ਚਿਹਰੇ ਨੂੰ ਚਮਕਦਾਰ ਬਣਾਉਣ ਲਈ ਇਸਤੇਮਾਲ ਕਰੋ ਇਹ ਤਰੀਕੇ

Friday, Apr 07, 2017 - 11:06 AM (IST)

 ਚਿਹਰੇ ਨੂੰ ਚਮਕਦਾਰ ਬਣਾਉਣ ਲਈ ਇਸਤੇਮਾਲ ਕਰੋ ਇਹ ਤਰੀਕੇ

ਜਲੰਧਰ— ਗਰਮੀ ਦਾ ਮੌਸਮ ਆ ਗਿਆ ਹੈ ਅਤੇ ਇਨ੍ਹਾਂ ਦਿਨਾਂ ''ਚ ਚਮੜੀ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ। ਗਰਮੀ ਦੀ ਮੌਸਮ ''ਚ ਧੁੱਪ ਨਾਲ ਚਮੜੀ ਨੂੰ ਬਹੁਤ ਨੁਕਸਾਨ ਹੁੰਦਾ ਹੈ। ਅਜਿਹੀ ਹਾਲਤ ''ਚ  ਲੜਕੀਆਂ ਕਈ ਬਿਊਟੀ ਪ੍ਰੋਡਰਟਾਂ ਦਾ ਇਸਤੇਮਾਲ ਕਰਦੀਆਂ ਹਨ, ਜੋ ਉਨ੍ਹਾਂ ਦੀ ਚਮੜੀ ਨੂੰ ਜ਼ਿਆਦਾ ਫਾਇਦਾ ਨਹੀਂ ਦਿੰਦੇ। ਇਸ ਲਈ ਅੱਜ ਅਸੀਂ ਤੁਹਾਡੇ ਲਈ ਅਜਿਹਾ ਫੇਸ ਪੈਕ ਲੈ ਕੇ ਆਏ ਹਾਂ। ਜਿਸ ਦਾ ਇਸਤੇਮਾਲ ਕਰਕੇ ਤੁਸੀਂ ਆਪਣੀ ਚਮੜੀ ਨੂੰ ਚਮਕਦਾਰ ਅਤੇ ਖੂਬਸੂਰਤ ਬਣਾ ਸਕਦੇ ਹੋ। 
1. ਮੈਂਗੋ ਫੇਸ ਪੈਕ
ਸਭ ਤੋਂ ਪਹਿਲਾਂ ਅੰਬ ਨੂੰ ਛਿੱਲ ਕੇ ਮਸਲ ਲਓ। ਫਿਰ ਇਸ ''ਚ 1 ਛੋਟਾ ਚਮਚ ਚੰਦਨ ਦਾ ਪਾਊਡਰ, 1 ਚਮਚ ਦਹੀਂ, 1/2 ਛੋਟਾ ਚਮਚ ਸ਼ਹਿਦ ਅਤੇ ਥੋੜ੍ਹੀ ਜਿਹੀ ਹਲਦੀ ਮਿਲਾ ਲਓ। ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਅਤੇ ਚਿਹਰੇ ਉਪਰ ਲਗਾ ਲਓ। ਸੁੱਕਣ ਤੋਂ ਬਾਅਦ ਚਿਹਰੇ ਨੂੰ ਧੋ ਲਓ। 
2. ਪੁਦੀਨਾ ਫੇਸ ਪੈਕ
ਪੁਦੀਨਾ ਫੇਸ ਪੈਕ ਬਣਾਉਣ ਲਈ ਸਭ ਤੋਂ ਪਹਿਲਾਂ 1 ਚਮਚ ਪੁਦੀਨਾ ਲਓ। ਫਿਰ ਇਸਦੀ ਪੱਤੀਆਂ ਨੂੰ ਪੀਸ ਲਓ ਅਤੇ ਫਿਰ ਇਸ ''ਚ 2 ਚਮਚ ਗੁਲਾਬਜਲ ਮਿਲਾ ਲਓ। ਇਸ ਮਿਸ਼ਰਣ ਨੂੰ ਆਪਣੇ ਚਿਹਰੇ ਉਪਰ ਲਗਾਓ ਅਤੇ ਸੁੱਕਣ ਤੋਂ ਬਾਅਦ ਠੰਡੇ ਪਾਣੀ ਨਾਲ ਧੋ ਲਓ। 
3. ਚੰਦਨ ਫੇਸ ਪੈਕ
ਇਕ ਕੋਲੀ ''ਚ 1 ਵੱਡਾ ਚਮਚ ਚੰਦਨ ਪਾਊਡਰ ਅਤੇ ਥੋੜ੍ਹਾ ਜਿਹਾ ਗੁਲਾਬਜਲ ਪਾ ਲਓ। ਚੰਗੀ ਤਰ੍ਹਾਂ ਮਿਕਸ ਕਰ ਕੇ ਆਪਣੇ ਚਿਹਰੇ ਉਪਰ ਲਗਾ ਲਓ ਅਤੇ ਸੁੱਕਣ ''ਤੇ ਧੋ ਲਓ। 
4. ਨਿੰਬੂ ਫੇਸ ਪੈਕ
ਸਭ ਤੋਂ ਪਹਿਲਾਂ ਇਕ ਨਿੰਬੂ ਦਾ ਰਸ ਕੱਢ ਲਓ ਫਿਰ ਇਸ ''ਚ ਥੋੜ੍ਹਾ ਸ਼ਹਿਦ ਮਿਲਾ ਲਓ। ਹੁਣ ਕਾਟਨ ਦੀ ਮਦਦ ਨਾਲ ਇਸਨੂੰ ਚਿਹਰੇ ਉਪਰ ਲਗਾ ਲਓ ਅਤੇ 20 ਮਿੰਟਾਂ ਬਾਅਦ ਧੋ ਲਓ।


Related News