ਵਾਲਾਂ ਦਾ ਝੜਨਾ ਬੰਦ ਕਰੇ ਇਹ ਘਰੇਲੂ ਨੁਸਖਾ
Saturday, Jan 14, 2017 - 02:26 PM (IST)

ਜਲੰਧਰ— ਜ਼ਿਆਦਾਤਰ ਲੜਕੀਆਂ ਲੰਬੇ ਅਤੇ ਸੰਘਣੇ ਵਾਲ ਪਸੰਦ ਕਰਦੀਆਂ ਹਨ। ਜੇਕਰ ਉਨ੍ਹਾਂ ਦੇ ਵਾਲ ਟੁੱਟਣ ਅਤੇ ਝੜਨ ਲੱਗ ਜਾਣ ਤਾਂ ਇਸ ਦਾ ਅਸਰ ਉਨ੍ਹਾਂ ਦੀ ਸੁੰਦਰਤਾ ''ਤੇ ਹੁੰਦਾ ਹੈ। ਕਈ ਲੜਕੀਆਂ ਟੁੱਟੇ ਝੜਦੇ ਵਾਲਾਂ ਦੇ ਲਈ ਬਹੁਤ ਸਾਰੇ ਬਿਊਟੀ ਪ੍ਰੋਡਕਟਾਂ ਦਾ ਇਸਤੇਮਾਲ ਕਰਦੀਆਂ ਹਨ ਪਰ ਫਿਰ ਵੀ ਉਨ੍ਹਾਂ ਨੂੰ ਕੋਈ ਅਸਰ ਨਜ਼ਰ ਨਹੀਂ ਆਉਂਦਾ। ਜੇਕਰ ਤੁਸੀਂ ਇਸ ਸਭ ਦੀ ਜਗ੍ਹਾ ਕੁਝ ਘਰੇਲੂ ਉਪਚਾਰਾਂ ''ਤੇ ਧਿਆਨ ਦਿਓ ਤਾਂ ਤੁਹਾਡੇ ਝੜਦੇ ਵਾਲਾਂ ਦੀ ਸਮੱਸਿਆ ਬਹੁਤ ਜਲਦ ਦੂਰ ਹੋ ਜਾਵੇਗੀ। ਆਓ ਜਾਣਦੇ ਹਾਂ ਝੜਦੇ ਵਾਲਾਂ ਨੂੰ ਰੋਕਣ ਦਾ ਘਰੇਲੂ ਨੁਸਖਾ।
ਸਮੱਗਰੀ
- 2 ਵੱਡੇ ਚਮਚ ਨਾਰੀਅਲ ਦਾ ਦੁੱਧ
- 1 ਇਕ ਵੱਡਾ ਚਮਚ ਮੈਥੀ ਪਾਊਡਰ
ਵਿਧੀ
1. ਸਭ ਤੋਂ ਪਹਿਲਾਂ ਇਕ ਕੋਲੀ ''ਚ ਨਾਰੀਅਲ ਦੁੱਧ ਅਤੇ ਮੈਥੀ ਪਾਊਡਰ ਪਾ ਲਓ।
2. ਇਸ ਮਿਸ਼ਰਨ ਨੂੰ ਚੰਗੀ ਤਰ੍ਹਾਂ ਮਿਲਾ ਲਓ।
3. ਹੁਣ ਇਸ ਮਿਸ਼ਰਨ ਨੂੰ ਆਪਣੇ ਵਾਲਾਂ ਦੀਆਂ ਜੜ੍ਹਾਂ ਤੱਕ ਲਗਾਓ। 20 ਮਿੰਟ ਬਾਅਦ ਸ਼ੈਪੂ ਨਾਲ ਧੋ ਲਓ।
4. ਇਸ ਦੀ ਵਰਤੋਂ ਹਫਤੇ ''ਚ ਸਿਰਫ ਇਕ ਵਾਰ ਹੀ ਕਰੋ।
ਇਸ ਉਪਚਾਰ ਨਾਲ ਝੜਦੇ ਵਾਲਾਂ ਦੀ ਸਮੱਸਿਆ ਤਾਂ ਦੂਰ ਹੋ ਜਾਵੇਗੀ, ਇਸ ਦੇ ਨਾਲ-ਨਾਲ ਤੁਸੀਂ ਚਮਕਦਾਰ, ਕੋਮਲ ਅਤੇ ਮਜ਼ਬੂਤ ਵਾਲ ਵੀ ਪਾ ਸਕਦੇ ਹੋ।