ਘਰ ''ਚ ਇਸ ਆਸਾਨ ਤਰੀਕੇ ਨਾਲ ਬਣਾਓ ਬਾਜ਼ਾਰ ਵਰਗਾ ''Watermelon juice''

Friday, May 29, 2026 - 12:39 PM (IST)

ਘਰ ''ਚ ਇਸ ਆਸਾਨ ਤਰੀਕੇ ਨਾਲ ਬਣਾਓ ਬਾਜ਼ਾਰ ਵਰਗਾ ''Watermelon juice''

ਵੈੱਬ ਡੈਸਕ - ਗਰਮੀਆਂ ਦਾ ਪਾਰਾ ਲਗਾਤਾਰ ਵਧ ਰਿਹਾ ਹੈ ਅਤੇ ਇਸ ਭਿਅੰਕਰ ਹੁੰਮਸ ਤੇ ਲੂ ਦੇ ਮੌਸਮ 'ਚ ਸਰੀਰ ਨੂੰ ਹਾਈਡ੍ਰੇਟ ਰੱਖਣਾ ਸਭ ਤੋਂ ਵੱਡੀ ਚੁਣੌਤੀ ਹੈ। ਅਜਿਹੇ 'ਚ ਬਾਜ਼ਾਰ ਦੇ ਕੈਮੀਕਲ ਅਤੇ ਆਰਟੀਫੀਸ਼ੀਅਲ ਸ਼ੂਗਰ ਵਾਲੇ ਕੋਲਡ-ਡਰਿੰਕਸ ਪੀਣ ਨਾਲੋਂ ਚੰਗਾ ਹੈ ਕਿ ਕੁਦਰਤੀ ਅਤੇ ਸਿਹਤਮੰਦ ਚੀਜ਼ਾਂ ਦਾ ਸੇਵਨ ਕੀਤਾ ਜਾਵੇ।

ਤਰਬੂਜ ਗਰਮੀਆਂ ਦਾ ਸਭ ਤੋਂ ਬਿਹਤਰ ਤੋਹਫ਼ਾ ਹੈ, ਜਿਸ 'ਚ ਲਗਭਗ 92% ਪਾਣੀ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਘਰ 'ਚ ਹੀ ਮਿੰਟਾਂ 'ਚ ਬੇਹੱਦ ਟੇਸਟੀ ਅਤੇ ਰਿਫ੍ਰੈਸ਼ਿੰਗ ਵਾਟਰਮੇਲਨ ਜੂਸ ਬਣਾਉਣ ਦਾ ਸਭ ਤੋਂ ਆਸਾਨ ਤਰੀਕਾ, ਜੋ ਤੁਹਾਡੇ ਸਰੀਰ ਨੂੰ ਤੁਰੰਤ ਊਰਜਾ ਦੇਵੇਗਾ।

ਜੂਸ ਬਣਾਉਣ ਲਈ ਲੋੜੀਂਦੀ ਸਮੱਗਰੀ :-

ਤਰਬੂਜ - 3-4 ਕੱਪ (ਟੁਕੜਿਆਂ 'ਚ ਕੱਟਿਆ ਹੋਇਆ ਅਤੇ ਬੀਜ ਕੱਢੇ ਹੋਏ)
ਪੁਦੀਨੇ ਦੇ ਪੱਤੇ  - 5-6 (ਤਾਜ਼ੇ)
ਨਿੰਬੂ ਦਾ ਰਸ - 1 ਚੱਮਚ
ਕਾਲਾ ਨਮਕ - ਅੱਧਾ ਚੱਮਚ
ਬਰਫ਼ ਦੇ ਟੁਕੜੇ- ਲੋੜ ਅਨੁਸਾਰ
ਖੰਡ ਜਾਂ ਸ਼ਹਿਦ - 1 ਚੱਮਚ (ਜੇਕਰ ਤਰਬੂਜ ਫਿੱਕਾ ਹੋਵੇ, ਆਪਸ਼ਨਲ)

