ਮੁਟਿਆਰਾਂ ਨੂੰ ਰਾਇਲ ਲੁਕ ਦੇ ਰਹੇ ਮਲਟੀਕਲਰ ਜੈਪੁਰੀ ਸੂਟ
Monday, Jul 28, 2025 - 10:13 AM (IST)

ਵੈੱਬ ਡੈਸਕ- ਮੁਟਿਆਰਾਂ ਅਤੇ ਔਰਤਾਂ ਨੂੰ ਵੱਖ-ਵੱਖ ਤਰ੍ਹਾਂ ਦੇ ਸੂਟਾਂ ’ਚ ਵੇਖਿਆ ਜਾ ਸਕਦਾ ਹੈ, ਜਿਨ੍ਹਾਂ ’ਚ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਪੰਜਾਬੀ ਸੂਟ, ਡੋਗਰੀ ਸੂਟ, ਅਨਾਰਕਲੀ ਸੂਟ, ਪਲਾਜੋ ਸੂਟ, ਜੈਪੁਰੀ ਸੂਟ ਆਦਿ ਕਾਫ਼ੀ ਪਸੰਦ ਆ ਰਹੇ ਹਨ। ਇਨ੍ਹਾਂ ’ਚ ਜੈਪੁਰੀ ਸੂਟ ਹਮੇਸ਼ਾ ਮੁਟਿਆਰਾਂ ਅਤੇ ਔਰਤਾਂ ਦੀ ਪਹਿਲੀ ਪਸੰਦ ਰਹੇ ਹਨ। ਕਈ ਮੌਕਿਆਂ ’ਤੇ ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੇ ਜੈਪੁਰੀ ਸੂਟਾਂ ’ਚ ਵੇਖਿਆ ਜਾ ਸਕਦਾ ਹੈ।
ਇਹ ਹਮੇਸ਼ਾ ਟ੍ਰੈਂਡ ’ਚ ਰਹਿੰਦੇ ਹਨ। ਜਿੱਥੇ ਪਹਿਲਾਂ ਜੈਪੁਰੀ ਸੂਟ ’ਚ ਸਿੰਪਲ ਪਜਾਮਾ-ਕੁੜਤਾ ਜਾਂ ਸਲਵਾਰ-ਸੂਟ ਮਿਲਦੇ ਸਨ, ਉੱਥੇ ਹੀ, ਬੀਤੇ ਕੁਝ ਸਾਲਾਂ ਤੋਂ ਇਹ ਸੂਟ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨਾਂ, ਪੈਟਰਨ ’ਚ ਆ ਰਹੇ ਹਨ। ਜੈਪੁਰੀ ਸੂਟ ’ਚ ਮੁਟਿਆਰਾਂ ਅਤੇ ਔਰਤਾਂ ਨੂੰ ਸਭ ਤੋਂ ਜ਼ਿਆਦਾ ਮਲਟੀਕਲਰ ਜੈਪੁਰੀ ਸੂਟ ਪਸੰਦ ਆ ਰਹੇ ਹਨ।
ਇਨ੍ਹਾਂ ਦਾ ਡਿਜ਼ਾਈਨ ਅਤੇ ਰੰਗ ਉਨ੍ਹਾਂ ਨੂੰ ਹਰ ਮੌਕਿਆਂ ’ਤੇ ਖੂਬਸੂਰਤ ਲੁਕ ਦਿੰਦੇ ਹਨ। ਇਨ੍ਹਾਂ ਦੇ ਡਿਜ਼ਾਈਨ ਅਤੇ ਰੰਗ ਸੂਟ ਨੂੰ ਹੈਵੀ ਲੁਕ ਦਿੰਦੇ ਹਨ, ਜਿਸ ਨਾਲ ਮੁਟਿਆਰਾਂ ਨੂੰ ਰਾਇਲ ਲੁਕ ਮਿਲਦੀ ਹੈ। ਮੁਟਿਆਰਾਂ ਨੂੰ ਜੈਪੁਰੀ ਸੂਟ ’ਚ ਸ਼ਰਾਰਾ ਸੂਟ, ਫਰਾਕ ਸੂਟ, ਪਲਾਜੋ ਸੂਟ ਆਦਿ ਜ਼ਿਆਦਾ ਪਸੰਦ ਆ ਰਹੇ ਹਨ।
