ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੀ ਹੈ ਵਾਚ
Friday, May 09, 2025 - 01:44 PM (IST)

ਮੁੰਬਈ- ਹਰ ਮੁਟਿਆਰ ਅਤੇ ਔਰਤ ਖੁਦ ਨੂੰ ਸਟਾਈਲਿਸ਼ ਅਤੇ ਖੂਬਸੂਰਤ ਦਿਖਾਉਣ ਲਈ ਤਰ੍ਹਾਂ-ਤਰ੍ਹਾਂ ਦੇ ਡੈੱਸ ਦੇ ਨਾਲ-ਨਾਲ ਜਿਊਲਰੀ, ਮੇਕਅਪ, ਹੇਅਰ ਸਟਾਈਲ ਤੋਂ ਲੈ ਕੇ ਕਈ ਤਰ੍ਹਾਂ ਦੀ ਅਸੈਸਰੀਜ਼ ਨੂੰ ਵੀ ਕੈਰੀ ਕਰ ਰਹੀ ਹੈ। ਇਨ੍ਹਾਂ ਅਸੈਸਰੀਜ਼ ਵਿਚ ਮੁਟਿਆਰਾਂ ਅਤੇ ਔਰਤਾਂ ਨੂੰ ਸਭ ਤੋਂ ਜ਼ਿਆਦਾ ਵਾਚ ਪਹਿਨੇ ਦੇਖਿਆ ਜਾ ਸਕਦਾ ਹੈ। ਵਾਚ ਮੁਟਿਆਰਾਂ ਨੂੰ ਸਟਾਈਲਿਸ਼ ਦਿਖਾਉਣ ਦੇ ਨਾਲ-ਨਾਲ ਪਸਰਨੈਲਿਟੀ ਨੂੰ ਵੀ ਵਧਾਉਂਦੀ ਹੈ। ਮੁਟਿਆਰਾਂ ਨੂੰ ਇੰਡੀਅਨ ਅਤੇ ਵੈਸਟਰਨ ਦੋਵੇਂ ਤਰ੍ਹਾਂ ਦੀਆਂ ਡ੍ਰੈਸਿਜ਼ ਨਾਲ ਵਾਚ ਨੂੰ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ। ਇਹ ਵਾਚ ਵੱਖ-ਵੱਖ ਡਿਜ਼ਾਈਨਾਂ ਅਤੇ ਸਟਾਈਲਸ ਵਿਚ ਆਉਂਦੀਆਂ ਹਨ।
ਔਰਤਾਂ ਦੀ ਵਾਚ ਕਈ ਤਰ੍ਹਾਂ ਦੀ ਹੁੰਦੀਆਂ ਹਨ। ਐਨਾਲਾਗ ਵਾਚ ਵਿਚ ਘੰਟੇ, ਮਿੰਟ ਅਤੇ ਸੈਕਿੰਟ ਹੁੰਦੇ ਹਨ। ਡਿਜੀਟਲ ਵਾਚ ਵਿਚ ਐੱਲ. ਸੀ. ਡੀ. ਡਿਸਪਲੇਅ ਹੁੰਦਾ ਹੈ ਜੋ ਸਮੇਂ ਅਤੇ ਹੋਰ ਜਾਣਕਾਰੀ ਦਿਖਾਉਂਦੀ ਹੈ। ਸਮਾਰਟ ਵਾਚ ਵਿਚ ਵੱਖ-ਵੱਖ ਫੀਚਰਜ਼ ਵਰਗੇ ਕਿ ਫਿਟਨੈੱਸ ਟ੍ਰੈਕਿੰਗ, ਨੋਟੀਫਿਕੇਸ਼ਨ ਤੇ ਮਿਊਜ਼ਿਕ ਕੰਟਰੋਲ ਹੁੰਦੇ ਹਨ। ਅੱਜਕਲ ਕਈ ਤਰ੍ਹਾਂ ਦੀ ਵਾਚ ਟਰੈਂਡ ਵਿਚ ਹਨ ਜਿਵੇਂ ਛੋਟੇ ਡਾਇਲ ਵਾਲੀਆਂ ਵਾਚ ਜੋ ਵੱਖ-ਵੱਖ ਮੌਕਿਆਂ ’ਤੇ ਪਹਿਨਣ ਲਈ ਉਪਯੁਕਤ ਹੁੰਦੀ ਹੈ।
