ਗਰਮੀਆਂ ’ਚ ਪਹਿਨੋ ਆਰਗੈਨਿਕ ਕਾਟਨ ਨਾਲ ਬਣੇ ਡ੍ਰੈੱਸ

04/03/2022 2:43:24 PM

ਗਰਮੀਆਂ ਦੇ ਸ਼ੁਰੂ ਹੁੰਦਿਆਂ ਹੀ ਤਾਪਮਾਨ ਲਗਾਤਾਰ ਵਧ ਰਿਹਾ ਹੈ। ਵਧਦੇ ਤਾਪਮਾਨ ਨੂੰ ਦੇਖਦੇ ਹੋਏ ਤੁਹਾਨੂੰ ਅਜਿਹੇ ਫੈਬਰਿਕਸ ਨਾਲ ਬਣੇ ਕੱਪੜਿਆਂ ਦੀ ਲੋੜ ਹੋਵੇਗੀ ਜੋ ਗਰਮੀਆਂ ’ਚ ਤੁਹਾਨੂੰ ਠੰਡਕ ਦਾ ਅਹਿਸਾਸ ਕਰਾਉਣ। ਇਸ ਲਈ ਤੁਸੀਂ ਆਰਗੈਨਿਕ ਕਾਟਨ ਨਾਲ ਬਣੇ ਆਊਟਫਿਟਸ ਦੀ ਵਰਤੋਂ ਕਰ ਸਕਦੇ ਹੋ। ਬਹੁਤੇ ਲੋਕ ਗਰਮੀ ’ਚ ਪਹਿਨਣ ਲਈ ਕਾਟਨ ਨਾਲ ਬਣੀਆਂ ਡ੍ਰੈੱਸਾਂ ਦੀ ਵਰਤੋਂ ਕਰਦੇ ਹਨ ਪਰ ਤੁਹਾਨੂੰ ਦੱਸ ਦਈਏ ਕਿ ਭਾਵੇਂ ਗਰਮੀ ’ਚ ਕਾਟਨ ਨਾਲ ਬਣੇ ਕੱਪੜੇ ਤੁਹਾਨੂੰ ਆਰਾਮਦਾਇਕ ਲੱਗਦੇ ਹਨ ਪਰ ਇਨ੍ਹਾਂ ਦਾ ਨਿਰਮਾਣ ਕਰਨ ’ਚ ਵਾਤਾਵਰਣ ਨੂੰ ਕਾਫੀ ਨੁਕਸਾਨ ਪਹੁੰਚਦਾ ਹੈ। ਇਸ ਨੁਕਸਾਨ ਪ੍ਰਤੀ ਹੁਣ ਫੈਸ਼ਨ ਉਦਯੋਗ ਵੀ ਸੁਚੇਤ ਹੋ ਰਿਹਾ ਹੈ। ਹੁਣ ਰਵਾਇਤੀ ਕਾਟਨ ਦੀ ਜਗ੍ਹਾ ਆਰਗੈਨਿਕ ਕਾਟਨ ਤਿਆਰ ਕੀਤੇ ਜਾ ਰਹੇ ਹਨ। ਇਹ ਵਾਤਾਵਰਣ ਨੂੰ ਘੱਟ ਨੁਕਸਾਨ ਪਹੁੰਚਾਉਦਾ ਹੈ ਅਤੇ ਗਰਮੀਆਂ ਤੋਂ ਰਾਹਤ ਵੀ ਦਿੰਦਾ ਹੈ। ਇਥੇ ਆਰਗੈਨਿਕ ਕਾਟਨ ਨਾਲ ਬਣੀਆਂ ਅਜਿਹੀਆਂ ਹੀ ਕੁਝ ਡ੍ਰੈੱਸੇਜ਼ ਬਾਰੇ ਦੱਸਿਆ ਗਿਆ ਹੈ
ਆਰਗੈਨਿਕ ਕਾਟਨ ਸਾੜ੍ਹੀ
ਔਰਤਾਂ ਗਰਮੀਆਂ ’ਚ ਲੂਜ਼ ਅਤੇ ਕੰਫਰਟੇਬਲ ਕੱਪੜੇ ਪਹਿਨਣਾ ਵੱਧ ਪਸੰਦ ਕਰਦੀਆਂ ਹਨ ਪਰ ਕੁਝ ਔਰਤਾਂ ਅਜਿਹੀਆਂ ਵੀ ਹਨ, ਜਿਨ੍ਹਾਂ ਨੂੰ ਹਰ ਸਮੇਂ ਸਾੜ੍ਹੀ ਪਹਿਨਣਾ ਵੀ ਪਸੰਦ ਹੁੰਦਾ ਹੈ। ਗਰਮੀ ਕਾਰਨ ਉਹ ਸਾੜ੍ਹੀ ਵੀਅਰ ਨਹੀਂ ਕਰ ਪਾਉਦੀਆਂ। ਤੁਸੀਂ ਚਾਹੋ ਤਾਂ ਗਰਮੀਆਂ ’ਚ ਵੀ ਸਾੜ੍ਹੀ ’ਚ ਕੰਫਰਟੇਬਲ ਮਹਿਸੂਸ ਕਰ ਸਕਦੇ ਹੋ, ਇਸ ਲਈ ਤੁਸੀਂ ਆਰਗੈਨਿਕ ਫੈਬਿ੍ਰਕ ਨਾਲ ਬਣੀਆਂ ਸਾੜ੍ਹੀਆਂ ਪਹਿਨ ਸਕਦੇ ਹੋ। ਆਰਗੈਨਿਕ ਸਾੜ੍ਹੀਆਂ ਲਾਈਟ ਵੇਟਿਡ ਹੋਣ ਨਾਲ ਗਰਮੀਆਂ ਮੁਤਾਬਿਕ ਆਰਾਮਦਾਇਕ ਹੁੰਦੀਆਂ ਹਨ। ਮਾਰਕੀਟ ’ਚ ਵੱਖ-ਵੱਖ ਵੈਰਾਇਟੀ ਦੀਆਂ ਆਰਗੈਨਿਕ ਸਾੜ੍ਹੀਆਂ ਤੁਹਾਨੂੰ ਆਰਾਮ ਨਾਲ ਮਿਲ ਜਾਣਗੀਆਂ।