ਵਾਟਰਮੇਲਨ ਜੂਸ ਬਣਾਉਣ ਦੀ ਸਰਲ ਵਿਧੀ :- 

ਤਰਬੂਜ ਨੂੰ ਕੱਟੋ
- ਸਭ ਤੋਂ ਪਹਿਲਾਂ ਤਰਬੂਜ ਨੂੰ ਛਿੱਲ ਕੇ ਉਸਦੇ ਛੋਟੇ-ਛੋਟੇ ਟੁਕੜੇ ਕਰ ਲਓ ਅਤੇ ਜਿੰਨੇ ਹੋ ਸਕੇ ਬੀਜ ਬਾਹਰ ਕੱਢ ਦਿਓ। (ਜੂਸ ਬਣਾਉਣ ਤੋਂ ਪਹਿਲਾਂ ਜੇਕਰ ਤਰਬੂਜ ਫਰਿੱਜ 'ਚ ਰੱਖਿਆ ਹੋਵੇ ਤਾਂ ਹੋਰ ਵੀ ਵਧੀਆ)।

ਬਲੈਂਡ ਕਰੋ
 - ਹੁਣ ਇਕ ਮਿਕਸੀ ਜਾਂ ਬਲੈਂਡਰ ਜਾਰ 'ਚ ਤਰਬੂਜ ਦੇ ਟੁਕੜੇ, ਤਾਜ਼ੇ ਪੁਦੀਨੇ ਦੇ ਪੱਤੇ, ਨਿੰਬੂ ਦਾ ਰਸ ਅਤੇ ਕਾਲਾ ਨਮਕ ਪਾਓ।

ਸਮੂਥ ਪੇਸਟ ਬਣਾਓ
- ਮਿਕਸੀ ਨੂੰ 1 ਤੋਂ 2 ਮਿੰਟ ਲਈ ਚਲਾਓ ਜਦੋਂ ਤੱਕ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਮਿਲ ਕੇ ਇਕ ਰਸ ਨਾ ਬਣ ਜਾਣ।

ਜੂਸ ਨੂੰ ਛਾਣੋ 
- ਜੇਕਰ ਤੁਸੀਂ ਬਿਲਕੁਲ ਪਤਲਾ ਜੂਸ ਪਸੰਦ ਕਰਦੇ ਹੋ ਤਾਂ ਇਸ ਨੂੰ ਸੂਤੀ ਕੱਪੜੇ ਜਾਂ ਵੱਡੀ ਛਾਨਣੀ ਨਾਲ ਛਾਣ ਲਓ। ਜੇਕਰ ਫਾਈਬਰ ਦੇ ਨਾਲ ਪੀਣਾ ਚਾਹੁੰਦੇ ਹੋ, ਤਾਂ ਬਿਨਾਂ ਛਾਣੇ ਵੀ ਵਰਤ ਸਕਦੇ ਹੋ।

ਸਰਵ ਕਰੋ
- ਇਕ ਕੱਚ ਦੇ ਆਲੀਸ਼ਾਨ ਗਲਾਸ 'ਚ 2-3 ਬਰਫ਼ ਦੇ ਟੁਕੜੇ ਪਾਓ ਅਤੇ ਤਿਆਰ ਕੀਤਾ ਜੂਸ ਪਾ ਦਿਓ। ਉੱਪਰੋਂ ਪੁਦੀਨੇ ਦੇ ਪੱਤੇ ਅਤੇ ਨਿੰਬੂ ਦੇ ਸਲਾਈਸ ਨਾਲ ਸਜਾ ਕੇ ਠੰਢਾ-ਠੰਢਾ ਸਰਵ ਕਰੋ।

ਸਿਹਤ ਲਈ ਫਾਇਦੇ :-

- ਇਹ ਜੂਸ ਸਰੀਰ ਵਿੱਚ ਪਾਣੀ ਦੀ ਕਮੀ ਨਹੀਂ ਹੋਣ ਦਿੰਦਾ।
- ਪੁਦੀਨਾ ਅਤੇ ਨਿੰਬੂ ਮਿਲਣ ਕਾਰਨ ਇਹ ਪੇਟ ਨੂੰ ਠੰਢਕ ਦਿੰਦਾ ਹੈ ਅਤੇ ਪਾਚਨ ਕਿਰਿਆ ਨੂੰ ਦਰੁਸਤ ਰੱਖਦਾ ਹੈ।
- ਇਸ ਵਿੱਚ ਕੈਲੋਰੀ ਬਹੁਤ ਘੱਟ ਹੁੰਦੀ ਹੈ, ਜਿਸ ਨਾਲ ਇਹ ਭਾਰ ਘਟਾਉਣ ਵਿੱਚ ਵੀ ਮਦਦਗਾਰ ਹੈ।

 


author

Sunaina

Content Editor

Related News