ਬਰਸਾਤ ਵਿਚ ਗਿੱਲੇ ਕੱਪੜਿਆਂ ਨੂੰ ਸੁੱਕਾਉਣ ਲਈ ਵਰਤੋ ਇਹ ਆਸਾਨ ਤਰੀਕੇ

07/14/2017 5:56:39 PM

ਨਵੀਂ ਦਿੱਲੀ— ਬਾਰਿਸ਼ ਦੇ ਮੌਸਮ ਵਿਚ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਗਿੱਲੇ ਕੱਪੜਿਆਂ ਦੀ ਵਜ੍ਹਾ ਨਾਲ ਹੁੰਦੀ ਹੈ ਕਿਉਂਕਿ ਕੱਪੜੇ ਧੋਣ ਤੋਂ ਬਾਅਦ ਸੁੱਕ ਨਹੀਂ ਪਾਉਂਦੇ ਧੁੱਪ ਨਾ ਹੋਣ ਦੀ ਵਜ੍ਹਾ ਕਾਰਨ ਉਨ੍ਹਾਂ ਨੂੰ ਅੰਦਰ ਦੀ ਸੁੱਕਣੇ ਪਾਇਆ ਜਾਂਦਾ ਹੈ। ਇਸ ਵਜ੍ਹਾ ਨਾਲ ਧੋਤੇ ਹੋਏ ਕੱਪੜੇ ਚੰਗੀ ਤਰ੍ਹਾਂ ਨਾਲ ਸੁੱਕ ਨਹੀਂ ਪਾਉਂਦੇ ਅਤੇ ਉਨ੍ਹਾਂ ਵਿਚੋਂ ਬਦਬੂ ਆਉਣ ਲਗਦੀ ਹੈ। ਇਸ ਲਈ ਮਾਨਸੂਨ ਵਿਚ ਕੁਝ ਆਸਾਨ ਤਰੀਕੇ ਵਰਤ ਕੇ ਵੀ ਗਿੱਲੇ ਕੱਪੜਿਆਂ ਨੂੰ ਚੰਗੀ ਤਰ੍ਹਾਂ ਨਾਲ ਸੁੱਕਾ ਸਕਦੇ ਹਾਂ। 
1. ਚੰਗੀ ਤਰ੍ਹਾਂ ਨਿਚੋੜ ਲਓ।
ਕੱਪੜਿਆਂ ਨੂੰ ਧੋਣ ਤੋਂ ਬਾਅਦ ਚੰਗੀ ਤਰ੍ਹਾਂ ਨਾਲ ਨਿਚੋੜ ਕੇ ਮਸ਼ੀਨ ਵਿਚ ਦੋ ਵਾਰ ਡ੍ਰਾਈਰ ਕਰੋ ਇਸ ਨਾਲ ਕੱਪੜੇ ਜਲਦੀ ਸੁੱਕ ਜਾਣਗੇ।
2. ਸਿਰਕਾ ਅਤੇ ਅਗਰਬੱਤੀ
ਜਿਸ ਕਮਰੇ ਵਿਚ ਕੱਪੜੇ ਸੁੱਕਣੇ ਪਾਏ ਹਨ ਉੱਸ ਕਮਰੇ ਦੇ ਕੋਨਿਆ ਵਿਚ ਖੂਸ਼ਬੂਦਾਰ ਅਗਰਬੱਤੀ ਜਲਾ ਕੇ ਰੱਖ ਦਿਓ। ਇਸ ਧੂੰਏ ਨਾਲ ਇਕ ਤਾਂ ਕੱਪੜਿਆਂ ਦੀ ਸੀਲਣ ਦੀ ਬਦਬੂ ਦੂਰ ਹੋਵੇਗੀ ਅਤੇ ਦੂਜਾ ਉਹ ਜਲਦੀ ਸੁੱਕ ਜਾਣਗੇ। ਇਸ ਤੋਂ ਇਲਾਵਾ ਕੱਪੜੇ ਧੋਂਦੇ ਸਮੇਂ ਪਾਣੀ ਵਿਚ 2 ਚਮਚ ਸਿਰਕਾ ਮਿਲਾ ਲਓ।
3. ਨਮਕ
ਕੱਪੜਿਆਂ ਦੇ ਨਾਲ ਕਮਰੇ ਵਿਚ ਇਕ ਥੈਲੀ ਵਿਚ ਨਮਕ ਭਰ ਕੇ ਰੱਖ ਦਿਓ ਜਿਸ ਨਾਲ ਨਮਕ ਕੱਪੜਿਆਂ ਤੋਂ ਮੋਈਸਚਰਾਈਜ਼ਰ ਸੋਖ ਲਵੇਗਾ ਅਤੇ ਸੁੱਕਣ ਵਿਚ ਮਦਦ ਕਰੇਗਾ।
4. ਹੈਂਗਰ ਦੀ ਵਰਤੋਂ
ਕੱਪੜਿਆਂ ਨੂੰ ਵੱਖ-ਵੱਖ ਹੈਂਗਰ ਵਿਚ ਲਟਕਾ ਕੇ ਕਮਰੇ ਵਿਚ ਸੁੱਕਣ ਦੇ ਲਈ ਰੱਖੋ ਅਚੇ ਖਿੜਕੀਆਂ ਅਤੇ ਦਰਵਾਜ਼ਿਆਂ ਨੂੰ ਖੋਲ ਦਿਓ। ਇਸ ਨਾਲ ਹਵਾ ਕੱਪੜਿਆਂ ਦੇ ਆਰ-ਪਾਰ ਆਸਾਨੀ ਨਾਲ ਪਹੁੰਚੇਗੀ ਅਤੇ ਉਹ ਜਲਦੀ ਸੁੱਕ ਜਾਣਗੇ। 


Related News