ਜੈਪੁਰੀ ਸੂਟ ਇਕ ਰਵਾਇਤੀ ਅਤੇ ਆਕਰਸ਼ਕ ਪਹਿਰਾਵਾ ਹੈ, ਜੋ ਰਾਜਸਥਾਨ ਦੀ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦਾ ਹੈ। ਜੈਪੁਰੀ ਸੂਟ ’ਚ ਅਕਸਰ ਚਮਕਦਾਰ ਅਤੇ ਆਕਰਸ਼ਕ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਲਾਲ, ਗੁਲਾਬੀ ਅਤੇ ਸੰਤਰੀ। ਇਸ ਸੂਟਾਂ ’ਚ ਅਕਸਰ ਗੁੰਝਲਦਾਰ ਅਤੇ ਫੈਲੀ ਹੋਈ ਐਂਬ੍ਰਾਇਡਰੀ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸੂਟ ਹਮੇਸ਼ਾ ਔਰਤਾਂ ਲਈ ਆਕਰਸ਼ਕ ਅਤੇ ਸਟਾਈਲਿਸ਼ ਬਦਲ ਰਹੇ ਹਨ, ਜੋ ਉਨ੍ਹਾਂ ਨੂੰ ਭੀੜ ਨਾਲੋਂ ਵੱਖ ਅਤੇ ਸੁੰਦਰ ਦਿਸਣ ’ਚ ਮਦਦ ਕਰਦੇ ਹਨ।
ਜੈਪੁਰੀ ਸੂਟ ਮੁਟਿਆਰਾਂ ਨੂੰ ਇਕ ਆਕਰਸ਼ਕ ਅਤੇ ਸਟਾਈਲਿਸ਼ ਲੁਕ ਦਿੰਦੇ ਹਨ। ਇਨ੍ਹਾਂ ਸੂਟਾਂ ਦੇ ਨਾਲ ਮੁਟਿਆਰਾਂ ਅਤੇ ਔਰਤਾਂ ਵੱਖ-ਵੱਖ ਤਰ੍ਹਾਂ ਦੀ ਅਸੈਸਰੀਜ਼ ਪਹਿਨਣਾ ਪਸੰਦ ਕਰਦੀਆਂ ਹਨ, ਜੋ ਉਨ੍ਹਾਂ ਦੀ ਲੁਕ ਨੂੰ ਹੋਰ ਵੀ ਆਕਰਸ਼ਕ ਬਣਾਉਂਦੇ ਹਨ। ਮੁਟਿਆਰਾਂ ਨੂੰ ਰਾਜਸਥਾਨੀ ਜਿਊਲਰੀ ਜਿਵੇਂ ਕਿ ਕੰਠੀ, ਹੰਸਲੀ ਅਤੇ ਮੋਗਰੀ ਆਦਿ ਵੀ ਪਹਿਨੇ ਵੇਖਿਆ ਜਾ ਸਕਦਾ ਹੈ। ਕੁਝ ਮੁਟਿਆਰਾਂ ਇਨ੍ਹਾਂ ਦੇ ਨਾਲ ਜਿਊਲਰੀ ’ਚ ਝੁਮਕੇ, ਨੈਕਲੇਸ, ਚੂੜੀਆਂ, ਮਾਂਗ ਟਿੱਕਾ ਆਦਿ ਨੂੰ ਸਟਾਈਲ ਕਰਦੀਆਂ ਹਨ, ਜੋ ਉਨ੍ਹਾਂ ਦੀ ਲੁਕ ਨੂੰ ਹੋਰ ਜ਼ਿਆਦਾ ਸੁੰਦਰ ਬਣਾਉਂਦੇ ਹਨ।
ਫੁੱਟਵੀਅਰ ’ਚ ਮੁਟਿਆਰਾਂ ਨੂੰ ਮੋਜੜੀ, ਜੁੱਤੀ, ਸੈਂਡਲ ਆਦਿ ਪਹਿਨੇ ਵੇਖਿਆ ਜਾ ਸਕਦਾ ਹੈ। ਇਨ੍ਹਾਂ ਸੂਟਾਂ ਦੇ ਨਾਲ ਮੁਟਿਆਰਾਂ ਜ਼ਿਆਦਾਤਰ ਪੋਟਲੀ ਬੈਗ ਨੂੰ ਕੈਰੀ ਕਰਦੀਆਂ ਹਨ, ਜੋ ਉਨ੍ਹਾਂ ਨੂੰ ਆਕਰਸ਼ਕ ਬਣਾਉਂਦਾ ਹੈ। ਕੁਝ ਮੁਟਿਆਰਾਂ ਇਸ ਦੇ ਨਾਲ ਕਲੱਚ ਨੂੰ ਵੀ ਸਟਾਈਲ ਕਰਦੀਆਂ ਹਨ, ਜੋ ਉਨ੍ਹਾਂ ਨੂੰ ਟ੍ਰੈਂਡੀ ਲੁਕ ਦਿੰਦਾ ਹੈ।