ਟ੍ਰੈਡੀਸ਼ਨਲ ਆਕਸੀਡਾਈਜ਼ਡ ਜਿਊਲਰੀ ਦੇ ਰਹੀ ਔਰਤਾਂ ਨੂੰ ਰਾਇਲ ਲੁਕ

Tuesday, Jul 22, 2025 - 05:19 PM (IST)

ਟ੍ਰੈਡੀਸ਼ਨਲ ਆਕਸੀਡਾਈਜ਼ਡ ਜਿਊਲਰੀ ਦੇ ਰਹੀ ਔਰਤਾਂ ਨੂੰ ਰਾਇਲ ਲੁਕ

ਅੰਮ੍ਰਿਤਸਰ (ਕਵਿਸ਼ਾ)-ਭਾਰਤੀ ਸਭਿਆਚਾਰ ਵਿਚ ਜਿਊਲਰੀ ਨੂੰ ਬਹੁਤ ਮਹੱਤਤਾ ਦਿੱਤੀ ਜਾਂਦੀ ਹੈ। ਜੇਕਰ ਹਾਰ ਸ਼ਿੰਗਾਰ ਦੀ ਗੱਲ ਕੀਤੀ ਜਾਵੇ ਤਾਂ ਿੲਸ ਵਿਚ ਵੀ ਜਿਊਲਰੀ ਦਾ ਨੰਬਰ ਸਾਰਿਆਂ ਤੋਂ ਪਹਿਲਾਂ ਆਉਂਦਾ ਹੈ।

ਔਰਤਾਂ ਦੀ ਖੂਬਸੂਰਤੀ ਨੂੰ ਹੋਰ ਵੀ ਜ਼ਿਆਦਾ ਵਧਾਉਣ ਲਈ ਜਿਊਲਰੀ ਕਾਫੀ ਜ਼ਿਆਦਾ ਵੱਡਾ ਯੋਗਦਾਨ ਦਿੰਦੀ ਹੈ, ਜਿੱਥੇ ਔਰਤਾਂ ਦੀ ਕੰਪਲੀਟ ਲੁਕ ਵਿਚ ਉਨ੍ਹਾਂ ਦੇ ਆਉਟਫਿੱਟ, ਮੈਕਅੱਪ, ਹੇਅਰਸਟਾਈਲ, ਐਸਸੈਰੀਜ਼ ਅਤੇ ਫੁਟਵੀਅਰ ਦੀ ਮਹੱਤਤਾ ਰਹਿੰਦਾ ਹੈ। ਉੱਥੇ ਜੇਕਰ ਜਿਊਲਰੀ ਦੀ ਗੱਲ ਕੀਤੀ ਜਾਵੇ ਤਾਂ ਜਿਊਲਰੀ ਆਪਣਾ ਇਕ ਵੱਡਾ ਮੁੱਖ ਯੋਗਦਾਨ ਦਿੰਦੀ ਹੈ, ਜੋ ਔਰਤਾਂ ਦੀ ਖੂਬਸੂਰਤੀ ਵੱਲ ਵੀ ਜ਼ਿਆਦਾ ਅਨਹਾਂਸ ਕਰਦੀ ਹੈ। ਜਿਊਲਰੀ ਦੀ ਗੱਲ ਕੀਤੀ ਜਾਵੇ ਤਾਂ ਇਕ ਸਿੰਪਲ ਅਤੇ ਆਊਟਫਿਟ ’ਤੇ ਜੇਕਰ ਮੌਕੇ ਅਨੁਸਾਰ ਜਿਊਲਰੀ ਦੇ ਨਾਲ ਉਸ ਆਊਟਫਿਟ ਨੂੰ ਕੰਬਾਇਨ ਕੀਤਾ ਜਾਵੇ ਤਾਂ ਉਹ ਆਊਟਫਿੱਟ ਕਾਫੀ ਜ਼ਿਆਦਾ ਖੂਬਸੂਰਤ ਦਿੱਖਣ ਲੱਗਦਾ ਹੈ।

ਅੱਜ-ਕਲ ਇਸ ਟ੍ਰੈਡਿਸ਼ਨਲ ਆਕਸੀਡਾਈਜ਼ਡ ਜੁਊਲਰੀ ਨੂੰ ਲੈ ਕੇ ਔਰਤਾਂ ਵਿਚ ਇਕ ਖਾਸ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਸਾੜ੍ਹੀ ਹੋਵੇ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਆਊਟਫਿੱਟ, ਇਸ ਦੇ ਨਾਲ ਅੱਜ-ਕੱਲ ਔਰਤਾਂ ਟ੍ਰੇਡੀਸ਼ਨਲ ਆਕਸੀਡਾਈਜ਼ਡ ਜਿਊਲਰੀ ਨੂੰ ਖੂੁਬਸੂਰਤੀ ਨਾਲ ਕੈਰੀ ਕਰ ਰਹੀ ਹੈ। ਅੰਮ੍ਰਿਤਸਰ ਦੀਆਂ ਔਰਤਾਂ ਵੀ ਅੱਜ-ਕੱਲ ਇਸ ਟ੍ਰੇਂਡ ਨੂੰ ਪੂਰੀ ਤਰ੍ਹਾਂ ਨਾਲ ਫਲੋ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਅਤੇ ਅੰਮ੍ਰਿਤਸਰ ਵਿਚ ਹੋਣ ਵਾਲੇ ਵੱਖ-ਵੱਖ ਪ੍ਰੋਗਰਾਮਾਂ ਵਿਚ ਅੱਜ-ਕੱਲ ਇਸ ਤਰ੍ਹਾਂ ਦੀ ਖੂੁਬਸੂਰਤ ਟ੍ਰੇਡੀਸ਼ਨਲ ਆਕਸੀਡਾਈਜ਼ਡ ਜਵੈਲਰੀ ਪਹਿਨੇ ਦਿਖਾਈ ਦੇ ਰਹੀਆ ਹਨ, ਜੋ ਉਨ੍ਹਾਂ ਦੀ ਖੂਬਸੂਰਤੀ ਨੂੰ ਚਾਂਦ ਲਗਾ ਰਹੀ ਹੈ। ਜਗ ਬਾਣੀ ਦੀ ਟੀਮ ਨੇ ਅੰਮ੍ਰਿਤਸਰੀ ਔਰਤਾਂ ਦੇ ਖੂਬਸੂਰਤ ਆਕਸੀਡਾਈਜ਼ਡ ਟ੍ਰੈਡੀਸ਼ਨਲ ਜੁਊਲਰੀ ਪਹਿਨੇ ਤਸਵੀਰ ਆਪਣੇ ਕੈਮਰੇ ਵਿਚ ਕੈਦ ਕੀਤੀਆ।

 


author

cherry

Content Editor

Related News