ਆਪਣੇ ਵਿਆਹ ਲਈ ਲਹਿੰਗੇ ਦੀ ਖ਼ਰੀਦਦਾਰੀ ਕਰਨ ਜਾ ਰਹੀ ਲਾੜੀ ਇਨ੍ਹਾਂ ਗੱਲਾਂ ਦਾ ਜ਼ਰੂਰ ਰੱਖੇ ਧਿਆਨ

11/15/2021 11:50:26 AM

ਜਲੰਧਰ (ਬਿਊਰੋ) - ਕਿਸੇ ਦੀ ਜ਼ਿੰਦਗੀ ਵਿਚ ਉਸ ਦੇ ਵਿਆਹ ਵਾਲਾ ਖ਼ੂਬਸੂਰਤ ਦਿਨ ਸਿਰਫ਼ ਇਕ ਵਾਰ ਆਉਂਦਾ ਹੈ, ਜੋ ਫਿਰ ਹਮੇਸ਼ਾ ਲਈ ਯਾਦ ਬਣ ਕੇ ਰਹਿ ਜਾਂਦਾ ਹੈ। ਵਿਆਹ ਦੇ ਮੌਕੇ ਲਾੜੀ ਲਈ ਉਸ਼ ਦੇ ਵਿਆਹ ਦਾ ਲਹਿੰਗਾ ਬਹੁਤ ਮਾਇਨੇ ਰੱਖਦਾ ਹੈ। ਇਸ ਨੂੰ ਲੈਣ ਲਈ ਉਹ ਕਈ ਮਹੀਨੇ ਪਹਿਲਾਂ ਹੀ ਪਲੈਨਿੰਗ ਕਰਨੀ ਸ਼ੁਰੂ ਕਰ ਦਿੰਦੀ ਹੈ। ਕੁੜੀਆਂ ਵਿਆਹ ਵਾਲੇ ਲਹਿੰਗੇ ਦੇ ਰੰਗ ਤੋਂ ਲੈ ਕੇ ਸਟੀਚਿੰਗ ਤੱਕ ਸਭ ਕੁੱਝ ਪਹਿਲਾਂ ਤੋਂ ਹੀ ਤੈਅ ਕਰ ਲੈਂਦੀਆਂ ਹਨ, ਤਾਂਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਬਾਅਦ ’ਚ ਕੋਈ ਕਮੀ ਪੇਸ਼ੀ ਨਾ ਲੱਗੇ। 

PunjabKesari

ਜਿਸ ਕੁੜੀ ਦਾ ਵਿਆਹ ਹੋਣ ਵਾਲਾ ਹੁੰਦਾ ਹੈ, ਉਸ ਕੋਲ ਤਾਂ ਸਾਰੇ ਕੰਮ ਹੁੰਦੇ ਹਨ। ਲਾੜੀ ਨੂੰ ਜਿਸ ਚੀਜ਼ ਦੀ ਲੋੜ ਸਭ ਤੋਂ ਜ਼ਿਆਦਾ ਸਤਾਉਂਦੀ ਹੈ, ਉਹ ਹੈ ਉਸ ਦਾ ਵਿਆਹ ਦਾ ਜੋੜਾ ਯਾਨੀ ਕਿ ਉਸ ਦੇ ਵਿਆਹ ਵਾਲਾ ਲਹਿੰਗਾ। ਹਰ ਕੋਈ ਚਾਹੁੰਦਾ ਹੈ ਕਿ ਉਹ ਆਪਣੇ ਵਿਆਹ ਵਾਲੇ ਦਿਨ ਬਿਹਤਰੀਨ ਵਿਖਾਈ ਦੇਵੇ। ਅਜਿਹਾ ਹੋਣਾ ਲਾਜ਼ਮੀ ਵੀ ਹੈ, ਕਿਉਂਕਿ ਹਰ ਕਿਸੇ ਦੀ ਜ਼ਿੰਦਗੀ ਵਿਚ ਇਹ ਖ਼ੂਬਸੂਰਤ ਦਿਨ ਸਿਰਫ਼ ਇਕ ਵਾਰ ਆਉਂਦਾ ਹੈ, ਜੋ ਫਿਰ ਹਮੇਸ਼ਾ ਲਈ ਯਾਦ ਬਣ ਕੇ ਰਹਿ ਜਾਂਦਾ ਹੈ।

