ਹਨੀ ਅਤੇ ਗੋਡਿਆਂ ਦਾ ਕਾਲਾਪਨ ਦਰੂ ਕਰਨ ਲਈ ਵਰਤੋ ਇਹ ਅਸਰਦਾਰ ਘਰੇਲੂ ਨੁਸਖੇ

07/26/2017 12:02:54 PM

ਨਵੀਂ ਦਿੱਲੀ— ਕੋਹਨੀ ਅਤੇ ਗੋਡਿਆਂ ਦੇ ਕਾਲਾਪਨ ਲੜਕੀਆਂ ਨੂੰ ਹੀ ਨਹੀਂ ਬਲਕਿ ਲੜਕਿਆਂ ਨੂੰ ਵੀ ਸਮੱਸਿਆ ਹੈ। ਲੜਕੀਆਂ ਲਈ ਤਾਂ ਇਹ ਗੱਲ ਕੁਝ ਖਾਸ ਅਹਿਮਿਅਤ ਰੱਖਦੀ ਹੈ ਪਰ ਲੜਕੀਆਂ ਆਪਣੇ ਚਿਹਰੇ ਅਤੇ ਸਰੀਰ ਦੇ ਅੰਗਾ ਨੂੰ ਲੈ ਕੇ ਬਹੁਤ ਜ਼ਿਆਦਾ ਸਚੇਤ ਹੁੰਦੀÎਆਂ ਹਨ। ਕੋਹਨੀਆਂ ਅਤੇ ਗੋਡਿਆਂ ਦੇ ਕਾਲਾਪਨ ਕਾਰਨ ਉਨ੍ਹਾਂ ਦਾ ਸਲੀਵਲੈਸ ਅਤੇ ਸ਼ਾਰਟ  ਪਹਿਨਣਾ ਮੁਸ਼ਕਿਲ ਹੋ ਜਾਂਦਾ ਹੈ। ਜੇ ਤਸੀਂ ਵੀ ਆਪਣੇ ਕੋਹਨੀ ਅਤੇ ਗੋਡਿਆਂ ਦੇ ਕਾਲੇਪਨ ਤੋਂ ਪ੍ਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਚਮੜੀ ਦਾ ਕਾਲਾਪਨ ਦੂਰ ਕਰ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਬਾਰੇ
1. ਸੱਭ ਤੋਂ ਪਹਿਲਾਂ ਖੀਰੇ ਦੀ 2-4 ਸਲਾਈਸ ਬਣਾ ਕੇ 10-15 ਮਿੰਟ ਤੱਕ ਪ੍ਰਭਾਵਿਤ ਅੰਗਾ 'ਤੇ ਰਗੜੋ। 5 ਮਿੰਟ ਇੰਝ ਹੀ ਰਹਿਣ ਦਿਓ ਇਸ ਤੋਂ ਬਾਅਦ ਇਸ ਨੂੰ ਠੰਡੇ ਪਾਣੀ ਨਾਲ ਧੋ ਲਓ।
2. ਤੁਸੀਂ ਸਕ੍ਰਬ ਕਰਨ ਲਈ ਬੇਕਿੰਗ ਸੋਡੇ ਵਿਚ ਦੁੱਧ ਮਿਲਾਕੇ ਪੇਸਟ ਤਿਆਰ ਕਰ ਲਓ। ਫਿਰ ਇਸ ਪੇਸਟ ਨੂੰ ਕੋਹਨੀ ਅਤੇ ਗੋਡਿਆਂ 'ਤੇ ਲਗਾਓ ਅਤੇ 5 ਮਿੰਟ ਤੱਕ ਲਗਾਓ। ਸਕ੍ਰਬ ਲਈ ਤੁਸੀਂ ਬਰੱਸ਼ ਦੀ ਵਰਤੋਂ ਕਰ ਸਕਦੇ ਹੋ। 
3. ਫਿਰ ਵਾਈਟਨਿੰਗ ਪੈਕ ਬਣਾਉਣ ਲਈ 2 ਚਮੱਚ ਪਿਆਜ ਦੀ ਪੇਸਟ, 2 ਚਮੱਚ ਨਿੰਬੂ ਦਾ ਰਸ ਅੱਧਾ ਚਮੱਚ ਸ਼ਹਿਦ ਅਤੇ 1 ਚਮੱੱਚ ਵੇਸਣ ਮਿਲਾ ਕੇ ਪੇਸਟ ਤਿਆਰ ਕਰ ਲਓ। ਫਿਰ ਇਸ ਪੇਸਟ ਨੂੰ ਡਾਰਕ ਚਮੜੀ 'ਤੇ ਲਗਾਓ। ਇਸ ਨਾਲ ਚਮੜੀ ਦੇ ਪੋਰਸ ਸਾਫ ਹੋ ਜਾਣਗੇ ਅਤੇ ਰੰਗਤ ਵਿਚ ਵੀ ਨਿਖਾਰ ਆ ਜਾਵੇਗਾ। ਇਸ ਪੇਸਟ ਨੂੰ 30 ਮਿੰਟ ਲਗਾ ਕੇ ਰੱਖੋ ਅਤੇ ਸਾਫ ਪਾਣੀ ਨਾਲ ਧੋ ਲਓ।


Related News