ਘਰ ''ਚ ਬਾਜ਼ਾਰ ਵਰਗੀ ਲੱਸੀ ਬਣਾਉਣ ਦਾ ਕੀ ਹੈ ਸਹੀ ਤਰੀਕਾ

Wednesday, Apr 15, 2026 - 11:16 AM (IST)

ਘਰ ''ਚ ਬਾਜ਼ਾਰ ਵਰਗੀ ਲੱਸੀ ਬਣਾਉਣ ਦਾ ਕੀ ਹੈ ਸਹੀ ਤਰੀਕਾ

ਵੈੱਬ ਡੈਸਕ - ਗਰਮੀਆਂ ਦੇ ਮੌਸਮ 'ਚ ਜੇਕਰ ਇਕ ਗਲਾਸ ਠੰਢੀ-ਠੰਢੀ ਮਲਾਈਦਾਰ ਲੱਸੀ ਮਿਲ ਜਾਵੇ, ਤਾਂ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ। ਅਕਸਰ ਲੋਕ ਸ਼ਿਕਾਇਤ ਕਰਦੇ ਹਨ ਕਿ ਘਰ 'ਚ ਬਾਜ਼ਾਰ ਵਰਗੀ ਗਾੜ੍ਹੀ ਅਤੇ ਮਲਾਈਦਾਰ ਲੱਸੀ ਨਹੀਂ ਬਣਦੀ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਮਿੰਟਾਂ 'ਚ 'ਅੰਮ੍ਰਿਤਸਰੀ ਸਟਾਈਲ' ਲੱਸੀ ਤਿਆਰ ਕਰ ਸਕੋਗੇ।

ਸਮੱਗਰੀ :-

ਤਾਜ਼ਾ ਦਹੀਂ - 2 ਕੱਪ (ਗਾੜ੍ਹਾ ਹੋਣਾ ਚਾਹੀਦਾ ਹੈ)
ਚੀਨੀ - 3-4 ਚਮਚ (ਸਵਾਦ ਅਨੁਸਾਰ)
ਬਰਫ਼ ਦੇ ਟੁਕੜੇ - ਲੋੜ ਅਨੁਸਾਰ
ਠੰਢਾ ਦੁੱਧ - ਅੱਧਾ ਕੱਪ
ਇਲਾਇਚੀ ਪਾਊਡਰ - ਇਕ ਚੁਟਕੀ
ਤਾਜ਼ੀ ਮਲਾਈ - ਉੱਪਰ ਸਜਾਉਣ ਲਈ

ਬਣਾਉਣ ਦਾ ਸਹੀ ਤਰੀਕਾ :- 

ਮਧਾਣੀ ਦੀ ਵਰਤੋਂ
- ਜੇਕਰ ਸੰਭਵ ਹੋਵੇ ਤਾਂ ਮਿਕਸੀ ਦੀ ਬਜਾਏ ਮਧਾਣੀ ਦੀ ਵਰਤੋਂ ਕਰੋ। ਮਧਾਣੀ ਨਾਲ ਰਿੜਕੀ ਹੋਈ ਲੱਸੀ 'ਚ ਅਸਲੀ ਝੱਗ ਅਤੇ ਸਵਾਦ ਆਉਂਦਾ ਹੈ।

ਦਹੀਂ ਤੇ ਚੀਨੀ ਦਾ ਮਿਸ਼ਰਣ
- ਇਕ ਵੱਡੇ ਭਾਂਡੇ ਵਿੱਚ ਦਹੀਂ ਅਤੇ ਚੀਨੀ ਪਾ ਕੇ ਚੰਗੀ ਤਰ੍ਹਾਂ ਰਿੜਕੋ ਜਦੋਂ ਤੱਕ ਚੀਨੀ ਘੁਲ ਨਾ ਜਾਵੇ।

ਦੁੱਧ ਦਾ ਰਾਜ਼
- ਲੱਸੀ ਨੂੰ ਜ਼ਿਆਦਾ ਗਾੜ੍ਹਾ ਜਾਂ ਖੱਟਾ ਹੋਣ ਤੋਂ ਬਚਾਉਣ ਲਈ ਇਸ 'ਚ ਥੋੜ੍ਹਾ ਜਿਹਾ ਠੰਢਾ ਦੁੱਧ ਮਿਲਾਓ। ਇਹ ਲੱਸੀ ਨੂੰ ਬਹੁਤ ਮੁਲਾਇਮ (Smooth) ਬਣਾਉਂਦਾ ਹੈ।

ਠੰਢਕ ਦਾ ਤੜਕਾ
- ਹੁਣ ਇਸ 'ਚ ਬਰਫ਼ ਦੇ ਟੁਕੜੇ ਅਤੇ ਇਲਾਇਚੀ ਪਾਊਡਰ ਪਾ ਕੇ ਇਕ ਵਾਰ ਫਿਰ ਰਿੜਕੋ ਜਦੋਂ ਤੱਕ ਉੱਪਰ ਸੰਘਣੀ ਝੱਗ ਨਾ ਬਣ ਜਾਵੇ।

ਸਰਵਿੰਗ ਟਿਪ
- ਲੱਸੀ ਨੂੰ ਗਲਾਸ 'ਚ ਪਾ ਕੇ ਉੱਪਰੋਂ ਇਕ ਚਮਚ ਤਾਜ਼ੀ ਮਲਾਈ ਅਤੇ ਬਰੀਕ ਕੱਟੇ ਹੋਏ ਡ੍ਰਾਈ ਫਰੂਟਸ ਪਾ ਕੇ ਪੇਸ਼ ਕਰੋ।

ਖ਼ਾਸ ਟਿਪ
- ਲੱਸੀ 'ਚ ਪਾਣੀ ਦੀ ਵਰਤੋਂ ਘੱਟ ਤੋਂ ਘੱਟ ਕਰੋ। ਜੇਕਰ ਤੁਸੀਂ ਲੱਸੀ ਨੂੰ ਮਿੱਟੀ ਦੇ ਕੁੱਜੇ 'ਚ ਸਰਵ ਕਰਦੇ ਹੋ, ਤਾਂ ਇਸ ਦਾ ਸਵਾਦ ਦੁੱਗਣਾ ਹੋ ਜਾਵੇਗਾ।


author

Sunaina

Content Editor

Related News