ਆਰਗੈਨਿਕ ਕਾਟਨ ਕੁੜਤੀ ਅਤੇ ਪਲਾਜ਼ੋ
ਕੁੜਤੀ ਅਤੇ ਪਲਾਜ਼ੋ ਗਰਮੀਆਂ ਦੇ ਹਿਸਾਬ ਨਾਲ ਬੈਸਟ ਡ੍ਰੈੱਸ ਹੈ। ਪਲਾਜ਼ੋ ਹੇਠੋਂ ਖੁੱਲ੍ਹਾ ਹੁੰਦਾ ਹੈ ਜੋ ਗਰਮੀਆਂ ’ਚ ਕੰਫਰਟੇਬਲ ਫੀਲ ਕਰਾਉਦਾ ਹੈ। ਇਸ ਸਮੇਂ ਨਵੇਂ ਕੱਪੜੇ ਲੈਣ ਦਾ ਸੋਚ ਰਹੇ ਹੋ ਤਾਂ ਲਾਈਟ ਕਲਰ ਦੇ ਆਰਗੈਨਿਕ ਕਾਟਨ ਦੀ ਬਣੀ ਕੁੜਤੀ ਅਤੇ ਪਲਾਜ਼ੋ ਤੁਹਾਡੇ ਲਈ ਚੰਗਾ ਰਹੇਗਾ। ਇਸ ਨੂੰ ਪਹਿਨ ਕੇ ਤੁਸੀਂ ਆਫਿਸ ਅਤੇ ਮਾਰਕੀਟ ਵਰਗੀਆਂ ਜਨਤਕ ਥਾਵਾਂ ’ਤੇ ਜਾ ਸਕਦੇ ਹੋ। ਤੁਸੀਂ ਚਾਹੋ ਤਾਂ ਇਸ ਨੂੰ ਘਰ ’ਚ ਹੀ ਪਹਿਨ ਸਕਦੇ ਹੋ।
ਆਰਗੈਨਿਕ ਕਾਟਨ ਸ਼ਰਟ ਐਂਡ ਪੈਂਟ
ਮਾਰਕੀਟ ’ਚ ਆਰਗੈਨਿਕ ਫੈਬਰਿਕ ਦਾ ਰੁਝਾਨ ਵਧਿਆ ਹੈ। ਆਰਗੈਨਿਕ ਫੈਬਰਿਕ ਦੀ ਇੰਡੀਅਨ ਡ੍ਰੈਸੇਜ਼ ਤੋਂ ਲੈ ਕੇ ਵੈਸਟਰਨ ਡ੍ਰੈੱਸ ਵੀ ਬਾਜ਼ਾਰ ’ਚ ਆ ਚੁੱਕੀ ਹੈ। ਤੁਹਾਨੂੰ ਪੈਂਟ-ਸ਼ਰਟ ਅਤੇ ਟੌਪ ਪਹਿਨਣਾ ਪਸੰਦ ਹੈ ਤਾਂ ਆਰਗੈਨਿਕ ਫੈਬਿ੍ਰਕ ਨਾਲ ਬਣੀ ਡ੍ਰੈੱਸ ਟ੍ਰਾਈ ਕਰ ਸਕਦੇ ਹੋ। ਗਰਮੀਆਂ ’ਚ ਇਹ ਤੁਹਾਨੂੰ ਠੰਡਕ ਦਾ ਅਹਿਸਾਸ ਕਰਾਏਗੀ। ਨਾਲ ਹੀ ਸਟਾਈਲਿਸ਼ ਅਤੇ ਕਲਾਸੀ ਟੱਚ ਵੀ ਦੇਵੇਗੀ।
ਆਰਗੈਨਿਕ ਕਾਟਨ ਲਾਂਗ ਸਕਰਟ
ਗਰਮੀਆਂ ’ਚ ਖੁੱਲ੍ਹੇ-ਖੁੱਲ੍ਹੇ ਕੱਪੜੇ ਆਰਾਮਦਾਇਕ ਹੁੰਦੇ ਹਨ। ਅਜਿਹੇ’ਚ ਆਰਗੈਨਿਕ ਕਾਟਨ ਦੀ ਬਣੀ ਲਾਂਗ ਸਕਰਟ ਨਾਲ ਫਾਰਮਲ ਵਨ ਕਲਰ ਸ਼ਰਟ ਅਤੇ ਟੌਪ ਪਹਿਨ ਸਕਦੇ ਹੋ। ਇਹ ਡ੍ਰੈੱਸ ਤੁਹਾਨੂੰ ਗਰਮੀ ਤੋਂ ਰਾਹਤ ਵੀ ਦੇਵੇਗੀ ਅਤੇ ਤੁਹਾਡਾ ਫੈਸ਼ਨ ਵੀ ਬਰਕਰਾਰ ਰੱਖੇਗੀ।
ਅਕਸੈੱਸਰੀਜ
ਮਾਸਕ ਅਤੇ ਸਟਾਲ

