ਜੰਪ ਸੂਟਸ ਦੇ ਰਹੇ ਔਰਤਾਂ ਨੂੰ ਕੰਫਰਟ ਦੇ ਨਾਲ-ਨਾਲ ਸਾਥ ਸਟਾਈਲਿਸ਼ ਲੁਕ
Saturday, Aug 09, 2025 - 09:40 AM (IST)

ਅੰਮ੍ਰਿਤਸਰ (ਕਵਿਸ਼ਾ)-ਔਰਤਾਂ ਜਿੱਥੇ ਆਪਣੇ ਆਊਟਫਿੱਟਸ ’ਚ ਸਟਾਇਲ ਨੂੰ ਲੱਭਦੀਆਂ ਹਨ, ਉਥੇ ਹੀ ਉਨ੍ਹਾਂ ਦਾ ਉਦੇਸ਼ ਇਹ ਵੀ ਰਹਿੰਦਾ ਹੈ ਕਿ ਉਹ ਅਜਿਹੇ ਆਊਟਫਿੱਟਸ ਪਹਿਨਣ ਜੋ ਉਨ੍ਹਾਂ ਨੂੰ ਸਟਾਈਲਿੰਗ ਦੇ ਨਾਲ-ਨਾਲ ਕੰਫਰਟ ਵੀ ਦੇਵੇ, ਇਸ ਦੇ ਲਈ ਉਹ ਇਨੋਵੇਸ਼ਨਸ ਕਰਦੀਆਂ ਰਹਿੰਦੀਆਂ ਹਨ, ਜਿਸ ਵਿਚ ਉਨ੍ਹਾਂ ਦੀ ਕ੍ਰਿਏਟੀਵਿਟੀ ਦੇ ਟੱਚ ਦੇ ਨਾਲ ਆਊਟਫਿਟ ਖੂਬਸੂਰਤ ਦਿਸਣ ਦੇ ਨਾਲ-ਨਾਲ ਕਾਫੀ ਕੰਫਰਟੇਬਲ ਵੀ ਹੋ ਜਾਂਦੇ ਹਨ। ਜਿੱਥੇ ਇੰਡੀਅਨ ਵੀਅਰ ਵਿਚ ਔਰਤਾਂ ਦਾ ਕੰਫਰਟ ਵੀਅਰ ਰਹਿੰਦਾ ਹੈ ਸਲਵਾਰ ਸੂਟ, ਉਥੇ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਬੇਸਟ ਆਊਟਫਿਟਸ ’ਚ ਤਾਂ ਵੇਸਟਰਨ ਆਊਟਫਿੱਟਸ ’ਚ ਇਕ ਖਾਸ ਆਪਸ਼ਨ ਜੋ ਦੇਖਣ ’ਚ ਕਾਫੀ ਖੂਬਸੂਰਤ, ਅਟੈਕਟਿਵ ਅਤੇ ਸਟਾਈਲਿਸ਼ ਦਿਸਦਾ ਹੈ, ਉਹ ਹੈ ਜੰਪਸੂਟ। ਜੰਪਸੂਟ ਆਪਣੇ ਆਪ ’ਚ ਇਕ ਅਜਿਹਾ ਆਊਟਫਿੱਟ ਹੈ ਜੋ ਪਹਿਨਣ ’ਚ ਕਾਫੀ ਕੰਫਰਟੇਬਲ ਹੈ ਅਤੇ ਜ਼ਿਆਦਾਤਰ ਹਰ ਔਰਤ ਨੂੰ ਸੂਟ ਕਰ ਜਾਂਦਾ ਹੈ ਅਤੇ ਨਾਲ ਹੀ ਨਾਲ ਉਨ੍ਹਾਂ ਦੀ ਪਰਸਨੈਲਿਟੀ ਨੂੰ ਵੀ ਗਰੂਮ ਕਰਦਾ ਹੈ। ਇਹ ਇਕ ਇਸ ਤਰ੍ਹਾਂ ਦਾ ਆਊਟਪੁਟ ਹੈ, ਜੋ ਸਟਾਈਲ ਦੇ ਨਾਲ ਕਾਨਫੀਡੈਂਸ ਵੀ ਦਿੰਦਾ ਹੈ ਅਤੇ ਕੰਫਰਟ ਵੀ ਇਸ ਲਈ ਕਿਤੇ ਨਾ ਕਿਤੇ ਔਰਤਾਂ ਇਸ ਆਊਟਫਿੱਟ ਨੂੰ ਕਾਫੀ ਜ਼ਿਆਦਾ ਪਸੰਦ ਕਰਦੀਆਂ ਹਨ ਅਤੇ ਡਿਮਾਂਡ ਦੀ ਵਜ੍ਹਾ ਨਾਲ ਮਾਰਕੀਟ ’ਚ ਜੰਪਸੂਟ ਦੇ ਡਿਫਰੈਂਟ ਟਾਈਪ ਦੇ ਆਪਸ਼ਜ਼ ਵੀ ਅਵੇਲੇਬਲ ਰਹਿੰਦੇ ਹਨ।
ਇਸ ਵਿਚ ਡਿਜ਼ਾਇਨਰ ਤੋਂ ਲੈ ਕੇ ਸਿੰਪਲ ਐਂਡ ਸੋਬਰ ਜੰਪਸੂਟ ਵੀ ਅਵੇਲੇਬਲ ਰਹਿੰਦੇ ਹਨ, ਇਕ ਬੇਸਿਕ ਜੰਪਸੂਟ ਵੀ ਦੇਖਣ ’ਚ ਇੰਨਾ ਅਟ੍ਰੈਕਿਟਵ ਲੱਗਦਾ ਹੈ ਕਿ ਔਰਤਾਂ ਦੀ ਪਰਸੈਨਲਿਟੀ ਨੂੰ ਕਾਫੀ ਜ਼ਿਆਦਾ ਅਨਹਾਂਸ ਕਰ ਦਿੰਦਾ ਹੈ, ਇਸ ਲਈ ਔਰਤਾਂ ਅੱਜਕਲ ਜਦੋਂ ਵੀ ਵੈਸਟਰਨ ਆਊਟਫਿਟਸ ਬਾਰੇ ਸੋਚਦੀਆਂ ਹਨ ਤਾਂ ਉਸ ਦੀ ਚੁਆਇੰਸ ਵਿਚ ਜੰਪਸੂਟ ਪ੍ਰਯੋਰਿਟੀ ’ਤੇ ਆਉਂਦੇ ਹਨ, ਇਹੀ ਸਟਾਈਲ ਅੱਜਕਲ ਅੰਮ੍ਰਿਤਸਰ ਦੀਆਂ ਔਰਤਾਂ ਵੀ ਫਲੋਆਂ ਕਰਦੀਆਂ ਹੋਈਆਂ ਦਿਖਾਈਂ ਦੇ ਰਹੀਆਂ ਹਨ ਅਤੇ ਵੱਖ-ਵੱਖ ਆਯੋਜਨਾਂ ਵਿਚ ਜੰਪਸੂਟਸ ਪਹਿਨੇ ਦਿਖਾਈ ਦਿੰਦੀਆਂ ਹਨ।