ਦੋ ਦੇਸ਼ਾਂ ਦਾ ਵਿਲੱਖਣ ਬਾਰਡਰ, ਜੋ ਲੰਘਦਾ ਹੈ ਘਰਾਂ ''ਚੋਂ

05/23/2017 5:54:30 PM

ਮੁੰਬਈ— ਭਾਰਤ ਦੀਆਂ ਸਰਹੱਦਾਂ ''ਤੇ ਹਮੇਸ਼ਾ ਗੁਆਂਢੀ ਦੇਸ਼ਾਂ ਦੀ ਬੁਰੀ ਨਜ਼ਰ ਰਹਿੰਦੀ ਹੈ। ਇਸ ਕਾਰਨ ਸਾਡੇ ਦੇਸ਼ ਦਾ ਬਾਰਡਰ ਕਾਫੀ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਪਰ ਦੁਨੀਆ ਦੇ ਕੁਝ ਦੇਸ਼ ਅਜਿਹੇ ਵੀ ਹਨ ਜਿੱਥੋਂ ਦੇ ਬਾਰਡਰਾਂ ''ਤੇ ਨਾ ਫ਼ੌਜ ਦਿਖਾਈ ਦਿੰਦੀ ਹੈ ਅਤੇ ਨਾ ਹੀ ਕੋਈ ਸੁਰੱਖਿਆ ਇੰਤਜਾਮ। ਇਸ ਦੇ ਬਾਵਜੂਦ ਵੀ ਇਨ੍ਹਾਂ ਦੇਸ਼ਾਂ ''ਚ ਸ਼ਾਂਤੀ ਅਤੇ ਆਰਾਮ ਨਾਲ ਲੋਕ ਆਪਣੀ ਜਿੰਦਗੀ ਜਿਉਂਦੇ ਹਨ। ਇਸੇ ਤਰ੍ਹਾਂ ਦਾ ਹੀ ਇਕ ਬਾਰਡਰ ਨੀਦਰਲੈਂਡ ਅਤੇ ਬੈਲਜੀਅਮ ''ਚ ਹੈ।
ਘਰਾਂ ਦੇ ''ਚੋਂ ਲੰਘਦੀਆਂ ਹਨ ਦੋ ਦੇਸ਼ਾਂ ਦੀਆਂ ਸਰਹੱਦਾਂ
ਬਾਰਲੇ (ਬੈਲਜੀਅਮ) ਅਤੇ ਨਾਸਾਊ (ਨੀਦਰਲੈਂਡ) ਦੇ ''ਚ ਬਣਿਆ ਇਹ ਬਾਰਡਰ ਕਾਫੀ ਵਿਲੱਖਣ ਹੈ। ਇਸ ਬਾਰਡਰ ''ਤੇ ਇਕ ਹੋਟਲ ਵੀ ਹੈ, ਜੋ ਦੋਹਾਂ ਦੇਸ਼ਾਂ ''ਚ ਵੰਡਿਆ ਹੋਇਆ ਹੈ। ਇਸ ਹੋਟਲ ਦਾ ਅੱਧਾ ਹਿੱਸਾ ਨੀਦਰਲੈਂਡ ''ਚ ਅਤੇ ਬਾਕੀ ਹਿੱਸਾ ਬੈਲਜੀਅਮ ''ਚ ਹੈ। ਬਾਰਡਰ ''ਤੇ ਨੀਦਰਲੈਂਡ ਵਾਲੇ ਹਿੱਸੇ ਵੱਲ ਐੱਨ. ਐੱਲ. (NL) ਲਿਖਿਆ ਹੈ ਤਾਂ ਬੈਲਜੀਅਮ ਵਾਲੇ ਹਿੱਸੇ ਵੱਲ ਬੀ (B) ਲਿਖਿਆ ਹੈ। ਲੋਕ ਇਸ ਬਾਰਡਰ ''ਤੇ ਖੜ੍ਹੇ ਹੋ ਕੇ ਤਸਵੀਰਾਂ ਖਿੱਚਦੇ ਹਨ। ਤੁਹਾਨੂੰ ਦੱਸ ਦਈਏ ਕਿ ਨੀਦਰਲੈਂਡ ਨੇ 23 ਮਈ 1568 ਨੂੰ ਸਪੇਨ ਤੋਂ ਆਜ਼ਾਦੀ ਪ੍ਰਾਪਤ ਕੀਤੀ ਸੀ। ਇਸ ਮੌਕੇ ''ਤੇ ਅੱਜ ਅਸੀਂ ਤੁਹਾਨੂੰ ਇੱਥੋਂ ਦੇ ਬਾਰਡਰ ਦੀਆਂ ਕੁਝ ਤਸਵੀਰਾਂ ਵੀ ਦਿਖਾ ਰਹੇ ਹਾਂ।

 


Related News