PunjabKesari

ਲਹਿੰਗਾ ਖ਼ਰੀਦਣ ਸਮੇਂ ਸੱਭ ਤੋਂ ਪਹਿਲਾਂ ਤੁਸੀਂ ਇਹ ਤੈਅ ਕਰੋ ਕਿ ਤੁਹਾਡਾ ਬਜਟ ਕਿੰਨਾ ਹੈ। ਅਜਿਹਾ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਜਾ ਕੇ ਲਹਿੰਗਾ ਵੇਖਣ ਲੱਗੋ ਅਤੇ ਜੋ ਲਹਿੰਗਾ ਤੁਹਾਨੂੰ ਪਸੰਦ ਆਏ ਉਹ ਬਜਟ ਤੋਂ ਬਾਹਰ ਹੋਏ। ਇਸ ਨਾਲ ਤੁਹਾਡਾ ਮਨ ਉਸੇ ਵਿਚ ਅਟਕ ਜਾਵੇਗਾ ਅਤੇ ਜੇਕਰ ਤੁਸੀਂ ਕਿਸੇ ਤਰ੍ਹਾਂ ਉਸ ਨੂੰ ਖ਼ਰੀਦ ਵੀ ਲਵੋਗੇ ਤਾਂ ਤੁਹਾਨੂੰ ਦੂਜੇ ਖ਼ਰਚਿਆਂ ਵਿਚ ਕਟੌਤੀ ਕਰਨੀ ਪਵੇਗੀ।

PunjabKesari

ਲਹਿੰਗਾ ਲੈਂਦੇ ਸਮੇਂ ਤੁਹਾਨੂੰ ਅਪਣੇ ਰੀਤੀ-ਰਿਵਾਜਾਂ ਦਾ ਵੀ ਧਿਆਨ ਰਖਣਾ ਚਾਹੀਦਾ ਹੈ। ਅਜਿਹਾ ਨਹੀਂ ਕਿ ਤੁਸੀਂ ਸਿਰਫ਼ ਫ਼ੈਸ਼ਨ ਨੂੰ ਵੇਖ ਕੇ ਇਸ ਨੂੰ ਖ਼ਰੀਦ ਲਵੋ। ਤੁਸੀਂ ਵੇਖਿਆ ਕਿ ਬੈਕਲੈੱਸ ਬਲਾਊਜ਼ ਦਾ ਰਿਵਾਜ ਹੈ ਤਾਂ ਇਹ ਲੈ ਲਉ। ਅਜਿਹਾ ਹੋ ਸਕਦਾ ਹੈ ਇਸ ਨਾਲ ਤੁਹਾਡੇ ਪ੍ਰਵਾਰ ਦੇ ਲੋਕਾਂ ਨੂੰ ਪ੍ਰੇਸ਼ਾਨੀ ਹੋਵੇ। ਤਾਂ ਲਹਿੰਗਾ ਲੈਂਦੇ ਸਮੇਂ ਅਪਣੇ ਪ੍ਰਵਾਰ ਦੀ ਪਰੰਪਰਾ ਨੂੰ ਧਿਆਨ ਵਿਚ ਰੱਖੋ।

PunjabKesari

ਲਹਿੰਗੇ ਨੂੰ ਖ਼ਰੀਦਦੇ ਸਮੇਂ ਠੀਕ ਤਰ੍ਹਾਂ ਰੰਗ ਦੀ ਚੋਣ ਕਰੋ। ਇਹ ਜ਼ਰੂਰ ਵੇਖੋ ਕਿ ਜੋ ਰੰਗ ਤੁਸੀਂ ਖ਼ਰੀਦ ਰਹੇ ਹੋ ਉਹ ਤੁਹਾਡੇ ਚਮੜੀ ਦੇ ਰੰਗ ਨਾਲ ਮੇਲ ਕਰ ਰਿਹਾ ਹੈ ਜਾਂ ਨਹੀਂ। ਇਸ ਤੋਂ ਇਲਾਵਾ ਜਿਸ ਵੀ ਮੌਸਮ ਵਿਚ ਵਿਆਹ ਹੈ ਉਸ ਦੇ ਮੁਤਾਬਕ ਰੰਗ ਅਤੇ ਕਪੜੇ ਦੀ ਚੋਣ ਕਰੋ।

PunjabKesari


rajwinder kaur

Content Editor

Related News