ਪੰਜਾਬੀਓ ਹੋ ਜਾਓ ਸਾਵਧਾਨ ! ਵਿਗੜਨ ਵਾਲਾ ਹੈ ਮੌਸਮ ਦਾ ਹਾਲ
Sunday, Jan 19, 2025 - 05:03 AM (IST)
ਚੰਡੀਗੜ੍ਹ (ਅਧੀਰ ਰੋਹਾਲ) : ਵੀਕੈਂਡ ’ਤੇ ਸ਼ਹਿਰ ਦੇ ਲੋਕਾਂ ਨੂੰ ਧੁੱਪ ਅਤੇ ਛਾਂ ਦੇ ਵਿਚਕਾਰ ਮਿਲੇ-ਜੁਲੇ ਮੌਸਮ ਦਾ ਅਹਿਸਾਸ ਹੋਇਆ। ਧੁੰਦ ਦੇ ਨਾਲ ਹੋਈ ਸਵੇਰ ਤੋਂ ਬਾਅਦ ਦਿਨ ਅੱਗੇ ਵਧਿਆ ਤਾਂ ਕਦੇ ਧੁੱਪ ਅਤੇ ਕਦੇ ਹਲਕੀਆਂ ਹਵਾਵਾਂ ਦੇ ਨਾਲ ਠੰਢ ਦਾ ਸਾਹਮਣਾ ਹੋਇਆ। ਅਸਮਾਨ ਵਿਚ ਬੱਦਲਾਂ ਦੇ ਵਿਚਕਾਰ, ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ ਲਗਭਗ ਸ਼ਿਮਲਾ ਦੇ ਬਰਾਬਰ ਦਰਜ ਕੀਤਾ ਗਿਆ।
ਸ਼ਨੀਵਾਰ ਨੂੰ ਚੰਡੀਗੜ੍ਹ ਦਾ ਤਾਪਮਾਨ 16.3 ਡਿਗਰੀ ਦਰਜ ਕੀਤਾ ਗਿਆ, ਜੋ ਕਿ ਸ਼ਿਮਲਾ ਦੇ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਤੋਂ ਸਿਰਫ਼ .3 ਡਿਗਰੀ ਵੱਧ ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਰਾਤ ਨੂੰ ਘੱਟੋ-ਘੱਟ ਤਾਪਮਾਨ 8 ਡਿਗਰੀ ਸੀ। ਸ਼ੁੱਕਰਵਾਰ ਰਾਤ 12 ਵਜੇ ਤੋਂ ਸਵੇਰੇ 6 ਵਜੇ ਦੇ ਵਿਚਕਾਰ, ਸ਼ਹਿਰ ਦੇ ਕਈ ਹਿੱਸਿਆਂ ਵਿਚ ਸੰਘਣੀ ਧੁੰਦ ਕਾਰਨ ਦਿਸਣ ਹੱਦ 70 ਮੀਟਰ ਹੋ ਗਈ। 12 ਵਜੇ ਤੋਂ 3 ਵਜੇ ਦੇ ਵਿਚਕਾਰ ਦਿਸਣ ਹੱਦ 700 ਮੀਟਰ ਦੇ ਆਸਪਾਸ ਸੀ, ਜੋ ਕਿ 3 ਵਜੇ ਤੋਂ 6 ਵਜੇ ਦੇ ਵਿਚਕਾਰ ਸਿਰਫ਼ 70 ਮੀਟਰ ਰਹੀ। ਇਸ ਦੌਰਾਨ, ਸ਼ਹਿਰ ਵਿਚ ਪ੍ਰਦੂਸ਼ਣ ਦਾ ਪੱਧਰ ਹਾਲੇ ਵੀ ਖ਼ਰਾਬ ਪੱਧਰ 'ਤੇ ਹੈ। ਸ਼ਨੀਵਾਰ ਨੂੰ ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ 248 ਰਿਹਾ।
ਇਹ ਵੀ ਪੜ੍ਹੋ- ਪੰਚਾਇਤੀ ਚੋਣਾਂ ਦੀ ਰੰਜਿਸ਼ ਨੇ ਢਿੱਡ 'ਚ ਹੀ ਮਾਰ'ਤੀ ਨੰਨ੍ਹੀ ਜਾਨ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
ਦੋ ਦਿਨ ਧੁੰਦ, 21 ਤੋਂ ਮੌਸਮ ਖ਼ਰਾਬ