ਮਾਰਕੀਟ ’ਚ ਦਿਨੋ-ਦਿਨ ਆਰਗੈਨਿਕ ਕਾਟਨ ਦਾ  ਰੁਝਾਨ ਵਧ ਰਿਹਾ ਹੈ। ਹੁਣ ਇਸ ਨਾਲ ਬਣੇ ਮਾਸਕ ਅਤੇ ਸਟਾਲ ਵੀ ਆ ਚੁੱਕੇ ਹਨ। ਇਨ੍ਹਾਂ ਨੂੰ ਤੁਸੀਂ ਆਪਣੀ ਕਿਸੇ ਵੀ ਡ੍ਰੈੱਸ ਨਾਲ ਮੈਚ ਕਰ ਸਕਦੇ ਹੋ।
ਬੈਗ ਅਤੇ ਬੂਟ
ਆਰਗੈਨਿਕ ਕਾਟਨ ਦੇ ਬੈਗ ਅਤੇ  ਬੂਟ ਵੀ ਤੁਹਾਨੂੰ ਬਾਜ਼ਾਰ ’ਚ ਆਸਾਨੀ ਨਾਲ ਮਿਲ ਜਾਣਗੇ। ਆਰਗੈਨਿਕ ਕਾਟਨ ਨਾਲ ਬਣੇ ਬੂਟ ਤੁਹਾਨੂੰ ਗਰਮੀਆਂ ’ਚ ਕੰਫਰਟ ਫੀਲ ਕਰਾਣਗੇ।
 


Aarti dhillon

Content Editor

Related News