ਲਹਿੰਗਾ ਚੋਲੀ
Saturday, Jul 26, 2025 - 09:39 AM (IST)

ਮੁੰਬਈ- ਇੰਡੀਅਨ ਡ੍ਰੈੱਸਾਂ ’ਚ ਲਹਿੰਗਾ ਚੋਲੀ ਹਮੇਸ਼ਾ ਤੋਂ ਮੁਟਿਆਰਾਂ ਦੀ ਪਸੰਦ ਰਹੇ ਹਨ। ਇਨ੍ਹੀਂ ਦਿਨੀਂ ਮਾਰਕੀਟ ’ਚ ਨਵੇਂ ਡਿਜ਼ਾਈਨ, ਫ਼ੈਸ਼ਨ ਅਤੇ ਵਰਕ ਦੇ ਲਹਿੰਗਾ ਚੋਲੀ ਉਪਲੱਬਧ ਹਨ, ਜਿਨ੍ਹਾਂ ’ਚ ਹਾਫ ਸ਼ੋਲਡਰ ਲਹਿੰਗਾ ਚੋਲੀ ਕਾਫ਼ੀ ਟ੍ਰੈਂਡ ’ਚ ਹੈ। ਇਹ ਲਹਿੰਗਾ ਚੋਲੀ ਸਕੂਲ-ਕਾਲਜ ਜਾਣ ਵਾਲੀਆਂ ਅਤੇ ਹੋਰ ਮੁਟਿਆਰਾਂ ਤੋਂ ਲੈ ਕੇ ਨਿਊ ਬ੍ਰਾਇਡਲ ਅਤੇ ਔਰਤਾਂ ਦੀ ਵੀ ਪਹਿਲੀ ਪਸੰਦ ਬਣੇ ਹੋਏ ਹਨ।
ਹਾਫ ਸ਼ੋਲਡਰ ਲਹਿੰਗਾ ਚੋਲੀ ਇਕ ਸਟਾਈਲਿਸ਼ ਅਤੇ ਆਕਰਸ਼ਕ ਪਹਿਰਾਵਾ ਹੈ। ਹਾਫ ਸ਼ੋਲਡਰ ਲਹਿੰਗਾ ਚੋਲੀ ’ਚ ਚੋਲੀ ਦਾ ਡਿਜ਼ਾਈਨ ਅਜਿਹਾ ਹੁੰਦਾ ਹੈ ਜਿਸ ’ਚ ਦੋਵੇਂ ਸ਼ੋਲਡਰ ਖੁੱਲ੍ਹੇ ਹੁੰਦੇ ਹਨ। ਇਹ ਡਿਜ਼ਾਈਨ ਮੁਟਿਆਰਾਂ ਨੂੰ ਇਕ ਸਟਾਈਲਿਸ਼, ਮਾਡਰਨ ਅਤੇ ਫੈਸ਼ਨੇਬਲ ਲੁਕ ਦਿੰਦਾ ਹੈ। ਇਸ ਦਾ ਲਹਿੰਗਾ ਇਕ ਲੰਮੀ ਅਤੇ ਫਲੇਅਰਡ ਸਕਰਟ ਹੁੰਦਾ ਹੈ। ਇਸ ਦੇ ਨਾਲ ਚੋਲੀ ਇਕ ਛੋਟੀ ਅਤੇ ਫਿਟਿਡ ਟਾਪ ਵਾਂਗ ਹੁੰਦੀ ਹੈ।
ਚੋਲੀ ਨੂੰ ਵੱਖ-ਵੱਖ ਤਰੀਕਿਆਂ ਨਾਲ ਡਿਜ਼ਾਈਨ ਕੀਤਾ ਜਾ ਸਕਦਾ ਹੈ, ਜਿਵੇਂ ਕਿ ਹਾਫ ਸ਼ੋਲਡਰ ਵਿਦ ਸ਼ਾਰਟ ਸਲੀਵਜ਼, ਹਾਫ ਸ਼ੋਲਡਰ ਵਿਦ ਫੁਲ ਸਲੀਵਜ਼ ਜਾਂ ਹਾਫ ਸ਼ੋਲਡਰ ਵਿਦ ਡਿਜ਼ਾਈਨਰ ਸਲੀਵਜ਼ ਆਦਿ। ਇਨ੍ਹਾਂ ਦੇ ਨਾਲ ਦੁਪੱਟਾ ਵੀ ਉਪਲੱਬਧ ਹੁੰਦਾ ਹੈ, ਜਿਸ ਨੂੰ ਮੁਟਿਆਰਾਂ ਕਈ ਤਰੀਕਿਆਂ ਨਾਲ ਸਟਾਈਲ ਕਰਦੀਆਂ ਹਨ। ਇਨ੍ਹਾਂ ਲਹਿੰਗਾ ਚੋਲੀ ਨੂੰ ਮੁਟਿਆਰਾਂ ਪਾਰਟੀ, ਵੈਡਿੰਗ ਅਤੇ ਹੋਰ ਵਿਸ਼ੇਸ਼ ਮੌਕਿਆਂ ’ਤੇ ਪਹਿਨ ਸਕਦੀਆਂ ਹਨ। ਆਪਣੇ ਡਿਜ਼ਾਈਨ ਕਾਰਨ ਇਹ ਲਹਿੰਗਾ ਚੋਲੀ ਦੇਖਣ ’ਚ ਕਾਫ਼ੀ ਆਧੁਨਿਕ ਅਤੇ ਟ੍ਰੈਂਡੀ ਲੱਗਦੇ ਹਨ ਅਤੇ ਮੁਟਿਆਰਾਂ ਨੂੰ ਵੀ ਟ੍ਰੈਂਡੀ ਅਤੇ ਖੂਬਸੂਰਤ ਲੁਕ ਦਿੰਦੇ ਹਨ।
ਹਾਫ ਸ਼ੋਲਡਰ ਲਹਿੰਗਾ ਚੋਲੀ ਇਨ੍ਹੀਂ ਦਿਨੀਂ ਇਕ ਟ੍ਰੈਂਡਿੰਗ ਫ਼ੈਸ਼ਨ ਬਦਲ ਬਣੇ ਹੋਏ ਹਨ। ਹਾਫ ਸ਼ੋਲਡਰ ਲਹਿੰਗਾ ਚੋਲੀ ’ਚ ਮੁਟਿਆਰਾਂ ਨੂੰ ਕਈ ਬਦਲ ਮਿਲ ਜਾਂਦੇ ਹਨ ਜਿਵੇਂ ਫਲੋਰਲ ਪ੍ਰਿੰਟ ਹਾਫ ਸ਼ੋਲਡਰ ਲਹਿੰਗਾ ਚੋਲੀ ਮੁਟਿਆਰਾਂ ਨੂੰ ਕਾਫ਼ੀ ਪਸੰਦ ਆ ਰਹੇ ਹਨ। ਐਂਬ੍ਰਾਇਡਰੀ ਡਿਜ਼ਾਈਨ ’ਚ ਜਰੀ ਅਤੇ ਜਰਦੋਜ਼ੀ, ਸਟੋਨ, ਮੋਤੀ ਅਤੇ ਮਿਰਰ ਵਰਕ ਵਾਲੇ ਹਾਫ ਸ਼ੋਲਡਰ ਲਹਿੰਗਾ ਚੋਲੀ ਮੁਟਿਆਰਾਂ ਨੂੰ ਰਾਇਲ ਲੁਕ ਦਿੰਦੇ ਹਨ। ਸੀਕੁਇਨ ਐਂਬ੍ਰਾਇਡਰੀ ਵਾਲੇ ਹਾਫ ਸ਼ੋਲਡਰ ਲਹਿੰਗਾ ਚੋਲੀ ਦੇਖਣ ’ਚ ਆਕਰਸ਼ਕ ਅਤੇ ਚਮਕਦਾਰ ਹੁੰਦੇ ਹਨ, ਜੋ ਨਾਈਟ ਫੰਕਸ਼ਨ ਲਈ ਮੁਟਿਆਰਾਂ ਦੀ ਪਸੰਦ ਬਣੇ ਹੋਏ ਹਨ।
ਇਨ੍ਹਾਂ ਲਹਿੰਗਾ ਚੋਲੀ ਦੇ ਨਾਲ ਮੁਟਿਆਰਾਂ ਆਪਣੀ ਲੁਕ ਨੂੰ ਕੰਪਲੀਟ ਕਰਨ ਅਤੇ ਸੁੰਦਰ ਬਣਾਉਣ ਲਈ ਵੱਖ-ਵੱਖ ਤਰ੍ਹਾਂ ਦੀ ਜਿਊਲਰੀ ਨੂੰ ਕੈਰੀ ਕਰਨਾ ਪਸੰਦ ਕਰਦੀਆਂ ਹਨ। ਮੁਟਿਆਰਾਂ ਨੂੰ ਗੋਲਡਨ, ਸਿਲਵਰ, ਮੈਚਿੰਗ ਜਾਂ ਮਲਟੀਕਲਰ ਜਿਊਲਰੀ ਪਹਿਨੇ ਵੇਖਿਆ ਜਾ ਸਕਦਾ ਹੈ। ਮੁਟਿਆਰਾਂ ਨੂੰ ਇਨ੍ਹਾਂ ਲਹਿੰਗਾ ਚੋਲੀ ਦੇ ਨਾਲ ਵੱਖ-ਵੱਖ ਤਰ੍ਹਾਂ ਦੀ ਅਸੈਸਰੀਜ਼ ਜਿਵੇਂ ਬੈਗ, ਕਲੱਚ, ਪੋਟਲੀ ਆਦਿ ਸਟਾਈਲ ਕੀਤੇ ਵੇਖਿਆ ਜਾ ਸਕਦਾ ਹੈ। (ਰੌਸ਼ਨੀ)