ਆਉਣ ਵਾਲੇ ਦੋ ਦਿਨਾਂ ਵਿਚ ਵੀ ਪੰਜਾਬ ਵਿਚ ਹਲਕੀ ਬੱਦਲਵਾਈ ਦੇ ਨਾਲ ਸਵੇਰ ਦੇ ਸਮੇਂ ਧੁੰਦ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਵੱਧ ਤੋਂ ਵੱਧ ਤਾਪਮਾਨ 16 ਤੋਂ 20 ਡਿਗਰੀ ਦੇ ਵਿਚਕਾਰ ਰਹੇਗਾ ਜਦੋਂ ਕਿ ਘੱਟ ਤੋਂ ਘੱਟ ਤਾਪਮਾਨ 9 ਡਿਗਰੀ ਦੇ ਆਸਪਾਸ ਰਹੇਗਾ। ਮੌਸਮ ਵਿਭਾਗ ਦੇ ਅਨੁਸਾਰ 21 ਤੋਂ 23 ਜਨਵਰੀ ਦੇ ਵਿਚਕਾਰ ਪੰਜਾਬ ਦੇ ਕਈ ਇਲਾਕਿਆਂ 'ਚ ਸੰਘਣੀ ਬੱਦਲਵਾਈ ਦੇ ਨਾਲ ਤੇਜ਼ ਹਵਾਵਾਂ ਦੇ ਵਿਚ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। 22 ਜਨਵਰੀ ਨੂੰ ਪੂਰੇ ਦਿਨ ਬਾਰਿਸ਼ ਦੇ ਕਈ ਸਪੈੱਲ ਆ ਸਕਦੇ ਹਨ।
ਸਿਰਫ਼ ਇਕ ਦਿਨ ਦੀ ਰਾਹਤ ਤੋਂ ਬਾਅਦ ਪ੍ਰਦੂਸ਼ਣ ਦਾ ਪੱਧਰ ਖ਼ਰਾਬ
ਪਿਛਲੇ ਐਤਵਾਰ ਨੂੰ ਇਕ ਦਿਨ ਦੀ ਰਾਹਤ ਤੋਂ ਬਾਅਦ ਸ਼ਹਿਰ ਦੀ ਹਵਾ ਵਿਚ ਪ੍ਰਦੂਸ਼ਣ ਦਾ ਪੱਧਰ ਹਾਲੀ ਵੀ ਖ਼ਰਾਬ ਬਣਿਆ ਹੋਇਆ ਹੈ। ਸ਼ਹਿਰ ਦੀਆਂ ਤਿੰਨਾਂ ਹੀ ਆਬਜ਼ਰਵੇਟਰੀਜ਼ ਵਿਚ ਹੀ ਸਵੇਰ 10 ਵਜੇ ਤੋਂ ਦੇਰ ਸ਼ਾਮ ਤੱਕ ਪ੍ਰਦੂਸ਼ਣ ਦਾ ਪੱਧਰ 300 ਤੋਂ ਪਾਰ ਹੀ ਰਿਹਾ। ਸੈਕਟਰ-22 ਦੇ ਆਸਪਾਸ ਸਵੇਰ 10 ਵਜੇ ਤੋਂ ਬਾਅਦ ਹੀ ਪ੍ਰਦੂਸ਼ਣ ਦਾ ਪੱਧਰ 300 ਤੋਂ ਪਾਰ ਚਲਿਆ ਗਿਆ ਅਤੇ ਇਕ ਵਜੇ ਵੱਧ ਤੋਂ ਵੱਧ ਪੱਧਰ 382 ਦਰਜ ਹੋਇਆ। ਸੈਕਟਰ-25 ਦੇ ਆਸਪਾਸ ਵੀ ਸਵੇਰ 10 ਵਜੇ ਤੋਂ ਬਾਅਦ ਪ੍ਰਦੂਸ਼ਣ ਦਾ ਪੱਧਰ 300 ਤੋਂ ਉਪਰ ਚਲਿਆ ਗਿਆ ਅਤੇ 339 ਦੇ ਵੱਧ ਤੋਂ ਵੱਧ ਪੱਧਰ ਤੱਕ ਗਿਆ। ਸੈਕਟਰ-53 ਦੇ ਆਸਪਾਸ ਦੇ ਏਰੀਏ ਵਿਚ ਵੀ ਪੂਰੇ ਦਿਨ ਇਹੀ ਸਥਿਤੀ ਰਹੀ ਅਤੇ ਪ੍ਰਦੂਸ਼ਣ 352 ਦੇ ਵੱਧ ਤੋਂ ਵੱਧ ਪੱਧਰ ਤੱਕ ਗਿਆ।
ਇਹ ਵੀ ਪੜ੍ਹੋ- ਹੱਸਦੇ-ਖੇਡਦੇ ਬੱਚੇ ਦੀਆਂ ਨਿਕਲ ਗਈਆਂ ਚੀਕਾਂ, ਸੁਣ ਬਾਹਰ ਆਈ ਮਾਂ ਨੇ ਵੀ ਹਾਲ ਦੇਖ ਛੱਡੇ ਹੱਥ-ਪੈਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e