ਕਾਕਟੇਲ ਵਾਚ ਜੋ ਜਿਊਲਰੀ ਵਰਗੇ ਡਿਜ਼ਾਈਨ ਵਾਲੀ ਹੁੰਦੀ ਹੈ ਅਤੇ ਪਾਰਟੀ ਅਤੇ ਨਾਈਟ ਫੰਕਸ਼ਨਾਂ ਲਈ ਮੁਟਿਆਰਾਂ ਦੀ ਪਸੰਦ ਬਣੀ ਹੋਈ ਹੈ। ਜ਼ਿਆਦਾਤਰ ਮੁਟਿਆਰਾਂ ਫੰਕਸ਼ਨ ਅਤੇ ਡਰੈੱਸ ਦੇ ਹਿਸਾਬ ਨਾਲ ਵਾਚ ਨੂੰ ਕੈਰੀ ਕਰ ਰਹੀਆਂ ਹਨ। ਜਿਥੇ ਦਫਤਰ ਵਿਚ ਉਨ੍ਹਾਂ ਨੇ ਸਿੰਪਲ ਤੇ ਮੀਡੀਅਮ ਸਾਈਜ਼ ਦੀ ਵਾਚ ਪਹਿਨੇ ਦੇਖਿਆ ਜਾ ਸਕਦਾ ਹੈ ਦੂਜੇ ਪਾਸੇ ਆਊਟਿੰਗ, ਸ਼ਾਪਿੰਗ ਅਤੇ ਪਿਕਨਿਕ ਆਦਿ ਦੌਰਾਨ ਉਨ੍ਹਾਂ ਨੂੰ ਸਮਾਰਟ ਵਾਚ ਜਾਂ ਵੱਡੇ ਸਾਈਜ਼ ਅਤੇ ਮੋਟੀ ਚੌੜੀ ਸਟ੍ਰਿਪ ਵਾਲੀ ਵਾਚ ਵੀ ਪਸੰਦ ਆ ਰਹੀ ਹੈ। ਜਿਊਲਰੀ ਡਿਜ਼ਾਈਨ ਵਾਲੀ ਵਾਚ ਵਿਚ ਸਟੋਨ ਲੱਗੇ ਹੁੰਦੇ ਹਨ ਜੋ ਵਾਚ ਨੂੰ ਬਹੁਤ ਸਟਾਈਲਿਸ਼ ਅਤੇ ਟ੍ਰੈਡੀਸ਼ਨਲ ਬਣਾਉਂਦੇ ਹਨ। ਇਹੋ ਕਾਰਨ ਹੈ ਿਕ ਕੁਝ ਮੁਟਿਆਰਾਂ ਆਪਣੇ ਵਿਆਹ ਦੌਰਾਨ ਵੀ ਇਸ ਤਰ੍ਹਾਂ ਦੀ ਵਾਚ ਨੂੰ ਕੈਰੀ ਕਰਦੀਆਂ ਹਨ। ਕੁਝ ਮੁਟਿਆਰਾਂ ਨੂੰ ਡਰੈੱਸ ਨਾਲ ਮੈਚਿੰਗ ਵਾਚ ਵੀ ਪਹਿਨੇ ਦੇਖਿਆ ਜਾ ਸਕਦਾ ਹੈ। ਮਾਰਕੀਟ ਵਿਚ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ, ਕਲਰ ਅਤੇ ਸਾਈਜ਼ ਦੀ ਵਾਚ ਮੁਹੱਈਆ ਹਨ ਜਿਨ੍ਹਾਂ ਨੇ ਔਰਤਾਂ ਅਤੇ ਮੁਟਿਆਰਾਂ ਆਪਣੀ ਪਸੰਦ ਦੇ ਹਿਸਾਬ ਨਾਲ ਖਰੀਦ ਰਹੀਆਂ ਹਨ।