ਸਿਗਰਟਨੋਸ਼ੀ ਤੋਂ ਪਿੱਛਾ ਛੁਡਾਉਣਗੇ ਵਿਟਾਮਿਨ ਅਤੇ ਖਣਿਜ: ਰਿਸਰਚ

Thursday, Nov 07, 2019 - 03:17 PM (IST)

ਸਿਗਰਟਨੋਸ਼ੀ ਤੋਂ ਪਿੱਛਾ ਛੁਡਾਉਣਗੇ ਵਿਟਾਮਿਨ ਅਤੇ ਖਣਿਜ: ਰਿਸਰਚ

ਜਲੰਧਰ—ਅੱਜ ਦੇ ਸਮੇਂ 'ਚ ਕਈ ਲੋਕ ਦਵਾਈਆਂ ਅਤੇ ਇਲਾਜ ਦੇ ਬਾਅਦ ਵੀ ਸਿਗਰੇਟ ਦੀ ਆਦਤ ਨੂੰ ਛੱਡ ਨਹੀਂ ਪਾਉਂਦੇ ਹਨ। ਇਸ ਲਈ ਹੁਣ ਖੋਜਕਰਤਾਵਾਂ ਨੇ ਇਲਾਜ ਦਾ ਇਕ ਅਜਿਹਾ ਤਾਰੀਕਾ ਲੱਭਿਆ ਹੈ ਜੋ ਵਰਤਮਾਨ 'ਚ ਸਿਗਰਟਨੋਸ਼ੀ ਨੂੰ ਛੁਡਾਉਣ 'ਚ ਜ਼ਿਆਦਾ ਅਸਰਦਾਰ ਸਾਬਤ ਹੋਵੇਗਾ। ਇਹ ਇਲਾਜ ਨਾ ਸਿਰਫ ਸਿਗਰਟਨੋਸ਼ੀ ਛੁਡਾਉਣ 'ਚ ਮਦਦ ਕਰੇਗਾ ਸਗੋਂ ਇਸ ਦਾ ਸਿਗਰਟਨੋਸ਼ੀ ਕਰਨ ਵਾਲਿਆਂ 'ਤੇ ਵੀ ਕਿਸੇ ਤਰ੍ਹਾਂ ਦਾ ਕੋਈ ਮਾੜਾ ਅਸਰ ਨਹੀਂ ਹੁੰਦਾ ਹੈ। ਰਿਸਰਚ ਦੀ ਮੰਨੀਏ ਤਾਂ ਕਈ ਤਰ੍ਹਾਂ ਦੇ ਖਣਿਜ ਅਤੇ ਵਿਟਾਮਿਨ ਜਿਵੇਂ ਮਾਈਕ੍ਰੋਨਿਊਟ੍ਰਿਏਂਟਸ ਯੁਕਤ ਕੈਪਸੂਲ ਦੀ ਵਰਤੋਂ ਕਰਨ ਨਾਲ ਸਿਗਰਟਨੋਸ਼ੀ ਦੀ ਆਦਤ ਨੂੰ ਛੱਡਿਆ ਜਾ ਸਕਦਾ ਹੈ।

PunjabKesari
ਰਿਸਰਚ ਦੇ ਦੌਰਾਨ 107 ਲੋਕਾਂ ਨੂੰ 2 ਗਰੁੱਪਾਂ 'ਚ ਵੰਡਿਆ ਗਿਆ। ਇਕ ਗਰੁੱਪ ਨੂੰ ਮਾਈਕ੍ਰੋਨਿਊਟ੍ਰਿਏਂਟਸ ਯੁਕਤ ਕੈਪਸੂਲ ਦਿੱਤੇ ਗਏ ਅਤੇ ਦੂਜੇ ਗਰੁੱਪ ਨੂੰ ਕੰਟਰੋਲ ਗਰੁੱਪ 'ਚ ਰੱਖਦੇ ਹੋਏ ਕੁਝ ਵੀ ਨਹੀਂ ਦਿੱਤਾ ਗਿਆ। 4 ਹਫਤਿਆਂ ਲਈ ਪ੍ਰਤੀਭਾਗੀਆਂ ਨੂੰ ਸਿਗਰਟ ਦੀ ਆਦਤ ਛੱਡਣ ਦੀ ਕੋਸ਼ਿਸ਼ ਕਰਨ ਨੂੰ ਕਿਹਾ ਗਿਆ। ਇਸ ਦੌਰਾਨ ਸਿਗਰਟਨੋਸ਼ੀ ਦੇ ਪੱਧਰ ਨੂੰ ਮਾਪਣ ਲਈ ਸਰੀਰ 'ਚ ਮੌਜੂਦ ਕਾਰਬਨਮੋਨੋਆਕਸਾਈਡ ਦੇ ਪੱਧਰ ਦੀ ਜਾਂਚ ਕੀਤੀ ਗਈ। ਇਸ ਜਾਂਚ 'ਚ ਪਾਇਆ ਗਿਆ ਹੈ ਕਿ ਜਿਨ੍ਹਾਂ ਨੇ ਮਾਈਕ੍ਰੋਨਿਊਟ੍ਰਿਏਂਟਸ ਦੀ ਵਰਤੋਂ ਕੀਤੀ ਹੈ ਉਸ 'ਚ ਸਿਗਰਟ ਪੀਣ ਦੀ ਆਦਤ ਘੱਟ ਹੋ ਗਈ ਹੈ।


author

Aarti dhillon

Content Editor

Related News