ਵੈਲੇਂਟਾਈਨਸ ਵੀਕ : ਫੀਲਿੰਗ ਦਾ ਇਜ਼ਹਾਰ ਕਰਦੇ ਹੋਏ ਪਿਆਰ ਨੂੰ ਮਜ਼ਬੂਤ ਕਰਨ ਦਾ ਸਪੈਸ਼ਲ ਦਿਨ ਹੈ ‘ਕਿੱਸ ਡੇਅ’
Tuesday, Feb 13, 2024 - 10:53 AM (IST)
ਜਲੰਧਰ (ਪੁਨੀਤ) – ਵੈਲੇਂਟਾਈਨਸ ਵੀਕ ’ਚ ‘ਕਿੱਸ ਡੇਅ’ ਦਾ ਆਪਣਾ ਮਹੱਤਵ ਹੈ ਅਤੇ ਇਸ ਦਿਨ ਨੂੰ ਇੰਜੁਆਏ ਕਰਨ ਲਈ ਕਈ ਤਰ੍ਹਾਂ ਦੀਆਂ ਹੱਦਾਂ ਅਤੇ ਪਾਬੰਦੀਆਂ ਵੀ ਲਾਗੂ ਹੁੰਦੀਆਂ ਹਨ। ਵਿਆਹੇ ਜੋੜੇ ਇਸ ਦਿਨ ਨੂੰ ਬੇਫਿਕਰ ਹੋ ਕੇ ਮਨਾ ਸਕਦੇ ਹਨ, ਜਦੋਂ ਕਿ ਨਵੇਂ ਜੋੜਿਆਂ ਨੂੰ ਸਮਾਜ ਦਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਆਪਣੇ ਸਾਥੀ ਦੀ ਇਜਾਜ਼ਤ ਤੋਂ ਬਿਨਾਂ ਕਿੱਸ ਕਰਨਾ ਗਲਤ ਮੰਨਿਆ ਗਿਆ ਹੈ।
ਪ੍ਰਪੋਜ਼ ਡੇਅ, ਟੈਡੀ ਡੇਅ ਤੇ ਚਾਕਲੇਟ ਡੇਅ ਵਰਗੇ ਦਿਨ ਕੋਈ ਵੀ ਮਨਾ ਸਕਦਾ ਹੈ, ਜਦੋਂ ਕਿ ਕਿੱਸ ਡੇਅ ਬਾਕੀ ਦਿਨਾਂ ਤੋਂ ਹਟ ਕੇ ਰਹਿੰਦਾ ਹੈ। ਇਸ ਦਿਨ ਪਿਆਰ ਕਰਨ ਵਾਲੇ ਇਕ-ਦੂਜੇ ਨੂੰ ਕਿੱਸ ਕਰਕੇ ਆਪਣੀ ਫੀਲਿੰਗ ਦਾ ਇਜ਼ਹਾਰ ਕਰਦੇ ਹਨ ਅਤੇ ਰਿਸ਼ਤੇ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਜਦੋਂ ਵੀ ਆਪਣੇ ਸਾਥੀ ਨੂੰ ਕਿੱਸ ਕਰਨਾ ਹੋਵੇ, ਪਹਿਲਾਂ ਉਸ ਦੀ ਮਨਜ਼ੂਰੀ ਹੋਣੀ ਜ਼ਰੂਰੀ ਹੈ।
ਵੈਲੇਂਟਾਈਨਸ ਡੇਅ ਤੋਂ ਇਕ ਦਿਨ ਪਹਿਲਾਂ 13 ਫਰਵਰੀ ਨੂੰ ਆਉਣ ਵਾਲਾ ਕਿੱਸ ਡੇਅ ਖਾਸ ਤੌਰ ’ਤੇ ਉਨ੍ਹਾਂ ਪ੍ਰੇਮੀ ਜੋੜਿਆਂ ਲਈ ਖ਼ਾਸ ਹੁੰਦਾ ਹੈ, ਜਿਨ੍ਹਾਂ ਦਾ ਪਿਆਰ ਪੈਦਾ ਹੋ ਚੁੱਕਾ। ਵਿਆਹੇ ਜੋੜਿਆਂ ਲਈ ਇਸ ਦਿਨ ਨੂੰ ਲੈ ਕੇ ਮਹੱਤਵ ਹੋਰ ਵੀ ਵਧ ਜਾਂਦਾ ਹੈ। ਕਿੱਸ ਦੇ ਜ਼ਰੀਏ ਪ੍ਰੇਮੀ ਜੋੜੇ ਹਮੇਸ਼ਾ ਵਾਸਤੇ ਇਕ-ਦੂਜੇ ਦਾ ਹੋਣ ਦਾ ਵਚਨ ਦਿੰਦੇ ਹਨ। ਇਸ ਤਰ੍ਹਾਂ ਉਹ ਆਪਣੇ ਪਾਰਟਨਰ ਪ੍ਰਤੀ ਇਮਾਨਦਾਰ ਹੋਣ ਅਤੇ ਹਰ ਕਦਮ ’ਤੇ ਸਾਥ ਦੇਣ ਦਾ ਪੱਕਾ ਵਾਅਦਾ ਕਰਦੇ ਹਨ। ਇਸ ਲਈ ਕਿੱਸ ਡੇਅ ਨੂੰ ਵੈਲੇਂਟਾਈਨਸ ਵੀਕ ਵਿਚ ਇਕ ਖਾਸ ਦਿਨ ਮੰਨਿਆ ਜਾਂਦਾ ਹੈ।
ਕਿੱਸ ਡੇਅ ਨੂੰ ਲੈ ਕੇ ਵੱਖ-ਵੱਖ ਦੇਸ਼ਾਂ ਦੀਆਂ ਵੱਖ-ਵੱਖ ਸਟੋਰੀਆਂ ਸੁਣਨ ਨੂੰ ਮਿਲਦੀਆਂ ਹਨ। ਫਰਾਂਸ ਦੀ ਗੱਲ ਕੀਤੀ ਜਾਵੇ ਤਾਂ ਉਥੇ ਕਿੱਸ ਡੇਅ ਸਭ ਤੋਂ ਪਹਿਲਾਂ ਮਨਾਇਆ ਜਾਣ ਲੱਗਾ ਸੀ। ਇਕ ਸਮੇਂ ਫਰਾਂਸ ਵਿਚ ਕਪਲਜ਼ ਡਾਂਸ ਬਹੁਤ ਪ੍ਰਸਿੱਧ ਹੁੰਦਾ ਸੀ। ਖਾਸ ਤੌਰ ’ਤੇ ਨੌਜਵਾਨਾਂ ਦੇ ਡਾਂਸ ’ਤੇ ਸਭ ਦੀਆਂ ਨਜ਼ਰਾਂ ਰਹਿੰਦੀਆਂ ਸਨ। ਡਾਂਸ ਦੇ ਆਖਿਰ ਵਿਚ ਨੌਜਵਾਨ ਜੋੜੇ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਇਕ-ਦੂਜੇ ਨੂੰ ਕਿੱਸ ਕਰਦੇ ਸਨ। ਕਿੱਸ ਦੇ ਨਾਲ ਹੀ ਡਾਂਸ ਖਤਮ ਹੋਣ ਦਾ ਐਲਾਨ ਕੀਤਾ ਜਾਂਦਾ ਸੀ।
ਰੂਸ ਵਿਚ ਕਿੱਸ ਨੂੰ ਰਿਸ਼ਤਾ ਮਜ਼ਬੂਤ ਕਰਨ ਦੀ ਧਾਰਨਾ ਦੇ ਨਾਲ ਜੋੜਿਆ ਜਾਂਦਾ ਹੈ ਅਤੇ ਉਥੋਂ ਦੇ ਲੋਕ ਇਸਨੂੰ ਬਹੁਤ ਪਸੰਦ ਕਰਦੇ ਹਨ। ਰੂਸ ਵਿਚ ਵਿਆਹ ਦੌਰਾਨ ਵਾਅਦਾ ਕਰਨ ਸਮੇਂ ਕਪਲਜ਼ ਇਕ-ਦੂਜੇ ਨੂੰ ਕਿੱਸ ਕਰਦੇ ਹਨ। ਇਸ ਤੋਂ ਬਾਅਦ ਰੋਮ ਵਿਚ ਵੀ ਕਿੱਸ ਕਰਨ ਦਾ ਰੁਝਾਨ ਦਿੱਸਿਆ ਅਤੇ ਉਹ ਕਿਸੇ ਦਾ ਸਵਾਗਤ ਕਰਨ ਲਈ ਕਿੱਸ ਕਰਦੇ ਸਨ। ਇਸ ਤਰ੍ਹਾਂ ਭਾਵਨਾਵਾਂ ਨੂੰ ਜ਼ਾਹਰ ਕਰਨ ਦਾ ਇਕ ਤਰੀਕਾ ਇਹ ਬਣ ਗਿਆ, ਜੋ ਹੌਲੀ-ਹੌਲੀ ਪੂਰੀ ਦੁਨੀਆ ਵਿਚ ਕਾਫੀ ਮਸ਼ਹੂਰ ਹੋ ਗਿਆ। ਇਸ ਲਈ ਜਦੋਂ ਵੀ ਕਿੱਸ ਕਰੋ ਤਾਂ ਸਮਾਜ ਦੀਆਂ ਪਾਬੰਦੀਆਂ ਅਤੇ ਸਾਥੀ ਦੀ ਮਨਜ਼ੂਰੀ ’ਤੇ ਪਹਿਲਾਂ ਧਿਆਨ ਦਿਓ।
ਇੰਟਰਨੈਸ਼ਨਲ ਕਿੱਸਿੰਗ ਡੇਅ
ਇੰਟਰਨੈਸ਼ਨਲ ਕਿੱਸਿੰਗ ਡੇਅ (ਵਰਲਡ ਕਿੱਸ ਡੇਅ) ਇਕ ਗੈਰ-ਰਸਮੀ ਛੁੱਟੀ ਦੇ ਤੌਰ ’ਤੇ 6 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਯੂਨਾਈਟਿਡ ਕਿੰਗਡਮ ਵਿਚ 2000 ਦੇ ਦਹਾਕੇ ਤੋਂ ਹੋਈ। ਇਹ ਖਾਸ ਦਿਨ ਹੁਣ ਦੁਨੀਆ ਭਰ ਵਿਚ ਅਪਣਾਇਆ ਜਾ ਚੁੱਕਾ ਹੈ। ਇਸ ਤੋਂ ਇਲਾਵਾ 13 ਫਰਵਰੀ ਨੂੰ ਵੀ ਇੰਟਰਨੈਸ਼ਨਲ ਕਿੱਸਿੰਗ ਡੇਅ ਵਜੋਂ ਪਛਾਣਿਆ ਜਾਂਦਾ ਹੈ, ਜੋ ਕਿ ਵੈਲੇਂਟਾਈਨਸ ਵੀਕ ਦਾ ਇਕ ਹਿੱਸਾ ਬਣ ਚੁੱਕਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।